ਪੜਚੋਲ ਕਰੋ

ਦੇਸ਼ ਵਿੱਚ ਡਾਕਘਰਾਂ ਤੇ ਬੈਂਕਾ ਦਾ ਹੋਇਆ ਸੁਮੇਲ, ਇੰਡੀਆ ਪੋਸਟ ਪੇਮੈਂਟ ਬੈਂਕ ਸੇਵਾ ਸ਼ੁਰੂ

  ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੰਡੀਆ ਪੋਸਟ ਪੇਮੈਂਟ ਬੈਂਕ (IPPB) ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਪੀਐਮ ਮੋਦੀ ਨੇ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ IPPB ਦੀਆਂ 650 ਸ਼ਾਖਾਵਾਂ ਤੇ 3250 ਡਾਕਘਰ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਪੋਸਟ ਪੇਮੈਂਟ ਬੈਂਕ ਜ਼ਰੀਏ ਡਾਕੀਏ ਘਰ-ਘਰ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦਾ ਕੰਮ ਕਰਨਗੇ। ਇਸ ਵਿੱਚ ਲੋਕਾਂ ਨੂੰ ਜ਼ੀਰੋ ਬੈਲੇਂਸ ’ਤੇ ਤਿੰਨ ਤਰ੍ਹਾਂ ਦੇ ਸੇਵਿੰਗ ਖ਼ਾਤੇ ਖੁਲ੍ਹਵਾਉਣ ਦੀ ਸੁਵਿਧਾ ਮਿਲੇਗੀ।
ਕੀ ਹੈ ਇੰਡੀਆ ਪੋਸਟ ਪੇਮੈਂਟ ਬੈਂਕ
ਇਸ ਭੁਗਤਾਨ ਬੈਂਕ ਵਿੱਚ ਭਾਰਤ ਸਰਕਾਰ ਦੀ 100 ਫੀਸਦੀ ਹਿੱਸੇਦਾਰੀ ਰਹੇਗੀ। IPPB ਆਪਣੇ ਖਾਤਾਧਾਰਕਾਂ ਨੂੰ ਪੇਮੈਂਟ ਬੈਂਕ ਦੇ ਨਾਲ-ਨਾਲ ਕਰੰਟ ਅਕਾਊਂਟ, ਮਨੀ ਟਰਾਂਸਫਰ, ਡਾਇਰੈਕਟ ਮਨੀ ਟਰਾਂਸਫਰ, ਬਿੱਲਾਂ ਦਾ ਭੁਗਤਾਨ ਆਦਿ ਸੁਵਿਧਾਵਾਂ ਵੀ ਮੁਹੱਈਆ ਕਰਾਏਗਾ। ਇਸ ਨਾਲ ਡਾਕ ਵਿਭਾਗ ਦੇ ਵਿਆਪਕ ਨੈਟਵਰਕ ਤੇ ਤਿੰਨ ਲੱਖ ਤੋਂ ਵੱਧ ਡਾਕੀਏ ਤੇ ਪੇਂਡੂ ਡਾਕ ਸੇਵਾਵਾਂ ਦਾ ਲਾਭ ਮਿਲੇਗਾ। ਦੇਸ਼ ਦੇ 1.55 ਲੱਖ ਡਾਕਘਰਾਂ ਨੂੰ 31 ਦਸੰਬਰ, 2018 ਤਕ IPPB ਪ੍ਰਣਾਲੀ ਨਾਲ ਜੋੜ ਲਿਆ ਜਾਏਗਾ। ਜ਼ੀਰੋ ਬੈਲੇਂਸ ’ਤੇ ਤਿੰਨ ਤਰ੍ਹਾਂ ਦੇ ਸੇਵਿੰਗ ਖ਼ਾਤੇ ਖੋਲ੍ਹਣ ਤੋਂ ਇਲਾਵਾ ਪਿੰਡਾਂ ਤੇ ਗ਼ਰੀਬ ਲੋਕਾਂ ਨੂੰ ਸਿੱਧਾ ਘਰ ਤਕ ਬੈਕਿੰਗ ਸਹੂਲਤਾਂ ਦਾ ਲਾਭ ਮਿਲੇਗਾ। ਦੇਸ਼ ਭਰ ਵਿੱਚ ਇਸਦੇ ATM ਤੇ ਮਾਈਕਰੋ ATM ਵੀ ਕੰਮ ਕਰਨਗੇ। ਇਸਦੇ ਨਾਲ ਹੀ ਇਹ ਮੋਬੀਲ ਬੈਂਕਿੰਗ ਐਪ, SMS ਤੇ IVR ਵਰਗੀਆਂ ਸਹੂਲਤਾਂ ਜ਼ਰੀਏ ਵੀ ਲੋਕਾਂ ਤਕ ਬੈਂਕਿੰਗ ਸੇਵਾਵਾਂ ਮੁਹੱਈਆ ਕਰਾਏਗਾ। ਉਦਘਾਟਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡਾ ਬਦਲਾਅ ਲੈ ਕੇ ਆਏਗਾ। ਦੇਸ਼ ਦੇ 650 ਜ਼ਿਲ੍ਹਿਆਂ ਤੇ 3250 ਡਾਕਘਰਾਂ ਵਿੱਚ ਇੰਡੀਆ ਪੋਸਟ ਪੇਮੈਂਟ ਬੈਂਕ ਸੇਵਾ ਸ਼ੁਰੂ ਹੋਣ ਨਾਲ ਆਮ ਆਦਮੀ ਨੂੰ ਭਰਪੂਰ ਲਾਹਾ ਮਿਲੇਗਾ। ਇਸ ਮੌਕੇ ਵੀ ਪੀਐਮ ਮੋਦੀ ਕਾਂਗਰਸ ’ਤੇ ਵਾਰ ਕਰਨੋਂ ਪਿੱਛੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਫੋਨ ਬੈਂਕਿੰਗ ਨੇ ਦੇਸ਼ ਦੀ ਅਰਥ ਵਿਵਸਥਾ ਦਾ ਨੁਕਸਾਨ ਕੀਤਾ। ਬੈਂਕਾਂ ਨੇ ਫੋਨ ’ਤੇ ਉਦਯੋਗਪਤੀਆਂ ਨੂੰ ਕਰੋੜਾਂ ਰੁਪਏ ਉਧਾਰ ਦਿੱਤੇ। ਉਨ੍ਹਾਂ ਕਿਹਾ ਕਿ ਨਾਮਦਾਰਾਂ ਦੇ ਇਸ਼ਾਰਿਆਂ ’ਤੇ ਦਿੱਤੇ ਕਰਜ਼ੇ ਦੀ ਪਾਈ-ਪਾਈ ਵਸੂਲੀ ਜਾਏਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
Advertisement
ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, 5 ਦੀ ਮੌਤ, 1 ਹਜ਼ਾਰ ਤੋਂ ਵਧ ਇਮਾਰਤਾਂ ਦਾ ਹੋਇਆ ਨੁਕਸਾਨ
ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, 5 ਦੀ ਮੌਤ, 1 ਹਜ਼ਾਰ ਤੋਂ ਵਧ ਇਮਾਰਤਾਂ ਦਾ ਹੋਇਆ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10-01-2025
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Embed widget