Petrol Diesel Price: ਤੇਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਕੱਚੇ ਤੇਲ ਦੀ ਕੀਮਤ ਦੇ ਹਿਸਾਬ ਨਾਲ ਦੇਸ਼ ਵਿੱਚ ਤੇਲ ਕੰਪਨੀਆਂ ਹਰ ਰੋਜ਼ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ। ਕਈ ਸ਼ਹਿਰਾਂ ਵਿੱਚ ਅੱਜ ਤੇਲ ਦੀਆਂ ਕੀਮਤਾਂ ਵਿੱਚ ਹਲਕਾ ਉਝਾਲ ਵੇਖਣ ਨੂੰ ਮਿਲਿਆ ਹੈ, ਆਓ ਜਾਣਦੇ ਹਾਂ ਤੇਲ ਦੀਆਂ ਨਵੀਆਂ ਕੀਮਤਾਂ
Petrol Diesel Price Today 29 September:: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਬ੍ਰੈਂਟ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਭਾਰਤੀ ਤੇਲ ਕੰਪਨੀਆਂ ਨੇ ਵੀਰਵਾਰ 29 ਸਤੰਬਰ ਨੂੰ ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਧਿਆਨ ਯੋਗ ਹੈ ਕਿ ਗਲੋਬਲ ਮਾਰਕਿਟ ਵਿੱਚ ਕੱਚੇ ਤੇਲ ਦੀ ਕੀਮਤ ਦੇ ਹਿਸਾਬ ਨਾਲ ਦੇਸ਼ ਵਿੱਚ ਤੇਲ ਕੰਪਨੀਆਂ ਹਰ ਰੋਜ਼ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ। ਕਈ ਸ਼ਹਿਰਾਂ ਵਿੱਚ ਅੱਜ ਤੇਲ ਦੀਆਂ ਕੀਮਤਾਂ ਵਿੱਚ ਹਲਕਾ ਉਝਾਲ ਵੇਖਣ ਨੂੰ ਮਿਲਿਆ ਹੈ, ਆਓ ਜਾਣਦੇ ਹਾਂ ਤੇਲ ਦੀਆਂ ਨਵੀਆਂ ਕੀਮਤਾਂ
ਜਾਣੋ ਕੱਚੇ ਤੇਲ ਦੀ ਅੱਜ ਦੀ ਕੀਮਤ
ਅੱਜ ਕੱਚੇ ਤੇਲ ਦੀਆਂ ਕੀਮਤਾਂ ਅੱਧੇ ਫੀਸਦੀ ਦੀ ਗਿਰਾਵਟ ਨਾਲ ਨਜ਼ਰ ਆ ਰਹੀਆਂ ਹਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 88.90 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ WTI ਕਰੂਡ 81.81 ਡਾਲਰ 'ਤੇ ਬਣਿਆ ਹੋਇਆ ਹੈ।
ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਣੋ
ਦਿੱਲੀ-ਪੈਟਰੋਲ 96.72 ਪ੍ਰਤੀ ਲੀਟਰ, ਡੀਜ਼ਲ 89.62 ਪ੍ਰਤੀ ਲੀਟਰ
ਚੇੱਨਈ- ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਕੋਲਕਾਤਾ— ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਮੁੰਬਈ- ਪੈਟਰੋਲ 111.35 ਰੁਪਏ, ਡੀਜ਼ਲ 97.28 ਰੁਪਏ ਪ੍ਰਤੀ ਲੀਟਰ
ਜਾਣੋ ਦੂਜੇ ਸ਼ਹਿਰਾਂ ਦੇ ਪੈਟਰੋਲ-ਡੀਜ਼ਲ ਦੇ ਰੇਟ
ਹੈਦਰਾਬਾਦ- ਪੈਟਰੋਲ 109.66 ਰੁਪਏ ਪ੍ਰਤੀ ਲੀਟਰ, ਡੀਜ਼ਲ 97.82 ਰੁਪਏ ਪ੍ਰਤੀ ਲੀਟਰ
ਬੈਂਗਲੁਰੂ— ਪੈਟਰੋਲ 101.94 ਰੁਪਏ ਪ੍ਰਤੀ ਲੀਟਰ, ਡੀਜ਼ਲ 87.89 ਰੁਪਏ ਪ੍ਰਤੀ ਲੀਟਰ
ਗੁਰੂਗ੍ਰਾਮ— ਪੈਟਰੋਲ 96.97 ਰੁਪਏ ਪ੍ਰਤੀ ਲੀਟਰ, ਡੀਜ਼ਲ 89.84 ਰੁਪਏ ਪ੍ਰਤੀ ਲੀਟਰ
ਨੋਇਡਾ- ਪੈਟਰੋਲ 96.76 ਰੁਪਏ ਪ੍ਰਤੀ ਲੀਟਰ, ਡੀਜ਼ਲ 89.83 ਰੁਪਏ ਪ੍ਰਤੀ ਲੀਟਰ
ਇੰਝ ਕਰ ਸਕਦੇ ਹੋ ਤੇਲ ਦੇ ਭਾਅ ਚੈੱਕ
ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਅਪਡੇਟ ਕੀਤੇ ਜਾਂਦੇ ਹਨ। ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟਾਂ ਨੂੰ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਤੋਂ ਇੱਕ SMS ਭੇਜ ਕੇ ਦੇਖ ਸਕਦੇ ਹੋ। ਇਸਦੇ ਲਈ, ਤੁਹਾਨੂੰ ਸਿਰਫ ਆਪਣੇ ਮੋਬਾਈਲ ਨੰਬਰ ਤੋਂ 9224992249 ਨੰਬਰ 'ਤੇ ਐਸਐਮਐਸ ਭੇਜਣਾ ਹੋਵੇਗਾ, ਜਿਸ ਤੋਂ ਬਾਅਦ ਉਸ ਦਿਨ ਦੀਆਂ ਤਾਜ਼ਾ ਦਰਾਂ ਇੱਕ ਸੰਦੇਸ਼ ਦੇ ਰੂਪ ਵਿੱਚ ਤੁਹਾਡੇ ਕੋਲ ਆ ਜਾਣਗੀਆਂ। ਇਸ ਸੰਦੇਸ਼ ਨੂੰ ਭੇਜਣ ਲਈ, ਤੁਹਾਨੂੰ RSP<space> ਪੈਟਰੋਲ ਪੰਪ ਡੀਲਰ ਕੋਡ 92249 92249 'ਤੇ ਭੇਜਣਾ ਹੋਵੇਗਾ।