ਪੜਚੋਲ ਕਰੋ

ਸਾਢੇ ਛੇ ਮਹੀਨਿਆਂ 'ਚ ਹੀ 63 ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਸਰਕਾਰ ਨੇ ਕਮਾਏ 3.34 ਲੱਖ ਕਰੋੜ ਰੁਪਏ

ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ। ਦਿੱਲੀ ਤੇ ਮੁੰਬਈ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ ਸੈਂਕੜੇ ਨੂੰ ਪਾਰ ਕਰ ਗਈ ਹੈ।

ਨਵੀਂ ਦਿੱਲੀ : ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ। ਦਿੱਲੀ ਤੇ ਮੁੰਬਈ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ ਸੈਂਕੜੇ ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਸਰਕਾਰ ਨੇ ਦੇਸ਼ ਦੀ ਸੰਸਦ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਲੈ ਕੇ ਕੁਝ ਅਜਿਹੇ ਤੱਥ ਪੇਸ਼ ਕੀਤੇ ਸਨ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਸੀਂ ਜਾਣਨਾ ਚਾਹੋਗੇ ਕਿ ਆਖਰ 2021 'ਚ ਹੁਣ ਤਕ ਕਿੰਨੀ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

ਇਸ ਸਾਲ 63 ਵਾਰ ਵਧੀਆਂ ਪੈਟਰੋਲ ਦੀਆਂ ਕੀਮਤਾਂ
ਪੈਟਰੋਲੀਅਮ ਮੰਤਰਾਲੇ ਵੱਲੋਂ ਲੋਕ ਸਭਾ 'ਚ ਦਿੱਤੇ ਗਏ ਲਿਖਤੀ ਜਵਾਬ ਅਨੁਸਾਰ ਇਸ ਸਾਲ ਹੁਣ ਤਕ ਪੈਟਰੋਲ ਦੀ ਕੀਮਤ 'ਚ 63 ਵਾਰ ਵਾਧਾ ਹੋਇਆ ਹੈ, ਜਦਕਿ ਸਿਰਫ਼ 4 ਵਾਰ ਕੀਮਤ ਘਟਾਈ ਗਈ। ਸਰਕਾਰ ਨੇ ਇਹ ਅੰਕੜਾ 1 ਜਨਵਰੀ ਤੋਂ 9 ਜੁਲਾਈ ਤਕ ਪੇਸ਼ ਕੀਤਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਤੇਲ ਕੰਪਨੀਆਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਹਨ। ਜੇ ਅਸੀਂ ਪੈਟਰੋਲ ਦੀ ਗੱਲ ਕਰੀਏ ਤਾਂ 123 ਦਿਨ ਅਜਿਹੇ ਰਹੇ ਹਨ, ਜਦੋਂ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਡੀਜ਼ਲ ਦੀਆਂ ਕੀਮਤਾਂ 'ਚ 61 ਦਿਨ ਹੋਇਆ ਵਾਧਾ
ਇਸੇ ਤਰ੍ਹਾਂ 61 ਦਿਨ ਅਜਿਹੇ ਰਹੇ, ਜਿਸ ਦਿਨ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ, ਜਦਕਿ ਸਿਰਫ਼ 4 ਦਿਨ ਹੀ ਕੀਮਤ ਘਟਾਈ ਗਈ। 125 ਦਿਨ ਅਜਿਹੇ ਰਹੇ ਜਦੋਂ ਡੀਜ਼ਲ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਜੇ ਅਸੀਂ ਪਿਛਲੇ ਤਿੰਨ ਸਾਲਾਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 2018-19 ਦੌਰਾਨ 148 ਵਾਰ, 2019-20 'ਚ 89 ਵਾਰ ਤੇ 2020-21 'ਚ 76 ਵਾਰ ਵਧਾਈ ਗਈ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ 2018-19 'ਚ 140 ਵਾਰ, 2019-20 'ਚ 79 ਵਾਰ ਤੇ 2020-21 'ਚ 73 ਵਾਰ ਵਧਾਈਆਂ ਗਈਆਂ।

ਐਕਸਾਈਜ ਡਿਊਟੀ ਤੋਂ ਹੋਈ ਬੰਪਰ ਕਮਾਈ
ਇੱਕ ਹੋਰ ਹੈਰਾਨ ਕਰਨ ਵਾਲੀ ਜਾਣਕਾਰੀ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ, ਖ਼ਾਸਕਰ ਪੈਟਰੋਲ ਤੇ ਡੀਜ਼ਲ 'ਤੇ ਲਗਾਈ ਗਈ ਐਕਸਾਈਜ ਡਿਊਟੀ ਤੋਂ ਹੋਣ ਵਾਲੀ ਆਮਦਨੀ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜੇ ਪਿਛਲੇ ਤਿੰਨ ਸਾਲਾਂ 'ਚ ਸਰਕਾਰ ਦੀ ਕਮਾਈ ਦੀ ਤੁਲਨਾ ਕਰੀਏ ਤਾਂ ਪਿਛਲੇ ਸਾਲ (2020-21) ) 'ਚ ਜ਼ਬਰਦਸਤ ਵਾਧਾ ਹੋਇਆ ਹੈ।

ਸਾਲ 2018-19 'ਚ ਸਰਕਾਰ ਨੇ ਐਕਸਾਈਜ ਡਿਊਟੀ ਤੋਂ 2,35,301 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ 'ਚੋਂ 2,13,000 ਕਰੋੜ ਰੁਪਏ ਸਿਰਫ਼ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਤੋਂ ਆਏ ਸਨ। ਇਸ ਦੇ ਨਾਲ ਹੀ 2019-20 'ਚ 1,97,845 ਕਰੋੜ ਰੁਪਏ ਦੀ ਆਮਦਨੀ ਹੋਈ ਸੀ। 2020-21 'ਚ ਸਰਕਾਰ ਦੀ ਆਮਦਨੀ 'ਚ ਜ਼ਬਰਦਸਤ ਵਾਧਾ ਹੋਇਆ ਸੀ ਅਤੇ ਇਹ 3,44,746 ਕਰੋੜ ਰੁਪਏ ਹੋ ਗਈ। ਇਸ ਦੌਰਾਨ ਤਕਰੀਬਨ 3,34,000 ਕਰੋੜ ਰੁਪਏ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ ਡਿਊਟੀ ਤੋਂ ਆਏ ਸਨ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

ABP Premium

ਵੀਡੀਓਜ਼

Panchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤਪਾਕਿਸਤਾਨ ਦੀ ਦੋ ਫ਼ਿਲਮਾਂ , ਇੱਕ ਹੋਈ  ਰਿਲੀਜ਼ ਦੂਜੀ ਰੁਕੀਜਸਬੀਰ ਜੱਸੀ ਦੇ Help ਕਰ ਰੋ ਪਿਆ Delivery Boy

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Embed widget