ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸ਼ੁੱਕਰਵਾਰ ਨੂੰ ਸਿਫਾਰਸ਼ ਕੀਤੀ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ 15 ਦਸੰਬਰ ਤੋਂ 5 ਜਨਵਰੀ ਤੱਕ ਚਲਾਇਆ ਜਾਵੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਰਦ ਰੁੱਤ ਸੈਸ਼ਨ ਦੀ ਤਰੀਕ ਬਾਰੇ ਫੈਸਲਾ ਕਰਨ ਲਈ ਇੱਥੇ ਮੁਲਾਕਾਤ ਕੀਤੀ।


ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਅਨੰਦ ਕੁਮਾਰ ਨੇ ਕਿਹਾ ਕਿ ਅਸੀਂ ਇਸ ਸੈਸ਼ਨ ਨੂੰ ਚੰਗਾ ਬਨਾਉਣ ਲਈ ਦੋਵਾਂ ਸਦਨਾਂ ਦੇ ਸੁਚੱਜੇ ਕੰਮ ਕਰਨ ਲਈ ਵਿਰੋਧੀ ਪਾਰਟੀਆਂ ਸਣੇ ਸਾਰੀਆਂ ਪਾਰਟੀਆਂ ਤੋਂ ਮਦਦ ਚਾਹੁੰਦੇ ਹਾਂ।

ਜ਼ਿਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਨਾ ਬੁਲਾਉਣ ਕਰਕੇ ਮੋਦੀ ਸਰਕਾਰ 'ਤੇ ਸਵਾਲ ਖੜ੍ਹੇ ਹੋ ਰਹੇ ਸਨ ਕਿ ਗੁਜਰਾਤ ਚੋਣਾਂ ਨੂੰ ਵੇਖਦੇ ਹੋਏ ਸੈਸ਼ਨ ਨੂੰ ਲੇਟ ਕੀਤਾ ਜਾ ਰਿਹਾ ਹੈ।