ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਾਲ-ਨਾਲ ਦੇਸ਼ ਇਸ ਸਮੇਂ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਇਸ ਗੱਲ ਦਾ ਅੰਦਾਜਾ ਇਸ ਗੱਲ਼ ਤੋਂ ਲਾਇਆ ਜਾ ਸਕਦਾ ਹੈ ਕਿ 4 ਮਈ ਤੋਂ 1 ਜੂਨ ਤੱਕ 29 ਦਿਨਾਂ ਦੇ ਅੰਦਰ-ਅੰਦਰ ਦੇਸ਼ ਵਿੱਚ 17ਵੀਂ ਵਾਰ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਹੋਏ ਹਨ। ਇਸ ਵਾਧੇ ਦੇ ਨਾਲ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਭਰ ਵਿੱਚ ਸਰਵ-ਉੱਚ ਪੱਧਰ 'ਤੇ ਪਹੁੰਚ ਗਈਆਂ ਹਨ।
ਜਨਤਕ ਖੇਤਰ ਦੀਆਂ ਬਾਲਣ ਕੰਪਨੀਆਂ ਵੱਲੋਂ ਜਾਰੀ ਕੀਤੀ ਕੀਮਤ ਦੇ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਦੀ ਕੀਮਤ ਵਿੱਚ 26 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਵਿੱਚ 23 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ 100.72 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ 92.69 ਰੁਪਏ ਪ੍ਰਤੀ ਲੀਟਰ 'ਤੇ ਉਪਲੱਬਧ ਹੈ।
ਸ਼ਹਿਰ- ਪੈਟਰੋਲ/ਪ੍ਰਤੀ ਲਿਟਰ ਡੀਜਲ/ਪ੍ਰਤੀ ਲਿਟਰ
ਦਿੱਲੀ- 94.49 85.38
ਮੁੰਬਈ 100.72 92.69
ਚੇਨਈ 95.99 90.12
ਕੋਲਕਾਤਾ 94.50 88.23
ਦੱਸਣਯੋਗ ਹੈ ਕਿ ਵੈਟ ਤੇ ਭਾੜੇ ਦੇ ਚਾਰਜ ਕਾਰਨ ਸਥਾਨਕ ਟੈਕਸਾਂ ਜਿਵੇਂ ਕਿ ਬਾਲਣ ਦੀਆਂ ਕੀਮਤਾਂ ਰਾਜ ਤੋਂ ਵੱਖਰੀਆਂ ਹਨ। ਦੇਸ਼ ਵਿੱਚ ਰਾਜਸਥਾਨ ਅੰਦਰ ਪੈਟਰੋਲ ਉੱਤੇ ਸਭ ਤੋਂ ਵੱਧ ਵੈਟ ਹੈ, ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਹਨ।
ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕਰਨ ਵਾਲੇ ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਭਾਰਤ ਦੇ ਪੈਟਰੋਲੀਅਮ ਉਤਪਾਦਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਚਨਬੱਧ ਹੈ। ਸਾਊਦੀ ਅਰਬ ਨੇ ਇਹ ਭਰੋਸਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਭਾਰਤ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਤੇ ਚਾਹੁੰਦਾ ਹੈ ਕਿ ਤੇਲ ਉਤਪਾਦਕ ਤੇ ਨਿਰਯਾਤ ਕਰਨ ਵਾਲੇ ਦੇਸ਼ ਕੱਚੇ ਤੇਲ ਦੇ ਉਤਪਾਦਨ ਵਿੱਚ ਆਈ ਕਮੀ ਨੂੰ ਘਟਾਉਣ ਤੇ ਤੇਲ ਬਾਜ਼ਾਰ ਥੋੜ੍ਹਾ ਠੰਢਾ ਹੋਵੇ।