ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਬੰਧੀ ਵਿਰੋਧੀ ਦਲ ਲਗਾਤਾਰ ਮੋਦੀ ਸਰਕਾਰ ’ਤੇ ਹਮਲੇ ਕਰ ਰਿਹਾ ਹੈ। ਕੱਲ੍ਹ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ‘ਭਾਰਤ ਬੰਦ’ ਤਹਿਤ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ। ਇਸੇ ਦੌਰਾਨ ਅੱਜ ਫਿਰ ਡੀਜ਼ਲ-ਪੈਟਰੋਲ ਦੇ ਰੇਟ ਵਧ ਗਏ। ਅੱਜ ਡੀਜ਼ਲ-ਪੈਟਰੋਲ ਦੋਵਾਂ ਦੀਆਂ ਕੀਮਤਾਂ ਵਿੱਚ 14 ਪੈਸੇ ਦਾ ਵਾਧਾ ਹੋਇਆ। ਇਸ ਵਾਧੇ ਬਾਅਦ ਮੁੰਬਈ ਦੇ ਪਰਭਾਣੀ ’ਚ ਪੈਟਰੋਲ 90 ਰੁਪਏ ਦਾ ਅੰਕੜਾ ਪਾਰ ਗਿਆ ਹੈ।


ਪੰਜਾਬ ਵਿੱਚ ਪੈਟਰੋਲ 86.47 ਰੁਪਏ ਤੇ ਡੀਜ਼ਲ 73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਧਰ ਸਰਕਾਰ ਕਹਿ ਰਹੀ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਕਾਬੂ ਕਰਨਾ ਉਨ੍ਹਾਂ ਦੇ ਹੱਥ ਵੱਸ ਨਹੀਂ ਹੈ। ਵਿੱਚ ਮੰਤਰੀ ਅਰੁਣ ਜੇਟਲੀ ਵੀ ਐਕਸਾਈਜ਼ ਡਿਊਟੀ ਘੱਟ ਕਰਨ ਤੋਂ ਇਨਕਾਰ ਕਰ ਚੁੱਕੇ ਹਨ।

ਇਸ ਸਬੰਧੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮਹਿੰਗੇ ਤੇਲ ਦੀਆਂ ਕੀਮਤਾਂ ਨੂੰ ਕਾਬੂ ਕਰਨਾ ਉਨ੍ਹਾਂ ਦੇ ਹੱਥ ਨਹੀਂ ਹੈ। ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਤੇਲ ਦੀ ਕੀਮਤ ’ਚ ਕੁਝ ਵਾਧਾ ਹੋਇਆ ਹੈ। ਇਹ ਅਜਿਹੀ ਸਮੱਸਿਆ ਹੈ ਜਿਸਦਾ ਹੱਲ ਉਨ੍ਹਾਂ ਦੇ ਹੱਥ ਨਹੀਂ।