ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਨਾਸਾ ਨੇ ਸੱਤ ਨਵੰਬਰ ਨੂੰ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਵਿੱਚ ਜਿੱਥੇ ਪਾਕਿਸਤਾਨ ਦਿਖ ਰਿਹਾ ਹੈ, ਉੱਥੇ ਕੋਹਰਾ ਹੈ ਪਰ ਭਾਰਤ ਵਿੱਚ ਪ੍ਰਦੂਸ਼ਣ ਦੀ ਧੁੰਦ ਦਾ ਅਸਰ ਦਿੱਖਣ ਲੱਗਦਾ ਹੈ।

ਇਨ੍ਹਾਂ ਤਸਵੀਰਾਂ ਵਿੱਚ ਪਾਕਿਸਤਾਨ ਦੇ ਲਾਹੌਰ ਤੋਂ ਲੈ ਕੇ ਭਾਰਤ ਦੇ ਪਟਨਾ ਤੱਕ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਧੁੰਦ ਦਾ ਅਸਰ ਦਿੱਲੀ ਵਿੱਚ ਦਿਖਾਈ ਦੇ ਰਿਹਾ ਹੈ।

ਗੁਰਗ੍ਰਾਮ ਦੇ ਸਿਵਲ ਹਸਪਤਾਲ ਦੇ ਪੀਐਮਓ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਆਸਮਾਨ ਵਿੱਚ ਛਾਹੀ ਇਸ ਜ਼ਹਿਰੀਲੀ ਸਫ਼ੇਦ ਚਾਦਰ ਵਿੱਚ ਕਾਰਬਨਡਾਈਆਕਸਾਈਡ, ਕਾਰਬਨਮੋਨੋ ਆਕਸਾਈਡ, ਸਲਫਰਡਾਈ ਆਕਸਾਈਡ ਦਾ ਮਿਕਸਚਰ ਹੁੰਦਾ ਹੈ, ਜਿਹੜਾ ਕਾਫ਼ੀ ਹਾਨੀਕਾਰਕ ਗੈਸ ਹੈ। ਠੰਢ ਦੀ ਵਜ੍ਹਾ ਨਾਲ ਇਹ ਸਾਰੀ ਗੈਸ ਉੱਪਰ ਉੱਡਣ ਦੀ ਵਜ੍ਹਾ ਜ਼ਮੀਨ ਦੇ ਨੇੜੇ ਰਹਿੰਦੀ ਹੈ, ਜਿਹੜੀ ਫੇਫੜਿਆਂ ਲਈ ਬਹੁਤ ਹਾਨੀਕਾਰਕ ਹੈ। ਇਸ ਦੀ ਵਜ੍ਹਾ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ। ਇਸ ਨਾਲ ਫੇਫੜਿਆਂ ਦੇ ਨਾਲ-ਨਾਲ ਦਿਲ ਉੱਤੇ ਵੀ ਬਹੁਤ ਅਸਰ ਪੈਂਦਾ ਹੈ।

ਡਾ. ਪ੍ਰਦੀਪ ਕੁਮਾਰ ਮਤਾਬਕ ਜੇਕਰ ਧੁੰਦ ਵਾਤਾਵਰਨ ਵਿੱਚ ਛਾਈ ਰਹਿੰਦੀ ਹੈ ਤਾਂ ਦਿਲ ਦੇ ਮਰੀਜ਼, ਦਮੇ ਦੇ ਮਰੀਜ਼ ਲਈ ਜਾਨਲੇਵਾ ਵੀ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਸਿਗਰਟਨੋਸ਼ੀ ਵੀ ਕਰਦਾ ਰਹਿੰਦਾ ਹੈ, ਉਸ ਦੇ ਸਰੀਰ ਵਿੱਚ ਵੀ 20 ਤੋਂ 30 ਸਿਗਰਟ ਪੀਣ ਨਾਲ ਪੈਦਾ ਹੋਇਆ ਧੂੰਆਂ ਧੁੰਦ ਕਾਰਨ ਅੰਦਰ ਜਾ ਰਿਹਾ ਹੈ।

ਕਿੰਜ ਕਰੋ ਬਚਾਅ-

ਡਾਕਟਰ ਮੁਤਾਬਕ ਇਸ ਤੋਂ ਬਚਾਅ ਦੇ ਲਈ ਧੁੰਦ ਵਾਲੇ ਵਾਤਾਵਰਨ ਵਿੱਚ ਨਾ ਜਾਵੋ। ਜੇਕਰ ਜਾਣਾ ਪਵੇ ਤਾਂ ਮਾਸਕ ਲਗਾ ਕੇ ਜਾਵੋ। ਸੈਰ ਸਵੇਰੇ ਦੀ ਵਜ੍ਹਾ ਸ਼ਾਮ ਨੂੰ ਜਾਵੋ। ਨਹੀਂ ਜਦੋਂ ਮੌਸਮ ਸਾਫ਼ ਹੋਵੇ ਉਦੋਂ ਹੀ ਸੈਰ ਉੱਤੇ ਜਾਣਾ ਚਾਹੀਦਾ ਹੈ। ਮੌਸਮ ਵਿਭਾਗ ਤੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਨਾ ਕਰੋ।