ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਚੰਗੀ ਖ਼ਬਰ ਹੈ ਕਿ ਬੈਂਕ ਆਪਣੇ ਗਾਹਕਾਂ ਲਈ ਬਿੱਲ ਸੇਲ ਲੈ ਕੇ ਆਇਆ ਹੈ। ਇਸ ਸੇਲ 'ਚ BHIM ਐਪ ਜ਼ਰੀਏ ਬਿਜਲੀ, ਪਾਣੀ, ਟੈਲੀਫੋਨ, ਗੈਸ ਜਾਂ ਕਿਸੇ ਵੀ ਯੂਟੀਲਿਟੀ ਬਿੱਲ ਦਾ ਭੁਗਤਾਨ ਕਰਨ 'ਤੇ ਗਾਹਕ ਨੂੰ 100 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।


ਬੈਂਕ ਵੱਲੋਂ ਟਵਿੱਟਰ ਰਾਹੀਂ ਦਿੱਤੀ ਜਾਣਕਾਰੀ ਮੁਤਾਬਕ ਇਸ ਆਫਰ ਦਾ ਲਾਭ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਐਸਬੀਆਈ ਗਾਹਕ BHIM ਐਪ ਜ਼ਰੀਏ 24 ਤੇ 25 ਜੁਲਾਈ ਦੌਰਾਨ ਬਿੱਲ ਦਾ ਭੁਗਤਾਨ ਕਰਨਗੇ। ਬੈਂਕ ਨੇ ਇਸ ਆਫਰ ਲਈ ਕੁਝ ਨੇਮ ਤੇ ਸ਼ਰਤਾਂ ਰੱਖੀਆਂ ਹਨ ਜਿਸ ਦੀ ਜਾਣਕਾਰੀ ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ।





ਇਸ ਤੋਂ ਇਲਾਵਾ ਐਸਬੀਆਈ ਵੱਲੋਂ 31 ਜੁਲਾਈ ਤੱਕ Rainy Recharge Sale ਵੀ ਲਾਈ ਜਾ ਰਹੀ ਹੈ। ਇਸ ਤਹਿਤ ਪ੍ਰੀਪੇਡ ਮੋਬਾਈਲ ਰੀਚਾਰਜ ਤੇ ਡੀਟੀਐਚ ਰੀਚਾਰਜ 'ਤੇ ਆਫਰ ਦਿੱਤਾ ਜਾ ਰਿਹਾ ਹੈ।