ਪੜਚੋਲ ਕਰੋ

Latest Breaking News Live 9 October 2024: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਸਰਬਸੰਮਤੀ ਨਾਲ ਚੁਣਿਆ ਗੈਂਗਸਟਰਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

Latest Breaking News Live 9 October 2024: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਸਰਬਸੰਮਤੀ ਨਾਲ ਚੁਣਿਆ ਗੈਂਗਸਟਰਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

LIVE

Key Events
Latest Breaking News Live 9 October 2024: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਸਰਬਸੰਮਤੀ ਨਾਲ ਚੁਣਿਆ ਗੈਂਗਸਟਰਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

Background

Latest Breaking News Live 9 October 2024: ਪੰਜਾਬ ਪੁਲਿਸ ਵੱਲੋਂ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਸੂਬੇ ਭਰ 'ਚ ਅੱਜ ਯਾਨੀਕਿ ਬੁੱਧਵਾਰ, 9 ਅਕਤੂਬਰ ਨੂੰ ਆਪਰੇਸ਼ਨ CASO ਸ਼ੁਰੂ ਕੀਤਾ ਜਾਵੇਗਾ। ਇਸ ਆਪਰੇਸ਼ਨ ਦੀ ਅਗਵਾਈ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਕਰਨਗੇ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਫੀਲਡ ਵਿੱਚ ਹੋਣਗੇ। ਇਹ ਕਾਰਵਾਈ ਸੁਰੱਖਿਅਤ ਨੇਬਰਹੁੱਡ ਦੀ ਤਰਜ਼ 'ਤੇ ਹੈ। 

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Ludhiana News: ਲੁਧਿਆਣਾ ਦੇ ਗੁਰਦੁਆਰਾ ਨਾਨਕਸਰ ਠਾਠ ਸਾਹਿਬ ਵਿੱਚ ਕੀਰਤਨ ਕਰਨ ਵਾਲੇ ਬਾਬੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਬਾਬਾ 'ਤੇ ਇਕ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਹੈ। ਉਸ ਨੇ ਇਸ ਦੀ ਵੀਡੀਓ ਵੀ ਬਣਾਈ ਹੈ। ਜਗਰਾਉਂ ਪੁਲਿਸ ਨੇ ਉਕਤ ਮੁਲਜ਼ਮ ਬਾਬਾ ਜਸਬੀਰ ਸਿੰਘ ਜੱਸੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਬਾਬੇ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਹੁਣ ਤੱਕ ਹੋਰ ਕਿੰਨੇ ਲੋਕਾਂ ਨਾਲ ਗੰਦੇ ਕੰਮ ਕਰ ਚੁੱਕਿਆ ਹੈ।

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਜਲੰਧਰ ਨਾਲ ਸਬੰਧਤ ਗੈਂਗਸਟਰ ਸੁੱਖਾ ਕਾਹਲਵਾਂ ਦੇ ਪਿੰਡ ਦਾ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਦਲਵੀਰ ਸਿੰਘ ਕਾਹਲੋਂ ਨੂੰ ਜਲੰਧਰ ਦੇ ਕਰਤਾਰਪੁਰ ਸਥਿਤ ਪਿੰਡ ਕਾਹਲਵਾਂ ਦਾ ਸਰਪੰਚ ਚੁਣਿਆ ਗਿਆ ਹੈ। ਪਿੰਡ ਦੀ ਭਲਾਈ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪਿੰਡ ਦੇ ਲੋਕਾਂ ਨੇ ਇਕਜੁੱਟ ਹੋ ਕੇ ਇਹ ਫੈਸਲਾ ਲਿਆ। ਜਦਕਿ ਗੁਰਮੇਲ ਸਿੰਘ, ਦਲਵੀਰ ਮੱਟੂ, ਜਸਵਿੰਦਰ ਕੌਰ, ਜਸਬੀਰ ਕੌਰ, ਸੁਖਵਿੰਦਰ ਸਿੰਘ, ਵਿਲੀਅਮ, ਨੀਲਮ ਰਾਣੀ, ਮਨਜੀਤ ਕੌਰ, ਅਮਰਜੀਤ ਨੂੰ ਪੰਚ ਬਣਾਇਆ ਗਿਆ। ਇਸ ਮੌਕੇ ਸਰਪੰਚ ਚੁਣੇ ਗਏ ਦਲਵੀਰ ਸਿੰਘ ਕਾਹਲੋ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ ਕਿਉਂਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਸ ਕਾਬਿਲ ਸਮਝਿਆ ਹੈ ਅਤੇ ਮੈਨੂੰ ਪਿੰਡ ਦੀ ਸਰਪੰਚੀ ਦੀ ਕਮਾਨ ਸੌਂਪੀ ਹੈ।

ਸਰਬਸੰਮਤੀ ਨਾਲ ਚੁਣਿਆ ਗਿਆ ਗੈਂਗਸਟਰ ਸੁੱਖਾ ਕਾਹਲਵਾਂ ਦੇ ਪਿੰਡ ਦਾ ਸਰਪੰਚ ਦਲਵੀਰ ਕਾਹਲਵਾਂ

14:26 PM (IST)  •  09 Oct 2024

ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਦਰਿੰਦਗੀ, ਅਗਵਾ ਕੀਤੇ ਗਏ ਫੌਜੀ ਜਵਾਨ ਦੀ ਗੋ*ਲੀ*ਆਂ ਨਾਲ ਛੱਲੀ ਲਾਸ਼ ਬਰਾਮਦ

Army jawan: ਜੰਮੂ-ਕਸ਼ਮੀਰ ਤੋਂ ਇਸ ਸਮੇਂ ਬਹੁਤ ਹੀ ਦਰਦ ਭਰੀ ਖਬਰ ਆ ਰਹੀ ਹੈ, ਜਿੱਥੇ ਇੱਕ ਫੌਜੀ ਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਦੱਸ ਦਈਏ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਫੌਜ ਦੇ ਜਵਾਨ ਦੀ ਲਾਸ਼ ਮਿਲੀ ਹੈ। ਫੌਜੀ ਦੀ ਲਾਸ਼ ਅਨੰਤਨਾਗ ਦੇ ਜੰਗਲ 'ਚੋਂ ਮਿਲੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਵਾਨ ਦੇ ਸਰੀਰ 'ਤੇ ਗੋਲੀਆਂ ਅਤੇ ਚਾਕੂ ਦੇ ਕੱਟਾਂ ਦੇ ਨਿਸ਼ਾਨ ਮਿਲੇ ਹਨ।ਅਧਿਕਾਰੀ ਨੇ ਅੱਗੇ ਦੱਸਿਆ ਕਿ ਫੌਜ ਦੇ ਜਵਾਨ ਦੀ ਮੌਤ ਦੇ ਕਾਰਨਾਂ ਅਤੇ ਉਸ ਦੇ ਲਾਪਤਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

11:22 AM (IST)  •  09 Oct 2024

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

NIA Raid In Assam: ਹਾਲ ਹੀ 'ਚ NIA ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਮਾਮਲੇ 'ਚ ਦੇਸ਼ ਭਰ ਦੇ 5 ਸੂਬਿਆਂ 'ਚ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀ ਨੇ ਸ਼ਨੀਵਾਰ (5 ਅਕਤੂਬਰ 2024) ਨੂੰ ਆਸਾਮ ਦੇ ਗੋਲਪਾੜਾ ਦੇ ਰਹਿਣ ਵਾਲੇ ਸ਼ੇਖ ਸੁਲਤਾਨ ਸਲਾਹੁਦੀਨ ਅਯੂਬੀ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ ਹੈ ਕਿ ਅਯੂਬੀ ਪਾਕਿਸਤਾਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਇੱਕ ਮੁੱਖ ਸ਼ੱਕੀ ਹੈ ਅਤੇ ਉਹ ਦੇਸ਼ ਭਰ ਵਿੱਚ ਹਿੰਸਕ ਪ੍ਰਚਾਰ ਫੈਲਾ ਕੇ ਨੌਜਵਾਨਾਂ ਨੂੰ ਆਨਲਾਈਨ ਕੱਟੜਪੰਥੀ ਬਣਾ ਰਿਹਾ ਹੈ।

NIAਮੁਲਜ਼ਮਾਂ ਦੇ Financial Trail ਦੀ ਜਾਂਚ ਵਿੱਚ ਰੁੱਝੀ ਹੋਈ ਹੈ

ਛਾਪੇਮਾਰੀ ਦੌਰਾਨ, NIA ਨੇ ਉਸ ਕੋਲੋਂ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਸਮੇਤ ਕਈ ਅਪਰਾਧਕ ਸਮੱਗਰੀ ਜ਼ਬਤ ਕੀਤੀ। ਸੂਤਰਾਂ ਮੁਤਾਬਕ ਅਯੂਬੀ ਕਈ ਵਾਰ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰ ਚੁੱਕਾ ਹੈ, ਜਿੱਥੋਂ NIA ਉਸ ਦੀ travel history ਨੂੰ ਵੀ ਖੰਘਾਲ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਐਨਆਈਏ ਹੁਣ ਅਯੂਬੀ ਦੇ ਵਿੱਤੀ ਟਰੇਲ ਦੀ ਵੀ ਜਾਂਚ ਕਰ ਰਹੀ ਹੈ।

10:57 AM (IST)  •  09 Oct 2024

ਪੰਜ ਸਾਲ ਦੀ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਥੱਲ੍ਹੇ, ਮੌਕੇ 'ਤੇ ਹੋਈ ਮੌਤ, ਜਾਣੋ ਪੂਰਾ ਮਾਮਲਾ

Ludhiana News: ਲੁਧਿਆਣਾ 'ਚ 5 ਸਾਲਾ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਥੱਲ੍ਹੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਬਲ ਵਿੱਚ ਲਪੇਟੀ ਹੋਈ ਅਰਧ ਨਗਨ, ਖੂਨ ਨਾਲ ਲੱਥਪੱਥ ਲਾਸ਼ ਪਈ ਸੀ, ਇਦਾਂ ਲੱਗ ਰਿਹਾ ਸੀ ਜਿਵੇਂ ਉਸ ਦਾ ਬਲਾਤਕਾਰ ਕੀਤਾ ਗਿਆ ਹੋਵੇ। ਇਹ ਘਟਨਾ ਮੰਗਲਵਾਰ ਸਵੇਰੇ 10:30 ਤੋਂ 11:30 ਵਜੇ ਦੇ ਦਰਮਿਆਨ ਮੋਤੀ ਨਗਰ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰੀ ਹੈ। ਘਟਨਾ ਸਮੇਂ ਉਸ ਦੇ ਮਾਤਾ-ਪਿਤਾ ਫੈਕਟਰੀ 'ਚ ਕੰਮ 'ਤੇ ਗਏ ਹੋਏ ਸਨ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

10:17 AM (IST)  •  09 Oct 2024

Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ

Punjab Weather Update: ਅੱਜ (ਬੁੱਧਵਾਰ) ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਮੋਗਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਹਨ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਤੂਫ਼ਾਨ ਅਤੇ ਬਿਜਲੀ ਡਿੱਗਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਾਲ ਹੀ ਇਹ ਆਮ ਦੇ ਬਰਾਬਰ ਰਹਿੰਦਾ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਦਰਜ ਕੀਤਾ ਗਿਆ। 24 ਘੰਟਿਆਂ ਦੌਰਾਨ ਕਿਸੇ ਵੀ ਥਾਂ 'ਤੇ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ।

Load More
New Update
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
Punjab News: ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Advertisement
ABP Premium

ਵੀਡੀਓਜ਼

ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ  ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰਦੇਸ਼ ਦੇ ਨਾਮ ਨਵਜੋਤ ਸਿੱਧੂ ਨੇ ਸੁਣਾਈ ਸ਼ਾਇਰੀ!26 ਜਨਵਰੀ ਮੌਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
Punjab News: ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
ਸਰੀਰ 'ਚ ਨਹੀਂ ਬਣ ਰਿਹਾ ਖੂਨ ਤਾਂ ਰੋਜ਼ ਖਾਓ ਆਹ ਚੀਜ਼, ਖੂਬ ਵਧੇਗਾ ਹੋਮੋਗਲੋਬਿਨ
ਸਰੀਰ 'ਚ ਨਹੀਂ ਬਣ ਰਿਹਾ ਖੂਨ ਤਾਂ ਰੋਜ਼ ਖਾਓ ਆਹ ਚੀਜ਼, ਖੂਬ ਵਧੇਗਾ ਹੋਮੋਗਲੋਬਿਨ
Punjab News: ਪੰਜਾਬ 'ਚ ਹੋਇਆ ਵੱਡਾ ਧਮਾਕਾ! ਅਚਾਨਕ ਪੈ ਗਿਆ ਚੀਕ-ਚਿਹਾੜਾ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਹੋਇਆ ਵੱਡਾ ਧਮਾਕਾ! ਅਚਾਨਕ ਪੈ ਗਿਆ ਚੀਕ-ਚਿਹਾੜਾ; ਪੜ੍ਹੋ ਪੂਰੀ ਖਬਰ...
Google Chrome ਵਰਤ ਰਹੇ ਹੋ ਤਾਂ ਹੋ ਜਾਓ ਸਾਵਧਾਨ! Data ਹੋ ਸਕਦਾ ਚੋਰੀ, ਸਰਕਾਰ ਨੇ ਜਾਰੀ ਕੀਤੀ Warning
Google Chrome ਵਰਤ ਰਹੇ ਹੋ ਤਾਂ ਹੋ ਜਾਓ ਸਾਵਧਾਨ! Data ਹੋ ਸਕਦਾ ਚੋਰੀ, ਸਰਕਾਰ ਨੇ ਜਾਰੀ ਕੀਤੀ Warning
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
Embed widget