News
News
ਟੀਵੀabp shortsABP ਸ਼ੌਰਟਸਵੀਡੀਓ
X

29 ਜੁਲਾਈ ਤੱਕ ਪੈਟਰੋਲ ਦੀ ਕੀਮਤ 100 ਰੁਪਏ ਤੋਂ ਟੱਪੂ !

Share:
ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਿਛਲੇ 15 ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਸਾਢੇ ਤਿੰਨ ਰੁਪਏ ਮਹਿੰਗਾ ਹੋ ਚੁੱਕਾ ਹੈ। ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਅਜਿਹੇ ਵਿੱਚ ਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਆਰਥਿਕ ਰਾਜਧਾਨੀ ਮੁੰਬਈ ਵਿੱਚ 29 ਜੁਲਾਈ ਨੂੰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕੇਗਾ।  
ਦੇਸ਼ ਦੇ ਚਾਰ ਮਹਾਂਨਗਰਾਂ ਵਿੱਚ ਪੈਟਰੋਲ ਦੀ ਕੀਮਤ
  ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 80 ਰੁਪਏ ਤੋਂ 86 ਰੁਪਏ ਤਕ ਪਹੁੰਚ ਗਈ ਹੈ। ਦਿੱਲੀ ਵਿੱਚ ਪੈਟਰੋਲ 15 ਪੈਸੇ ਵਧ ਕੇ 78 ਰੁਪਏ 27 ਪੈਸੇ ਪ੍ਰਤੀ ਲੀਟਰ, ਕੋਲਕਾਤਾ ਵਿੱਚ 80 ਰੁਪਏ 91 ਪੈਸੇ, ਮੁੰਬਈ ’ਚ 86 ਰੁਪਏ 8 ਪੈਸੇ ਤੇ ਚੇਨਈ ਵਿੱਚ 81 ਰੁਪਏ 26 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ।
  ਵਧਦੀਆਂ ਕੀਮਤਾਂ ਨਾਲ ਸਬਜ਼ੀਆਂ ਹੋਈਆਂ ਮਹਿੰਗੀਆਂ
  ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਹਾਲੀਆ ਤੇਜ਼ੀ ਕਾਰਨ ਆਈ ਹੈ। ਇਸ ਦਾ ਅਸਰ ਮਹਿੰਗਾਈ ’ਤੇ ਵੀ ਪੈ ਰਿਹਾ ਹੈ। ਮਹਿੰਗੇ ਪੈਟਰੋਲ ਤੇ ਮਹਿੰਗੇ ਡੀਜ਼ਲ ਕਾਰਨ ਸਬਜ਼ੀਆਂ ਵੀ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।
 ਪੈਟਰੋਲ ਦੀਆਂ ਕੀਮਤਾਂ ’ਤੇ ABP ਦੀ ਰਿਸਰਚ
  ਮੁੰਬਈ ਵਿੱਚ 13 ਮਈ ਨੂੰ ਪੈਟਰੋਲ ਦੀ ਕੀਮਤ 82 ਰੁਪਏ 48 ਪੈਸੇ ਸੀ ਜਦਦਿ ਅੱਜ 28 ਲਈ ਨੂੰ 86.08 ਰੁਪਏ ਪ੍ਰਤੀ ਲੀਟਰ ਹੈ। ਰੋਜ਼ਾਨਾ ਔਸਤਨ 22 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੀਮਤਾਂ ਵਧ ਰਹੀਆਂ ਹਨ। ਜੇ ਇਸੇ ਦਰ ਨਾਲ ਕੀਮਤ ਵਧਦੀ ਗਈ ਤਾਂ ਅਗਲੇ 59 ਦਿਨਾਂ, ਯਾਨੀ 29 ਜੁਲਾਈ ਨੂੰ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸੈਂਕੜਾ ਮਾਰ ਸਕਦੀ ਹੈ।
ਸਰਕਾਰ ਦੇ ਰਹੀ ‘ਭਰੋਸਾ’
  ਪੈਟਰੋਲੀਅਮ ਮੰਤਰੀ ਦਾ ਕਹਿਣਾ ਹੈ ਕਿ ਉਹ ਕੀਮਤਾਂ ਘੱਟ ਕਰਨ ਲੀ ਲਗਾਤਾਰ ਵਿਚਾਰ ਕਰ ਰਹੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲੋਕਾਂ ਨੂੰ ਲੁੱਟੀ ਜਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਐਕਸਾਈਜ਼ ਡਿਊਟੀ ਘੱਟ ਕਰੇ। ਵਿਰੋਧੀ ਧਿਰ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
  ਇੱਕ ਲੀਟਰ ’ਤੇ 40 ਰੁਪਏ ਟੈਕਸ ਵਸੂਲ ਰਹੀ ਸਰਕਾਰ
  ਸਰਕਾਰ ਇੱਕ ਲੀਟਰ ’ਤੇ 40 ਰੁਪਏ ਟੈਕਸ ਦੀ ਵਸੂਲੀ ਕਰ ਰਹੀ ਹੈ। ਹੁਣ ਡੀਲਰ ਇੱਕ ਲੀਟਰ ਪੈਟਰੋਲ 37.65 ਰੁਪਏ ਵਿੱਚ ਖਰੀਦ ਰਿਹਾ ਹੈ। ਇਸ ’ਤੇ ਉਹ ਤਿੰਨ ਰੁਪਏ 63 ਪੈਸੇ ਕਮਿਸ਼ਨ ਵਸੂਲ ਰਿਹਾ ਹੈ। 19 ਰੁਪਏ 48 ਪੈਸੇ ਇਸ ’ਤੇ ਐਕਸਾਈਜ਼ ਡਿਊਟੀ ਲੱਗ ਰਹੀ ਹੈ ਤੇ 16 ਰੁਪਏ 41 ਪੈਸੇ VAT ਵਸੂਲਿਆ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਲੀਟਰ ਪੈਟਰੋਲ ’ਤੇ 39.52 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ।
Published at : 28 May 2018 01:04 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Free ration: ਗਰੀਬਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਐਲਾਨ; ਦਸੰਬਰ 2028 ਤੱਕ ਮਿਲੇਗਾ ਮੁਫਤ ਅਨਾਜ

Free ration: ਗਰੀਬਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਐਲਾਨ; ਦਸੰਬਰ 2028 ਤੱਕ ਮਿਲੇਗਾ ਮੁਫਤ ਅਨਾਜ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Latest Breaking News Live 9 October 2024: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਸਰਬਸੰਮਤੀ ਨਾਲ ਚੁਣਿਆ ਗੈਂਗਸਟਰਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

Latest Breaking News Live 9 October 2024: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਸਰਬਸੰਮਤੀ ਨਾਲ ਚੁਣਿਆ ਗੈਂਗਸਟਰਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਦਰਿੰਦਗੀ, ਅਗਵਾ ਕੀਤੇ ਗਏ ਫੌਜੀ ਜਵਾਨ ਦੀ ਗੋ*ਲੀ*ਆਂ ਨਾਲ ਛੱਲੀ ਲਾ*ਸ਼ ਬਰਾਮਦ

ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਦਰਿੰਦਗੀ, ਅਗਵਾ ਕੀਤੇ ਗਏ ਫੌਜੀ ਜਵਾਨ ਦੀ ਗੋ*ਲੀ*ਆਂ ਨਾਲ ਛੱਲੀ ਲਾ*ਸ਼ ਬਰਾਮਦ

Weather Today: ਇਨ੍ਹਾਂ 12 ਸੂਬਿਆਂ 'ਚ ਅੱਜ ਵੀ ਮੀਂਹ ਦੇ ਆਸਾਰ, ਜਾਣੋ ਦੇਸ਼ ਭਰ 'ਚੋਂ ਕਦੋਂ ਵਿਦਾ ਹੋਵੇਗਾ ਮਾਨਸੂਨ

Weather Today: ਇਨ੍ਹਾਂ 12 ਸੂਬਿਆਂ 'ਚ ਅੱਜ ਵੀ ਮੀਂਹ ਦੇ ਆਸਾਰ, ਜਾਣੋ ਦੇਸ਼ ਭਰ 'ਚੋਂ ਕਦੋਂ ਵਿਦਾ ਹੋਵੇਗਾ ਮਾਨਸੂਨ

ਪ੍ਰਮੁੱਖ ਖ਼ਬਰਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼

Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO

Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ