ਖੇਤੀਬਾੜੀ ਤੇ ਕਿਸਾਨਾਂ ਦੀ ਹਾਲਤ ਨੂੰ ਬਦਲ ਦੇਵੇਗਾ ਪਤੰਜਲੀ ਦਾ ਇਹ ਮੈਗਾ ਫੂਡ ਐਂਡ ਹਰਬਲ ਪਾਰਕ, ਵੱਡੀ ਗਿਣਤੀ 'ਚ ਜੁੜ ਰਹੇ ਨੇ ਕਿਸਾਨ- ਆਚਾਰੀਆ ਬਾਲਕ੍ਰਿਸ਼ਨ
Patanjali Mega Food and Herbal Park Nagpur: ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਅਸੀਂ ਇਸ ਖੇਤਰ ਦੇ ਕਿਸਾਨਾਂ ਅਤੇ ਖੇਤੀਬਾੜੀ ਪ੍ਰਣਾਲੀ ਦੀ ਹਾਲਤ ਵਿੱਚ ਸੁਧਾਰ ਕਰਾਂਗੇ।
Nagpur News: 'ਪਤੰਜਲੀ ਦਾ ਮੈਗਾ ਫੂਡ ਐਂਡ ਹਰਬਲ ਪਾਰਕ' ਐਤਵਾਰ, 9 ਮਾਰਚ ਤੋਂ ਮਿਹਾਨ, ਨਾਗਪੁਰ, ਮਹਾਰਾਸ਼ਟਰ ਵਿੱਚ ਸ਼ੁਰੂ ਹੋਵੇਗਾ। ਇਸ ਪਲਾਂਟ ਦਾ ਉਦਘਾਟਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਰਨਗੇ। ਪਤੰਜਲੀ ਆਯੁਰਵੇਦ ਲਿਮਟਿਡ ਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੇ ਦੱਸਿਆ ਕਿ ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ ਇਸ ਖੇਤਰ ਵਿੱਚ ਕਿਸਾਨਾਂ ਤੇ ਖੇਤੀਬਾੜੀ ਪ੍ਰਣਾਲੀ ਦੀ ਭਿਆਨਕ ਸਥਿਤੀ ਨੂੰ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸਾਰੇ ਪਿੰਡਾਂ ਦੇ ਕਿਸਾਨ ਪਤੰਜਲੀ ਨਾਲ ਜੁੜ ਰਹੇ ਹਨ।
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਦੁੱਖਾਂ ਦੀ ਤਸਵੀਰ ਆਉਂਦੀ ਸਾਹਮਣੇ ਪਰ....
ਮੀਡੀਆ ਨੂੰ ਸੰਬੋਧਨ ਕਰਦਿਆਂ ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ, “ਉਹ ਦਿਨ ਆ ਗਿਆ ਹੈ ਜਿਸਦੀ ਇਸ ਖੇਤਰ ਦੇ ਕਿਸਾਨ ਸਾਲਾਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦਰਭ ਦਾ ਨਾਮ ਲੈਂਦੇ ਹੀ ਕਿਸਾਨਾਂ ਦੇ ਦੁੱਖਾਂ ਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਮਿਹਾਨ ਦੇ ਇਸ ਸੰਤਰੇ ਪ੍ਰੋਸੈਸਿੰਗ ਪਲਾਂਟ ਦੁਆਰਾ ਇਹ ਤਸਵੀਰ ਜਲਦੀ ਹੀ ਬਦਲ ਦਿੱਤੀ ਜਾਵੇਗੀ।
ਸਾਡਾ ਮਕਸਦ, ਸਥਾਨਕ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣਾ
ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਸਾਨੂੰ ਇਸ ਪਲਾਂਟ ਲਈ ਤੁਹਾਡੇ ਸਮਰਥਨ ਅਤੇ ਸਹਿਯੋਗ ਦੀ ਲੋੜ ਹੈ। ਸਾਡਾ ਸੰਕਲਪ ਹੈ ਕਿ ਅਸੀਂ ਇਸ ਪੂਰੇ ਖੇਤਰ ਦੇ ਕਿਸਾਨਾਂ ਤੇ ਖੇਤੀਬਾੜੀ ਪ੍ਰਣਾਲੀ ਦੀ ਹਾਲਤ ਨੂੰ ਬਦਲਾਂਗੇ। ਉਨ੍ਹਾਂ ਕਿਹਾ, “ਅੱਜ ਇਸ ਖੇਤਰ ਦੇ ਹਰ ਪਿੰਡ ਦਾ ਲਗਭਗ ਹਰ ਕਿਸਾਨ ਸਾਡੇ ਸੰਪਰਕ ਵਿੱਚ ਹੈ। ਸਾਡੀ ਨਜ਼ਰ ਵਿੱਚ ਕੁਝ ਪ੍ਰਤਿਭਾਸ਼ਾਲੀ ਲੋਕ ਵੀ ਹਨ। ਸਾਡੀ ਤਰਜੀਹ ਸਥਾਨਕ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਅਤੇ ਸਥਾਨਕ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਹੈ।
ਤੰਜਲੀ ਪਲਾਂਟ ਸਥਾਪਤ ਕਰਨ ਵਿੱਚ ਬਹੁਤ ਸਮਾਂ ਤੇ ਸਖ਼ਤ ਮਿਹਨਤ ਲੱਗੀ
ਆਚਾਰੀਆ ਬਾਲਕ੍ਰਿਸ਼ਨ ਨੇ ਅੱਗੇ ਕਿਹਾ ਕਿ ਪਤੰਜਲੀ ਪਲਾਂਟ ਸਥਾਪਤ ਕਰਨ ਵਿੱਚ ਬਹੁਤ ਸਮਾਂ ਤੇ ਸਖ਼ਤ ਮਿਹਨਤ ਲੱਗੀ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵੀ ਕਈ ਰੁਕਾਵਟਾਂ ਆਈਆਂ। ਉਨ੍ਹਾਂ ਕਿਹਾ ਕਿ ਪਤੰਜਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਨਰ ਸਿਖਲਾਈ ਪ੍ਰੋਗਰਾਮ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ, ਜਿਸ ਰਾਹੀਂ ਦੇਸ਼ ਵਿੱਚ ਮਨੁੱਖੀ ਸ਼ਕਤੀ ਦੇ ਹੁਨਰ ਵਿਕਸਤ ਕੀਤੇ ਜਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
