ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਗੁਰੂ ਰਾਮਦਾਸ ਸਰਾਂ ‘ਚ ਹੰਗਾਮਾ ਹੋਇਆ ਹੈ। ਇਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਸੇਵਾਦਾਰ ਤੇ ਸੰਗਤ ‘ਤੇ ਹਮਲਾ ਕਰ ਦਿੱਤਾ ਹੈ।ਮਜ਼ਦੂਰ ਨੇ ਲੋਹੇ ਦੀ ਰਾਡ ਨਾਲ ਲੋਕਾਂ ‘ਤੇ ਹਮਲਾ ਕੀਤਾ ਹੈ।

Punjab News: ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਗੁਰੂ ਰਾਮਦਾਸ ਸਰਾਂ ‘ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਸੇਵਾਦਾਰ ਅਤੇ ਸੰਗਤ ‘ਤੇ ਹਮਲਾ ਕਰ ਦਿੱਤਾ ਹੈ। ਮਜ਼ਦੂਰ ਨੇ ਲੋਹੇ ਦੀ ਰਾਡ ਨਾਲ ਲੋਕਾਂ ‘ਤੇ ਹਮਲਾ ਕੀਤਾ ਹੈ। ਹਮਲੇ ‘ਚ 2 ਸੇਵਾਦਾਰਾਂ ਸਣੇ 4 ਲੋਕ ਲੋਕ ਜਖ਼ਮੀ ਹੋ ਗਏ ਹਨ।
A migrant laborer created chaos at Shri Guru Ramdas Sarai in Amritsar after being stopped by sewadars. He attacked a sevadar with an iron rod, leaving him seriously injured, and also targeted other sewadars and devotees. SGPC staff intervened and handed him over to the police.… pic.twitter.com/kTYqhjVtOh
— Gagandeep Singh (@Gagan4344) March 14, 2025
ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ICU ‘ਚ ਭਰਤੀ ਕੀਤੇ ਗਏ ਹਨ। ਡਿਊਟੀ ਸਟਾਫ਼ ਨੇ ਮਜ਼ਦੂਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਆਖਿਰ ਇਹ ਮਜ਼ਦੂਰ ਕੌਣ ਸੀ ਅਤੇ ਇਸਨੇ ਇਹ ਹਮਲਾ ਕਿਉਂ ਕੀਤਾ, ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















