ਫ਼ਤਿਹਾਬਾਦ: ਜੰਗਲੀ ਜੀਵ ਵਿਭਾਗ ਨੇ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਲਤੂ ਕੁੱਤੇ ਹਨ, ਉਹ ਆਪਣੀ ਤੇ ਪਾਲਤੂ ਕੁੱਤੇ ਦੀ ਤਸਵੀਰ ਖਿਚਵਾ ਕੇ ਜਮ੍ਹਾਂ ਕਰਵਾਉਣ। ਜੰਗਲੀ ਜੀਵ ਵਿਭਾਗ ਦੇ ਹੁਕਮ ਨੇ ਫ਼ਤਿਹਾਬਾਦ ਦੇ ਪਿੰਡ ਬੜੋਪਲ ਤੇ ਆਲੇ-ਦੁਆਲੇ ਵੱਸਦੇ ਲੋਕਾਂ ਨੂੰ ਅਜੀਬ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ।
ਦਰਅਸਲ, ਹਰਿਆਣਾ ਜੰਗਲੀ ਜੀਵ ਵਿਭਾਗ ਦਾ ਤਰਕ ਹੈ ਕਿ ਬੜੇਪਲ ਤੇ ਲਾਗਲੇ ਇਲਾਕੇ ਦੇ ਲੋਕਾਂ ਦੇ ਕੁੱਤੇ ਉੱਥੇ ਰਹਿੰਦੇ ਕਾਲੇ ਹਿਰਨ ਦਾ ਸ਼ਿਕਾਰ ਕਰਦੇ ਹਨ। ਇਸ ਲਈ ਪਿੰਡ ਵਾਸੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਕਿ ਜਿਨ੍ਹਾਂ ਕੋਲ ਪਾਲਤੂ ਕੁੱਤੇ ਹਨ ਉਹ ਆਪਣਾ ਤੇ ਕੁੱਤੇ ਦੀ ਤਸਵੀਰ ਜਮ੍ਹਾਂ ਕਰਵਾਉਣ। ਵਿਭਾਗ ਮੁਤਾਬਕ ਪਤਨ ਦੇ ਕਰੀਬ ਖੜ੍ਹੀ ਕਾਲਾ ਹਿਰਨ ਪ੍ਰਜਾਤੀ ਦੇ ਜੀਵਾਂ ਦੀ ਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਜੰਗਲੀ ਜੀਵ ਵਿਭਾਗ ਮੁਤਾਬਕ ਉਨ੍ਹਾਂ ਦੇ ਕਰਮਚਾਰੀ ਜਦ ਵੀ ਕੋਈ ਕੁੱਤਾ ਫੜਦੇ ਹਨ ਤਾਂ ਪਿੰਡ ਵਾਲੇ ਆਪਣਾ ਪਾਲਤੂ ਕੁੱਤਾ ਦੱਸ ਕੇ ਵਾਪਸ ਮੰਗਣ ਆ ਜਾਂਦੇ ਹਨ। ਦਰਅਸਲ, ਫ਼ਤਿਹਾਬਾਦ ਦਾ ਇਲਾਕਾ ਬਲੈਕ ਬੱਕ ਪ੍ਰਜਾਤੀ ਦੇ ਹਿਰਣਾਂ ਦਾ ਵੀ ਘਰ ਹੈ ਤੇ ਜੰਗਲੀ ਜੀਵ ਵਿਭਾਗ ਨੇ ਹੁਣ ਹਿਰਨਾਂ ਦੇ ਬਚਾਅ ਪਿੰਡ ਵਾਸੀਆਂ ਦੇ ਪਾਲਤੂ ਕੁੱਤਿਆਂ ਦੇ ਵੇਰਵੇ ਦਰਜ ਕਰ ਰਿਹਾ ਹੈ ਤਾਂ ਜੋ ਹਿਰਨਾਂ 'ਤੇ ਹਮਲਾ ਕਰਨ ਵਾਲੇ ਕੁੱਤਿਆਂ ਨੂੰ ਕਾਬੂ ਕੀਤਾ ਜਾ ਸਕੇ।