ਵਾਸ਼ਿੰਗਟਨ: ਇੱਕ ਅਮਰੀਕਾ ਥਿੰਕ ਟੈਂਕ Pew Research Center ਦੀ ਰਿਪੋਰਟ ਮੁਤਾਬਕ ਭਾਰਤ ਦੇ 85 ਫ਼ੀਸਦੀ ਲੋਕਾਂ ਨੇ ਲੋਕਤੰਤਰ ਵਿਵਸਥਾ ਉੱਤੇ ਭਰੋਸਾ ਜਤਾਇਆ ਹੈ। ਉੱਥੇ ਹੀ 55% ਲੋਕਾਂ ਨੇ ਮਿਲਟਰੀ ਰੂਲ ਤੇ ਤਾਨਾਸ਼ਾਹੀ ਦਾ ਸਮਰਥਨ ਕਰਦੇ ਹਨ। ਦੁਨੀਆ ਵਿੱਚ ਅਹਿਮ ਦੇਸ਼ਾਂ ਵਿੱਚ ਸਰਕਾਰ ਨੂੰ ਲੈ ਕੇ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਨਿਊਜ਼ ਏਜੰਸੀ ਦੇ ਮੁਤਾਬਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 70 ਸਾਲ ਤੋਂ ਡੈਮੋਕ੍ਰੇਸੀ ਮਜ਼ਬੂਤ ਹਾਲਤ ਵਿੱਚ ਹੈ ਪਰ 55% ਲੋਕ ਤਾਨਾਸ਼ਾਹੀ ਜਾਂ ਫਿਰ ਦੂਜੇ ਕਿਸੇ ਤਰੀਕੇ ਨਾਲ ਸਮਰਥਨ ਕਰਦੇ ਹਨ। 2012 ਤੋਂ ਭਾਰਤ ਦੀ ਇਕੋਨਮੀ ਔਸਤਨ 6.9% ਰੇਟ ਨਾਲ ਵਧਦੀ ਹੈ।
Pew ਮੁਤਾਬਕ 27% ਲੋਕ ਭਾਰਤ ਵਿੱਚ ਇੱਕ ਮਜ਼ਬੂਤ ਆਗੂ ਚਾਹੁੰਦੇ ਹਨ। 48 ਫ਼ੀਸਦੀ ਰੂਸੀ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੀ ਲੀਡਰਸ਼ਿਪ ਮਜ਼ਬੂਤ ਹੱਥਾਂ ਵਿੱਚ ਹੋਵੇ। ਦੁਨੀਆ ਦੇ 26 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਮਜ਼ਬੂਤ ਆਗੂ ਹੀ ਚੰਗੀ ਤਰ੍ਹਾਂ ਨਾਲ ਸਰਕਾਰ ਚਲਾਉਣ ਲਈ ਬਿਨਾ ਪਾਰਲੀਮੈਂਟ ਜਾਂ ਕੋਰਟ ਦੇ ਦਖ਼ਲ ਬਿਨਾ ਬਿਹਤਰ ਫ਼ੈਸਲੇ ਲੈ ਸਕਦਾ ਹੈ।