Shocking News: 2006 'ਚ ਜਿਸ ਦਾ ਹੋਇਆ ਕ*ਤ*ਲ, 2024 'ਚ ਇੰਝ ਹੋ ਗਈ ਜ਼ਿੰਦਾ! ਮਾਪਿਆਂ ਨੂੰ ਇਹ ਦੇਖ ਕੇ ਚੜ੍ਹਿਆ ਗੁੱਸਾ
ਸੋਸ਼ਲ ਮੀਡੀਆ ਉੱਤੇ ਇੱਕ ਹੈਰਾਨ ਕਰਨ ਵਾਲਾ ਖਬਰ ਸਾਹਮਣੇ ਆਈ ਹੈ, ਜਿੱਥੇ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਮੁੜ ਜ਼ਿੰਦਾ ਦੇਖਿਆ ਤਾਂ ਉਹ ਹੈਰਾਨ ਰਹੇ ਗਏ। ਪਿਛਲੇ ਹਫ਼ਤੇ ਹੀ ਪਿਤਾ ਨੂੰ ਆਪਣੀ ਧੀ ਬਾਰੇ ਇੱਕ ਗੂਗਲ ਅਲਰਟ ਮਿਲਿਆ ਸੀ।
Shocking News: ਜੇਕਰ ਕੋਈ ਇਸ ਸੰਸਾਰ ਤੋਂ ਰੁਖਸਤ ਹੋ ਜਾਏ ਤਾਂ ਉਹ ਮੁੜ ਕੇ ਨਹੀਂ ਆਉਂਦਾ ਹੈ। ਪਰ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸ 'ਚ ਇੱਕ ਕੁੜੀ ਦਾ ਸਾਲ 2006 ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਰ 2024 'ਚ ਜ਼ਿੰਦਾ ਹੋ ਗਈ। ਜਿਸ ਨੂੰ ਦੇਖ ਕੇ ਮਾਪਿਆਂ ਨੂੰ ਖੁਸ਼ੀ ਨਹੀਂ ਸਗੋ ਦੁੱਖ ਪਹੁੰਚਿਆ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਟੂਲ ਦਿਨੋਂ-ਦਿਨ ਉੱਨਤ ਹੁੰਦੇ ਜਾ ਰਹੇ ਹਨ। ਕਰੋੜਾਂ ਲੋਕ ਰੋਜ਼ਾਨਾ ਇਸ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਇੰਟਰਨੈਟ ਮਾਹਿਰ ਇਸ AI ਦੀ ਵਧਦੀ ਵਰਤੋਂ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। AI ਟੂਲਸ ਦੀ ਦੁਰਵਰਤੋਂ ਦੀਆਂ ਖਬਰਾਂ ਵੀ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਹੈਰਾਨੀਜਨਕ ਹੈ।ਦਰਅਸਲ, AI ਚੈਟਬੋਟ ਨੇ ਇਕ ਲੜਕੀ ਦਾ character ਬਣਾਇਆ ਹੈ, ਜਿਸ ਦੀ ਕਰੀਬ 18 ਸਾਲ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਇਹ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਾਲੇ ਹੈਰਾਨ ਰਹਿ ਗਏ ਅਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ।
ਦਰਅਸਲ, ਇੱਕ ਸੋਸ਼ਲ ਮੀਡੀਆ ਯੂਜ਼ਰ ਨੇ Reddit 'ਤੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਯੂਜ਼ਰ ਨੇ ਦੱਸਿਆ ਕਿ ਕਰੀਬ 18 ਸਾਲ ਪਹਿਲਾਂ ਹਾਈ ਸਕੂਲ ਦੀ ਸੀਨੀਅਰ ਜੈਨੀਫਰ ਐਨ ਦਾ ਉਸ ਦੇ ਸਾਬਕਾ ਬੁਆਏਫ੍ਰੈਂਡ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਜੈਨੀਫਰ ਦੇ ਪਿਤਾ ਡਰਿਊ ਕ੍ਰੇਸਨੇਟ ਨੇ ਉਸ ਦੇ ਨਾਂ 'ਤੇ Non profit ਸ਼ੁਰੂ ਕੀਤਾ। ਇਹ ਸੰਸਥਾ 2006 ਤੋਂ ਕਿਸ਼ੋਰਾਂ ਵਿੱਚ ਡੇਟਿੰਗ ਹਿੰਸਾ ਬਾਰੇ ਜਾਗਰੂਕਤਾ ਫੈਲਾ ਰਹੀ ਹੈ। ਪਿਛਲੇ ਹਫ਼ਤੇ ਹੀ, ਕ੍ਰੇਸਨੇਟ ਨੂੰ ਉਸਦੀ ਧੀ ਬਾਰੇ ਇੱਕ ਗੂਗਲ ਅਲਰਟ ਮਿਲਿਆ।
ਲੜਕੀ ਮੌਤ ਦੇ 18 ਸਾਲ ਬਾਅਦ ਇਸ ਦੁਨੀਆ 'ਚ ਪਰਤੀ
ਪਿਤਾ ਕ੍ਰੇਸਨੇਟ ਨੂੰ ਪਤਾ ਲੱਗਾ ਕਿ ਉਸਦੀ ਧੀ ਮੌਤ ਦੇ 18 ਸਾਲਾਂ ਬਾਅਦ ਦੁਨੀਆ ਵਿੱਚ ਵਾਪਸ ਆ ਗਈ ਹੈ। Character.ai, ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚੈਟਬੋਟ, ਨੇ ਉਨ੍ਹਾਂ ਦੀ ਧੀ ਨੂੰ ਮੁੜ ਜ਼ਿੰਦਾ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ Character.ai ਇੱਕ ਸਾਨ-ਫ੍ਰਾਂਸਿਸਕੋ ਸਟਾਰਟਅਪ ਹੈ, ਜਿਸ ਨੇ ਪਿਛਲੇ ਸਾਲ ਗੂਗਲ ਦੇ ਨਾਲ 2.7 ਬਿਲੀਅਨ ਡਾਲਰ ਦੀ ਇੱਕ ਡੀਲ ਸਾਈਨ ਕੀਤੀ ਹੈ। ਕ੍ਰੇਸਨੇਟ ਨੂੰ ਬਹੁਤ ਬੁਰਾ ਲੱਗਾ ਜਦੋਂ ਉਸਦੀ ਧੀ ਇਸ ਤਰ੍ਹਾਂ ਵਾਪਸ ਆਈ।
ਇਹ ਜਾਣਕਾਰੀ ਲੜਕੀ ਦੇ ਪਿਤਾ ਨੇ ਦਿੱਤੀ
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੀ ਲੜਕੀ ਦੀ ਫੋਟੋ ਕਦੋਂ ਅਤੇ ਕਿਸ ਨੇ ਖਿੱਚੀ ਹੈ। ਉਸ ਨੂੰ ਗੂਗਲ ਅਲਰਟ ਰਾਹੀਂ ਪਤਾ ਲੱਗਾ ਕਿ ਅਜਿਹਾ ਕੁਝ ਹੋਇਆ ਹੈ। ਉਨ੍ਹਾਂ ਨੇ ਆਪਣੀ ਧੀ ਨਾਲ ਜੁੜੇ Non profit ਨੂੰ ਟਰੈਕ ਕਰਨ ਲਈ ਇੱਕ ਅਲਰਟ ਸਥਾਪਤ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ Character.ai ਦੀ ਵਰਤੋਂ ਆਮ ਤੌਰ 'ਤੇ ਯੂਜ਼ਰਸ ਦੁਆਰਾ ਡਿਜੀਟਲ ਅਵਤਾਰ ਬਣਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ ਜੈਨੀਫਰ ਦੇ ਮਾਮਲੇ 'ਚ ਇਸ ਬੋਟ ਨੇ ਇੰਟਰਨੈੱਟ 'ਤੇ ਮੌਜੂਦ ਫੋਟੋ ਦੀ ਵਰਤੋਂ ਕੀਤੀ ਹੈ। Character.ai ਨੇ ਇੱਕ ਜਾਣੇ-ਪਛਾਣੇ ਅਤੇ ਫ੍ਰੈਂਡਲੀ AI ਕਰੈਕਟਰ ਦੇ ਤੌਰ ਤੇ ਇਹ ਤਸਵੀਰ ਤਿਆਰ ਕਰ ਦਿੱਤੀ।