ਨਵੀਂ ਦਿੱਲੀ: ਜੇਐਨਯੂ ਵਿਦਿਆਰਥੀ ਯੂਨੀਅਨ ਦੀ ਸਾਬਕਾ ਉਪ ਪ੍ਰਧਾਨ ਸ਼ੇਹਲਾ ਰਸ਼ੀਦ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਤਲ ਪਿੱਛੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੇ ਆਰਐਸਐਸ ਦੇ ਸਰਗਰਮ ਹੋਣ ਦਾ ਸਨਖੀਖੇਜ ਇਲਜ਼ਾਮ ਲਾਇਆ ਹੈ। ਹਾਲਾਂਕਿ, ਰਸ਼ੀਦ ਨੇ ਬਾਅਦ ਵਿੱਚ ਇਸ ਨੂੰ ਵਿਅੰਗ ਕਰਾਰ ਦਿੱਤਾ। ਉੱਧਰ ਆਪਣੇ 'ਤੇ ਲੱਗੇ ਸਨਖੀਖੇਜ ਇਲਜ਼ਾਮ ਤੋਂ ਬਾਅਦ ਨਿਤਿਨ ਗਡਕਰੀ ਨੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

 

ਸ਼ੇਹਲਾ ਰਸ਼ੀਦ ਨੇ ਕੀ ਲਿਖਿਆ?

"ਜੇਐਨਯੂ ਦੀ ਸਾਬਕਾ ਉਪ ਪ੍ਰਧਾਨ ਤੇ ਖੱਬੇ ਪੱਖੀ ਨੇਤਾ ਸ਼ੇਹਲਾ ਰਸ਼ੀਦ ਨੇ ਟਵੀਟ ਕੀਤਾ ਕਿ ਆਰਐਸਐਸ ਤੇ ਨਿਤਿਨ ਗਡਕਰੀ ਪੀਐਮ ਨਰੇਂਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਕਰ ਰਹੇ ਹਨ। ਇਨ੍ਹਾਂ ਨੂੰ ਦੇਖੋ, ਫਿਰ ਮੁਸਲਮਾਨਾਂ ਤੇ ਕਮਿਊਨਿਸਟਾਂ 'ਤੇ ਇਲਜ਼ਾਮ ਲਾਓ ਤੇ ਫਿਰ ਮੁਸਲਮਾਨਾਂ ਦੀ ਲਿੰਚਿੰਗ ਕਰੋ।"

ਗਡਕਰੀ ਦਾ ਜਵਾਬ-

ਸ਼ੇਹਲਾ ਦੇ ਟਵੀਟ ਦੇ ਜਵਾਬ ਵਿੱਚ ਬਿਨਾ ਨਾਂਅ ਲਏ ਨਿਤਿਨ ਗਡਕਰੀ ਨੇ ਲਿਖਿਆ, "ਮੈਂ ਉਨ੍ਹਾਂ ਗ਼ੈਰ ਸਮਾਜੀ ਤੱਤਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਜਾ ਰਿਹਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਮੋਦੀ ਨੂੰ ਡਰਾਉਣ ਲਈ ਹੋ ਰਹੀ ਹੱਤਿਆ ਦੀ ਸਾਜਿਸ਼ ਦੇ ਮਾਮਲੇ ਵਿੱਚ ਇਤਰਾਜ਼ਯੋਗ ਟਿੱਪਣੀ ਕੀਤੀ ਹੈ।"

ਸ਼ੇਹਲਾ ਦਾ ਪਲਟਵਾਰ-

ਨਿਤਿਨ ਗਡਕਰੀ ਦੀ ਚੇਤਾਵਨੀ ਤੋਂ ਬਾਅਦ ਸ਼ੇਹਲਾ ਰਸ਼ੀਦ ਨੇ ਜੇਐਨਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਦਾ ਮੁੱਦਾ ਚੁੱਕਿਆ। ਸ਼ੇਹਲਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, "ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਇੱਕ ਵਿਅੰਗਾਤਮਕ ਟਵੀਟ ਤੋਂ ਤੈਸ਼ ਵਿੱਚ ਆ ਗਏ। ਜ਼ਰਾ ਸੋਚੋ ਇੱਕ ਬੇਕਸੂਰ ਵਿਦਿਆਰਥੀ ਉਮਰ ਖਾਲਿਦ ਤੇ ਉਸ ਦੇ ਪਿਤਾ ਨੂੰ ਕਿਵੇਂ ਲੱਗਿਆ ਹੋਵੇਗਾ ਜਦੋਂ ਝੂਠੇ ਇਲਜ਼ਾਮਾਂ ਕਾਰਨ ਉਨ੍ਹਾਂ ਨੂੰ ਤਕਲੀਫ ਦਿੱਤੀ ਜਾ ਰਹੀ ਸੀ। ਗਡਕਰੀ ਰਾਹੁਲ ਸ਼ਿਵਸ਼ੰਕਰ 'ਤੇ ਕਾਰਵਾਈ ਕਰਨਗੇ ਕੀ?"

ਕੌਣ ਹੈ ਸ਼ੇਹਲਾ ਰਸ਼ੀਦ?

ਸ਼ੇਹਲਾ ਰਸ਼ੀਦ ਜੇਐਨਯੂ ਵਿਦਿਆਰਥੀ ਸੰਗਠਨ ਦੀ ਉਪ ਪ੍ਰਧਾਨ ਰਹਿ ਚੁੱਕੀ ਹੈ। ਸੀਪੀਆਈ-ਮਾਲੇ ਦੇ ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਸ਼ੇਹਲਾ ਬੀਜੇਪੀ ਖਿਲਾਫ ਕਾਫੀ ਬੋਲਦੀ ਹੈ, ਸ਼ੇਹਲਾ ਸਾਲ 2016 ਵਿੱਚ ਉਦੋਂ ਚਰਚਾ ਵਿੱਚ ਆਈ ਸੀ, ਜਦ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਕਨ੍ਹਈਆ ਕੁਮਾਰ 'ਤੇ ਦੇਸ਼ਧ੍ਰੋਹ ਦਾ ਇਲਜ਼ਾਮ ਲੱਗਿਆ ਸੀ। ਉਸ ਸਮੇਂ ਸ਼ਾਹਲਾ ਰਸ਼ੀਦ ਕਨ੍ਹਈਆ ਦੇ ਸਮਰਥਨ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਮੁੱਖ ਚਿਹਰਾ ਬਣੀ ਸੀ। ਸ਼ੇਹਲਾ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਇਸ ਸਮੇਂ ਸ਼ੇਹਲਾ ਪੀਐਚਡੀ ਕਰ ਰਹੀ ਹੈ। ਸਾਲ 2019 ਦੇ ਲੋਕਸਭਾ ਚੋਣਾਂ ਵਿੱਚ ਉੱਤਰਨ ਦਾ ਸੰਕੇਤ ਦੇ ਚੁੱਕੀ ਹੈ।

ਕੀ ਹੈ ਪੂਰਾ ਮਾਮਲਾ-

ਦਰਅਸਲ, ਪੁਣੇ ਦੇ ਭੀਮਾ-ਕੋਰੇਗਾਉਂ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਨਕਸਲੀ ਨੇਤਾਵਾਂ ਤੋਂ ਈਮੇਲ ਤੇ ਹਾਰਡ ਡਿਸਕ ਵਿੱਚੋਂ ਮਿਲੇ ਰੋਡ ਸ਼ੋਅ ਦੌਰਾਨ ਪੀਐਮ ਨਰੇਂਦਰ ਮੋਦੀ ਦੇ ਕਤਲ ਦੀ ਸਾਜਿਸ਼ ਦਾ ਖੁਲਾਸਾ ਹੋਇਆ ਸੀ। ਪੁਲਿਸ ਦੇ ਖੁਲਾਸੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਾਹਮਣੇ ਆਏ ਤੇ ਬਿਆਨ ਦਿੱਤਾ ਕਿ ਨਕਸਲੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਾਂਗ ਹੀ ਪੀਐਮ ਨਰੇਂਦਰ ਮੋਦੀ ਦੀ ਹੱਤਿਆ ਦੀ ਵੱਡੀ ਸਾਜਿਸ਼ ਰਚੀ ਹੈ।