ਪੜਚੋਲ ਕਰੋ
Advertisement
ਪਾਕਿਸਤਾਨੀ ਮਹਿਲਾ ਨਾਲ ਮੋਦੀ ਦਾ 24 ਸਾਲ ਤੋਂ ਖ਼ਾਸ ਰਿਸ਼ਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਕਿਸਤਾਨ ਦੀ ਮੁਸਲਿਮ ਮਹਿਲਾ ਨਾਲ ਖਾਸ ਰਿਸ਼ਤਾ ਹੈ। ਇਹ ਰਿਸ਼ਤਾ ਇੰਨਾ ਡੂੰਘਾ ਹੈ ਕਿ ਪਿਛਲੇ 24 ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਉਸ ਕੋਲੋਂ ਰੱਖੜੀ ਬੰਨ੍ਹਵਾ ਰਹੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਕਿਸਤਾਨ ਦੀ ਮੁਸਲਿਮ ਮਹਿਲਾ ਨਾਲ ਖਾਸ ਰਿਸ਼ਤਾ ਹੈ। ਇਹ ਰਿਸ਼ਤਾ ਇੰਨਾ ਡੂੰਘਾ ਹੈ ਕਿ ਪਿਛਲੇ 24 ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਉਸ ਕੋਲੋਂ ਰੱਖੜੀ ਬੰਨ੍ਹਵਾ ਰਹੇ ਹਨ। ਪੀਐਮ ਮੋਦੀ ਦੀ ਇਸ ਮੂੰਹਬੋਲੀ ਭੈਣ ਦਾ ਨਾਂ ਕਮਰ ਮੋਹਸਿਨ ਸ਼ੇਖ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੋਈ ਆਮ ਮਹਿਲਾ ਨਹੀਂ, ਬਲਕਿ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨੀ ਭੈਣ ਹੈ।
ਮੋਹਸਿਨ ਸ਼ੇਖ ਪਿਛਲੇ 24 ਸਾਲਾਂ ਤੋਂ ਹਰ ਸਾਲ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨ੍ਹ ਰਹੇ ਹਨ। ਆਪਣੇ ਭਰਾ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣ ਲਈ ਉਹ ਸਰਹੱਦ ਪਾਰ ਕਰਕੇ ਆਉਂਦੀ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨ੍ਹਣ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਉਹ ਰਾਸ਼ਟਰੀ ਸਵੈ ਸੇਵਕ (ਆਰਐਸਐਸ) ਵਰਕਰ ਸਨ। ਮੈਂ ਉਨ੍ਹਾਂ ਨੂੰ 24 ਸਾਲਾਂ ਤੋਂ ਰੱਖੜੀ ਬੰਨ੍ਹ ਰਹੀ ਹਾਂ।’
ਮੋਹਸਿਨ ਸ਼ੇਖ ਨੇ ਕਿਹਾ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਇਹ ਜ਼ਰੂਰ ਹੈ ਕਿ ਉਹ ਹੁਣ ਬਹੁਤ ਰੁੱਝ ਗਏ ਹਨ। ਇਸ ਕਰਕੇ ਸਾਨੂੰ ਘੱਟ ਸਮਾਂ ਮਿਲਦਾ ਹੈ। ਇਸ ਦੇ ਸਿਵਾਏ ਬਾਕੀ ਸਭ ਕੁਝ ਪਹਿਲਾਂ ਜਿਹਾ ਹੈ।
ਪੀਐਮ ਮੋਦੀ ਤੇ ਕਮਰ ਮੋਹਸਿਨ ਸ਼ੇਖ ਦੀ ਕਹਾਣੀ ਕਿਸੇ ਬਾਲੀਵੁੱਡ ਫਿਲਮ ਵਰਗੀ ਹੈ। ਮੋਹਸਿਨ ਸ਼ੇਖ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਰਿਸ਼ਤੇ ਦੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਹ 1981 ਵਿੱਚ ਪਰਿਵਾਰ ਨਾਲ ਪਹਿਲੀ ਵਾਰ ਅਹਿਮਦਾਬਾਦ ਆਏ ਸੀ। ਉਸ ਦਾ ਵਿਆਹ ਮੋਹਸਿਨ ਨਾਲ ਤੈਅ ਹੋਇਆ ਸੀ ਤੇ ਉਹ ਹਿੰਦੁਸਤਾਨੀ ਬਣ ਗਏ।
ਕਮਰ ਮੋਹਸਿਨ ਸ਼ੇਖ ਨੇ ਦੱਸਿਆ ਕਿ 1995 ਵਿੱਚ ਉਸ ਦੀ ਗੁਜਰਾਤ ਦੇ ਤਤਕਾਲੀ ਰਾਜਪਾਲ ਡਾ. ਸਵਰੂਪ ਸਿੰਘ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹ ਉਨ੍ਹਾਂ ਨੂੰ ਆਪਣੀ ਧੀ ਸਮਝਦੇ ਸਨ। ਇਸ ਤੋਂ ਬਾਅਦ, ਜਦੋਂ ਉਹ ਪਾਕਿਸਤਾਨ ਜਾ ਰਹੇ ਸੀ ਤਾਂ ਸਵਰੂਪ ਸਿੰਘ ਖ਼ੁਦ ਉਸ ਨੂੰ ਏਅਰਪੋਰਟ 'ਤੇ ਛੱਡਣ ਆਏ ਸੀ। ਉਨ੍ਹਾਂ ਦੇ ਨਾਲ ਪੀਐਮ ਮੋਦੀ ਵੀ ਮੌਜੂਦ ਸਨ।
ਰਾਜਪਾਲ ਸਵਰੂਪ ਸਿੰਘ ਨੇ ਮੋਦੀ ਨੂੰ ਕਿਹਾ ਕਿ ਇਹ ਮੇਰੀ ਬੇਟੀ ਹੈ, ਇਸ ਦਾ ਖਿਆਲ ਰੱਖਣਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਜਵਾਬ ਵਿੱਚ ਕਿਹਾ, ‘ਜੇ ਇਹ ਤੁਹਾਡੀ ਧੀ ਹੈ ਤਾਂ ਮੇਰੀ ਭੈਣ ਬਣ ਗਈ।’ ਇਸ ਘਟਨਾ ਤੋਂ ਬਾਅਦ ਕਮਰ ਮੋਹਸਿਨ ਸ਼ੇਖ ਨੇ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। ਕਮਰ ਮੋਹਸਿਨ ਸ਼ੇਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਭਰਾ ਨੂੰ ਮਿਲਣ ਲਈ ਕਦੇ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਪਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਵਿਸ਼ਵ
ਸਿਹਤ
Advertisement