ਬਾੜਮੇਰ: ਬਾੜਮੇਰ ਕੋਰਟ ਨੇ ਆਰਡੀਐਕਸ ਤੇ ਹੋਰ ਵਿਸਫੋਟਕ ਪਦਾਰਥਾਂ ਨੂੰ ਪਾਕਿਸਤਾਨ ਤੋਂ ਲਿਆ ਕੇ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਰਚਣ ਵਾਲੇ 10 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ। ਜੱਜ ਵਿਮਿਤਾ ਸਿੰਘ ਨੇ ਮੁਲਜ਼ਮ ਨੂੰ ਸਾਜਿਸ਼ ਰਚਣ, ਵਿਸਫੋਟਕ ਰੱਖਣ ਤੇ ਆਰਮਜ਼ ਐਕਟ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।


ਦੱਸ ਦਈਏ ਕਿ 8 ਸਤੰਬਰ 2009 ਨੂੰ ਤਤਕਾਲੀ ਸਦਰ ਥਾਣਾ ਅਧਿਕਰੀ ਰਮੇਸ਼ ਸ਼ਰਮਾ ਨੂੰ ਬਾੜਮੇਰ ਨੇੜੇ ਬੱਬਰ ਖਾਲਸਾ ਦੇ ਮੈਂਬਰਾਂ ਨੂੰ ਪਾਕਿਸਤਾਨ ਤੋਂ ਆਰਡੀਐਕਸ ਤੇ ਅਸਲਾ ਸਪਲਾਈ ਕਰਨ ਦੀ ਜਾਣਕਾਰੀ ਮਿਲੀ ਸੀ। ਪੁਲਿਸ ਨੇ ਉੱਥੇ ਛਾਪਾ ਮਾਰਿਆ। ਪੁਲਿਸ ਨੇ ਬਾੜਮੇਰ ਦੇ ਮਾਰੂੜੀ ਨੇੜੇ ਸੋਢੀਆ ਖ਼ਾਨ ਉਰਫ ਸੋਬਦਾ ਖ਼ਾਨ, ਨਜ਼ੀਰ ਪੁਤਰ ਮੀਰੂ ਖ਼ਾਨ ਤੇ ਨਜ਼ੀਰ ਪੁਤਰ ਜਿੰਮਾ ਖ਼ਾਨ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ 6 ਕਿੱਲੋ ਆਰਡੀਐਕਸ, 8 ਵਿਦੇਸ਼ੀ ਪਿਸਤੌਲ, 280 ਰਾਊਂਡ ਬਾਲ ਕੋਟੇਜ, 1040 ਕਿਲੋ ਗ੍ਰਾਮ ਤਾਰ ਤੇ 2 ਬੈਟਰੀਆਂ ਬਰਾਮਦ ਕੀਤੀਆਂ ਸੀ।

ਉਸ ਤੋਂ ਬਾਅਦ ਪੁੱਛਗਿੱਛ ਦੌਰਾਨ ਕੀਤੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਦੇ ਖੇਤ ਤੋਂ ਵੀ ਅਸਲਾ ਬਰਾਮਦ ਕੀਤਾ ਗਿਆ ਸੀ। ਪੁਲਿਸ ਨੇ ਉਸਦੇ ਖੇਤ ਵਿੱਚੋਂ 9 ਕਿਲੋ ਆਰਡੀਐਕਸ, 2 ਪਿਸਤੌਲ, 6 ਮੈਗਨੀਜ਼ ਤੇ 28 ਰਾਊਂਡ ਬਰਾਮਦ ਕੀਤੇ ਸੀ।

ਬਾਅਦ ਵਿੱਚ ਉਸ ਦੇ ਹੋਰ ਸਾਥੀਆਂ ਨੂੰ ਜਾਂਚ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਵਿੱਚ ਦੋ ਪਾਕਿਸਤਾਨੀ ਨਾਗਰਿਕ ਅਲੀ ਉਰਫ ਆਲੀਆ ਅਤੇ ਫੋਟੀਆ ਉਰਫ ਲਾਂਬੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਦੇ ਨਾਲ ਹੀ ਲੰਡਨ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਤੇ ਪਰਮਜੀਤ ਉਰਫ ਪੰਪਾ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਸੀ।

ਲਗਪਗ 11 ਸਾਲਾਂ ਦੀ ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਐਸਸੀ-ਐਸਟੀ ਕੋਰਟ ਦੇ ਜੱਜ ਵਿਮਿਤਾ ਸਿੰਘ ਨੇ ਸਾਰੇ 10 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਵਿੱਚ ਸੋਢਾ ਖ਼ਾਨ ਉਰਫ ਸੋਬਦਰ ਉਰਫ ਲੂਨੀਆ, ਨਜ਼ੀਰ ਪੁਤਰਾ ਮੀਰੂ, ਨਜ਼ੀਰ ਪੁਤਰ ਜੀਆ, ਖਾਨੂ ਖ਼ਾਨ ਉਰਫ ਖਾਨੀਆ, ਜਗਮੋਹਨ ਸਿੰਘ, ਰਮਦਾ ਪੁੱਤਰ ਮੂਸਾ, ਮੂਸਾ ਪੁੱਤਰ ਸਾਦਿਕ, ਕਾਲੀਆ ਉਰਫ ਕਾਲਖ਼ਾਨ, ਮੁਬਾਰਕ ਪੁੱਤਰ ਹਾਜੀ ਤੇ ਮੀਰੂ ਪੁੱਤਰ ਬਬਲ ਨੂੰ ਧਾਰਾ 20 ਗੈਰਕਾਨੂੰਨੀ ਗਤੀਵਿਧੀਆਂ ( ਰੋਕਥਾਮ) ਐਕਟ 2008 ਨੂੰ ਦੋਸ਼ੀ ਕਰਾਰ ਦਿੱਤੇ ਗਏ ਤੇ ਉਮਰ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।

US Elections 2020: ਟਰੰਪ ਨੇ ਕਮਲਾ ਹੈਰਿਸ ਖ਼ਿਲਾਫ਼ ਨਿੱਕੀ ਹੇਲੀ ਨੂੰ ਚੁਣਿਆ ਸਟਾਰ ਪ੍ਰਚਾਰਕ

Mirzapur 2 Release: ਟ੍ਰੈਂਡ ਹੋਇਆ #BoycottMirzapur 2, ਅਲੀ ਫਜ਼ਲ ਦਾ ਪੁਰਾਣਾ ਟਵੀਟ ਬਣਿਆ ਕਾਰਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904