ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਵੇਗੀ ਕਮੀ? ਨਿਰਮਲਾ ਸੀਤਾਰਮਨ ਦਾ ਆਇਆ ਬਿਆਨ
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ 'ਤੇ ਜੋ ਐਕਸਾਇਜ਼ ਡਿਊਟੀ ਲੱਗਦੀ ਹੈ ਉਸਦਾ ਕਰੀਬ 41 ਫੀਸਦ ਹਿੱਸਾ ਸੂਬਿਆਂ ਦੇ ਕੋਲ ਜਾਂਦਾ ਹੈ।
ਨਵੀਂ ਦਿੱਲੀ: ਡੀਜ਼ਲ ਪੈਟਰੋਲ ਤੇ ਬਾਲਣ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਬਹਿ ਕੇ ਗੱਲ ਕਰਨੀ ਹੋਵੇਗੀ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ 'ਤੇ ਜੋ ਐਕਸਾਇਜ਼ ਡਿਊਟੀ ਲੱਗਦੀ ਹੈ ਉਸਦਾ ਕਰੀਬ 41 ਫੀਸਦ ਹਿੱਸਾ ਸੂਬਿਆਂ ਦੇ ਕੋਲ ਜਾਂਦਾ ਹੈ। ਅਜਿਹੇ 'ਚ ਇਹ ਕਹਿਣਾ ਕਿ ਕੀਮਤ ਵਧਣ ਲਈ ਸਿਰਫ਼ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇਹ ਸਹੀ ਨਹੀਂ ਹੈ।
ਨਿਰਮਲਾ ਸੀਤਾਰਮਨ ਨੇ ਕਿਹਾ ਇਹ ਇਕ ਅਜਿਹਾ ਮਾਮਲਾ ਹੈ ਜਿਸ 'ਤੇ ਸੂਬਿਆਂ ਤੇ ਕੇਂਦਰ ਸਰਕਾਰ ਦੋਵਾਂ ਨੂੰ ਚਰਚਾ ਕਰਨੀ ਚਾਹੀਦੀ ਹੈ। ਕਿਉਂਕਿ ਸਿਰਫ਼ ਕੇਂਦਰ ਸਰਕਾਰ ਹੀ ਨਹੀਂ ਹੈ ਜੋ ਪੈਟਰੋਲ 'ਤੇ ਟੈਕਸ ਲੈ ਰਹੀ ਹੈ। ਪੈਟਰੋਲੀਅਮ ਮੁੱਲਾਂ 'ਤੇ ਟੈਕਸ ਸੂਬਾ ਸਰਕਾਰਾਂ ਵੀ ਲੈ ਰਹੀਆਂ ਹਨ। ਜਦੋਂ ਕੇਂਦਰ ਪੈਟਰੋਲੀਅਮ ਮੁੱਲਾਂ 'ਤੇ ਮਾਲੀਆ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਇਸ ਦਾ 41 ਫੀਸਦ ਸੂਬਿਆਂ ਨੂੰ ਜਾਂਦਾ ਹੈ।