(Source: ECI/ABP News/ABP Majha)
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਦਰਿੰਦਗੀ, ਅਗਵਾ ਕੀਤੇ ਗਏ ਫੌਜੀ ਜਵਾਨ ਦੀ ਗੋ*ਲੀ*ਆਂ ਨਾਲ ਛੱਲੀ ਲਾ*ਸ਼ ਬਰਾਮਦ
ਜੰਮੂ-ਕਸ਼ਮੀਰ ਤੋਂ ਇਸ ਸਮੇਂ ਬਹੁਤ ਹੀ ਦਰਦ ਭਰੀ ਖਬਰ ਆਈ ਹੈ, ਜਿੱਥੇ ਇੱਕ ਫੌਜੀ ਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਸਵੇਰੇ ਖਬਰ ਆਈ ਸੀ ਕਿ ਅੱਤਵਾਦੀਆਂ ਵੱਲੋਂ 2 ਫੌਜੀਆਂ ਨੂੰ ਅਗਵਾ ਕਰ ਲਿਆ ਸੀ, ਜਿਸ ਚ ਇੱਕ ਭੱਜਣ ਚ ਕਾਮਯਾਬ ਰਿਹਾ ਪਰ ਦੂਜਾ ਲਾਪਤਾ..
Bullet riddled body of Army jawan: ਜੰਮੂ-ਕਸ਼ਮੀਰ ਤੋਂ ਇਸ ਸਮੇਂ ਬਹੁਤ ਹੀ ਦਰਦ ਭਰੀ ਖਬਰ ਆ ਰਹੀ ਹੈ, ਜਿੱਥੇ ਇੱਕ ਫੌਜੀ ਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਦੱਸ ਦਈਏ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਫੌਜ ਦੇ ਜਵਾਨ ਦੀ ਲਾਸ਼ ਮਿਲੀ ਹੈ। ਫੌਜੀ ਦੀ ਲਾਸ਼ ਅਨੰਤਨਾਗ ਦੇ ਜੰਗਲ 'ਚੋਂ ਮਿਲੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਵਾਨ ਦੇ ਸਰੀਰ 'ਤੇ ਗੋਲੀਆਂ ਅਤੇ ਚਾਕੂ ਦੇ ਕੱਟਾਂ ਦੇ ਨਿਸ਼ਾਨ ਮਿਲੇ ਹਨ।
ਹੋਰ ਪੜ੍ਹੋ : 2006 'ਚ ਜਿਸ ਦਾ ਹੋਇਆ ਕ*ਤ*ਲ, 2024 'ਚ ਇੰਝ ਹੋ ਗਈ ਜ਼ਿੰਦਾ! ਮਾਪਿਆਂ ਨੂੰ ਇਹ ਦੇਖ ਕੇ ਚੜ੍ਹਿਆ ਗੁੱਸਾ
ਇਸ ਤੋਂ ਪਹਿਲਾਂ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਅਨੰਤਨਾਗ 'ਚ ਫੌਜ ਦੇ ਇਕ ਜਵਾਨ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ। ਟੈਰੀਟੋਰੀਅਲ ਆਰਮੀ ਦੀ 161 ਯੂਨਿਟ ਦੇ ਇੱਕ ਸਿਪਾਹੀ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ।
ਪਹਿਲਾਂ ਦੋ ਸੈਨਿਕਾਂ ਦੇ ਅਗਵਾ ਹੋਣ ਦੀ ਖ਼ਬਰ ਸੀ। ਖਬਰ ਸੀ ਕਿ ਅਨੰਤਨਾਗ ਦੇ ਜੰਗਲੀ ਖੇਤਰ ਤੋਂ ਦੋ ਸੈਨਿਕਾਂ ਨੂੰ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਇਕ ਜਵਾਨ ਨੂੰ ਗੋਲੀ ਲੱਗੀ ਪਰ ਇਸ ਦੇ ਬਾਵਜੂਦ ਉਹ ਅੱਤਵਾਦੀਆਂ ਦੇ ਚੁੰਗਲ 'ਚੋਂ ਭੱਜਣ 'ਚ ਸਫਲ ਰਿਹਾ।
ਇਸ ਤੋਂ ਪਹਿਲਾਂ ਭਾਰਤੀ ਫੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਸੀ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਹੋਰ ਏਜੰਸੀਆਂ ਨਾਲ ਮਿਲ ਕੇ 8 ਅਕਤੂਬਰ ਨੂੰ ਕੋਰਨਾਗ 'ਚ ਸੰਯੁਕਤ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਆਪਰੇਸ਼ਨ ਪੂਰੀ ਰਾਤ ਜਾਰੀ ਰਿਹਾ, ਜਿਸ ਵਿਚ ਫੌਜ ਦਾ ਇਕ ਜਵਾਨ ਲਾਪਤਾ ਸੀ।
ਇੱਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਇੱਕ ਟੈਰੀਟੋਰੀਅਲ ਆਰਮੀ ਦੇ ਸਿਪਾਹੀ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਸਵੇਰੇ ਪੁਲਿਸ ਅਤੇ ਫੌਜ ਦੁਆਰਾ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਅੱਜ ਤਲਾਸ਼ੀ ਦੌਰਾਨ ਉਸਦੀ ਲਾਸ਼ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਫੌਜ ਦੇ ਜਵਾਨ ਦੀ ਮੌਤ ਦੇ ਕਾਰਨਾਂ ਅਤੇ ਉਸ ਦੇ ਲਾਪਤਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
#WATCH | J&K: Body of the Territorial Army jawan abducted by terrorists in Anantnag area has been recovered with gunshot wounds. He had been reported missing since yesterday and search operations were on by the security forces there.
— ANI (@ANI) October 9, 2024
(Earlier visuals of the search operation that… pic.twitter.com/Ty3wuKU8D7