ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਿਛਲੇ 15 ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਸਾਢੇ ਤਿੰਨ ਰੁਪਏ ਮਹਿੰਗਾ ਹੋ ਚੁੱਕਾ ਹੈ। ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਅਜਿਹੇ ਵਿੱਚ ਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਆਰਥਿਕ ਰਾਜਧਾਨੀ ਮੁੰਬਈ ਵਿੱਚ 29 ਜੁਲਾਈ ਨੂੰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕੇਗਾ।


 

 

ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 80 ਰੁਪਏ ਤੋਂ 86 ਰੁਪਏ ਤਕ ਪਹੁੰਚ ਗਈ ਹੈ। ਦਿੱਲੀ ਵਿੱਚ ਪੈਟਰੋਲ 15 ਪੈਸੇ ਵਧ ਕੇ 78 ਰੁਪਏ 27 ਪੈਸੇ ਪ੍ਰਤੀ ਲੀਟਰ, ਕੋਲਕਾਤਾ ਵਿੱਚ 80 ਰੁਪਏ 91 ਪੈਸੇ, ਮੁੰਬਈ ’ਚ 86 ਰੁਪਏ 8 ਪੈਸੇ ਤੇ ਚੇਨਈ ਵਿੱਚ 81 ਰੁਪਏ 26 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ।

 

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਹਾਲੀਆ ਤੇਜ਼ੀ ਕਾਰਨ ਆਈ ਹੈ। ਇਸ ਦਾ ਅਸਰ ਮਹਿੰਗਾਈ ’ਤੇ ਵੀ ਪੈ ਰਿਹਾ ਹੈ। ਮਹਿੰਗੇ ਪੈਟਰੋਲ ਤੇ ਮਹਿੰਗੇ ਡੀਜ਼ਲ ਕਾਰਨ ਸਬਜ਼ੀਆਂ ਵੀ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।

 

ਮੁੰਬਈ ਵਿੱਚ 13 ਮਈ ਨੂੰ ਪੈਟਰੋਲ ਦੀ ਕੀਮਤ 82 ਰੁਪਏ 48 ਪੈਸੇ ਸੀ ਜਦਦਿ ਅੱਜ 28 ਲਈ ਨੂੰ 86.08 ਰੁਪਏ ਪ੍ਰਤੀ ਲੀਟਰ ਹੈ। ਰੋਜ਼ਾਨਾ ਔਸਤਨ 22 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੀਮਤਾਂ ਵਧ ਰਹੀਆਂ ਹਨ। ਜੇ ਇਸੇ ਦਰ ਨਾਲ ਕੀਮਤ ਵਧਦੀ ਗਈ ਤਾਂ ਅਗਲੇ 59 ਦਿਨਾਂ, ਯਾਨੀ 29 ਜੁਲਾਈ ਨੂੰ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸੈਂਕੜਾ ਮਾਰ ਸਕਦੀ ਹੈ।

 

ਪੈਟਰੋਲੀਅਮ ਮੰਤਰੀ ਦਾ ਕਹਿਣਾ ਹੈ ਕਿ ਉਹ ਕੀਮਤਾਂ ਘੱਟ ਕਰਨ ਲੀ ਲਗਾਤਾਰ ਵਿਚਾਰ ਕਰ ਰਹੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲੋਕਾਂ ਨੂੰ ਲੁੱਟੀ ਜਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਐਕਸਾਈਜ਼ ਡਿਊਟੀ ਘੱਟ ਕਰੇ। ਵਿਰੋਧੀ ਧਿਰ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

 

ਸਰਕਾਰ ਇੱਕ ਲੀਟਰ ’ਤੇ 40 ਰੁਪਏ ਟੈਕਸ ਦੀ ਵਸੂਲੀ ਕਰ ਰਹੀ ਹੈ। ਹੁਣ ਡੀਲਰ ਇੱਕ ਲੀਟਰ ਪੈਟਰੋਲ 37.65 ਰੁਪਏ ਵਿੱਚ ਖਰੀਦ ਰਿਹਾ ਹੈ। ਇਸ ’ਤੇ ਉਹ ਤਿੰਨ ਰੁਪਏ 63 ਪੈਸੇ ਕਮਿਸ਼ਨ ਵਸੂਲ ਰਿਹਾ ਹੈ। 19 ਰੁਪਏ 48 ਪੈਸੇ ਇਸ ’ਤੇ ਐਕਸਾਈਜ਼ ਡਿਊਟੀ ਲੱਗ ਰਹੀ ਹੈ ਤੇ 16 ਰੁਪਏ 41 ਪੈਸੇ VAT ਵਸੂਲਿਆ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਲੀਟਰ ਪੈਟਰੋਲ ’ਤੇ 39.52 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ।