Rishabh Pant Accident: 'ਮੈਂ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ', ਪੀਐਮ ਮੋਦੀ ਨੇ ਰਿਸ਼ਭ ਪੰਤ ਦੇ ਹਾਦਸੇ 'ਤੇ ਕੀਤਾ ਟਵੀਟ
Rishabh Pant Accident: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
Rishabh Pant Accident: ਸਟਾਰ ਕ੍ਰਿਕਟਰ ਰਿਸ਼ਭ ਪੰਤ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਸ਼ੁੱਕਰਵਾਰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਲਗਜ਼ਰੀ ਕਾਰ ਨੂੰ ਅੱਗ ਲੱਗ ਗਈ। ਹਰਿਦੁਆਰ ਦੇ ਐੱਸਐੱਸਪੀ ਅਜੈ ਸਿੰਘ ਨੇ ਦੱਸਿਆ ਕਿ 25 ਸਾਲਾ ਪੰਤ ਦੇ ਸਿਰ, ਪਿੱਠ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਸਥਿਰ ਹੈ।
Distressed by the accident of noted cricketer Rishabh Pant. I pray for his good health and well-being. @RishabhPant17
— Narendra Modi (@narendramodi) December 30, 2022
ਰਿਸ਼ਭ ਪੰਤ ਦੇ ਹਾਦਸੇ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਹੈ।
ਹਾਦਸਾ ਕਿਵੇਂ ਹੋਇਆ?
ਹਰਿਦੁਆਰ ਦੇ ਐਸਐਸਪੀ ਅਜੈ ਸਿੰਘ ਅਧਿਕਾਰੀ ਨੇ ਦੱਸਿਆ ਕਿ ਪੰਤ ਨੂੰ ਨੀਂਦ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਸੀ। ਉੱਥੋਂ ਲੰਘ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਤੇ ਹੋਰ ਅਮਲੇ ਨੇ ਉਸ ਨੂੰ ਸੜੀ ਹੋਈ ਕਾਰ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਸਿੰਘ ਨੇ ਕਿਹਾ, “ਹਰਿਦੁਆਰ ਜ਼ਿਲੇ ਦੇ ਮੰਗਲੌਰ ਵਿਖੇ ਪੰਤ ਦੀ ਦੁਰਘਟਨਾ ਹੋਈ। ਸਵੇਰੇ 5:30 ਵਜੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਉਸ ਨੂੰ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।'' ਐਮਰਜੈਂਸੀ ਯੂਨਿਟ 'ਚ ਪੰਤ ਦਾ ਇਲਾਜ ਕਰਨ ਵਾਲੇ ਡਾਕਟਰ ਸੁਸ਼ੀਲ ਨਾਗਰ ਨੇ ਕਿਹਾ ਕਿ ਪੰਤ ਦੇ ਸਿਰ ਅਤੇ ਗੋਡੇ 'ਤੇ ਸੱਟ ਲੱਗੀ ਹੈ ਅਤੇ ਹੋਰ ਸੱਟਾਂ ਦੀ ਜਾਂਚ ਕਰਨੀ ਹੋਵੇਗੀ।
ਡਾਕਟਰ ਨੇ ਕੀ ਕਿਹਾ?
ਪੰਤ ਦਾ ਇਲਾਜ ਕਰ ਰਹੇ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਪੰਤ ਦੇ ਸਿਰ ਅਤੇ ਗੋਡੇ 'ਤੇ ਸੱਟ ਲੱਗੀ ਹੈ ਅਤੇ ਇਸ ਦੀ ਹੋਰ ਜਾਂਚ ਕੀਤੀ ਜਾਵੇਗੀ। ਉਸ ਨੇ ਕਿਹਾ, “ਜਦੋਂ ਉਸ ਨੂੰ ਸਾਡੇ ਹਸਪਤਾਲ ਲਿਆਂਦਾ ਗਿਆ, ਉਹ ਪੂਰੀ ਤਰ੍ਹਾਂ ਹੋਸ਼ ਵਿਚ ਸੀ ਅਤੇ ਮੈਂ ਉਸ ਨਾਲ ਵੀ ਗੱਲ ਕੀਤੀ।
ਡਾਕਟਰ ਸੁਸ਼ੀਲ ਨਾਗਰ ਨੇ ਕਿਹਾ, “ਉਸ ਦੇ ਸਿਰ ਵਿੱਚ ਸੱਟ ਲੱਗੀ ਹੈ ਪਰ ਮੈਂ ਟਾਂਕੇ ਨਹੀਂ ਲਗਾਏ। ਮੈਂ ਉਸਨੂੰ ਮੈਕਸ ਹਸਪਤਾਲ ਲਿਜਾਣ ਲਈ ਕਿਹਾ ਜਿੱਥੇ ਇੱਕ ਪਲਾਸਟਿਕ ਸਰਜਨ ਉਸਨੂੰ ਦੇਖ ਸਕਦਾ ਸੀ। ਐਕਸ-ਰੇ ਦਰਸਾਉਂਦਾ ਹੈ ਕਿ ਕੋਈ ਹੱਡੀ ਨਹੀਂ ਟੁੱਟੀ ਹੈ। ਸੱਜੇ ਗੋਡੇ 'ਤੇ ਸੱਟ ਲੱਗੀ ਹੈ ਅਤੇ ਇਸ ਦੀ ਗੰਭੀਰਤਾ ਦਾ ਪਤਾ ਐੱਮ.ਆਰ.ਆਈ ਜਾਂ ਅਗਲੇਰੇ ਟੈਸਟਾਂ ਰਾਹੀਂ ਹੋਵੇਗਾ।