ਅਮਰੀਕਾ ਦੌਰਾ ਕਰ ਸਕਦੇ ਪੀਐਮ ਮੋਦੀ, ਰਾਸ਼ਟਰਪਤੀ ਬਣਨ ਮਗਰੋਂ ਜੋ ਬਾਇਡਨ ਨਾਲ ਪਹਿਲੀ ਵਾਰ ਕਰਨਗੇ ਮੁਲਾਕਾਤ
ਪੀਐਮ ਮੋਦੀ ਵਾਸ਼ਿੰਗਟਨ ਜਾਣ ਦੀ ਸੰਭਾਵਨਾ ਹੈ। ਜਿਸ ਦੌਰਾਨ ਉਨ੍ਹਾਂ ਦਾ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨ ਤੇ 24 ਸਤੰਬਰ ਨੂੰ ਕੁਆਡ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ।
ਨਵੀਂ ਦਿੱਲੀ: ਪੀਐਮ ਨਰੇਂਦਰ ਮੋਦੀ ਇਸ ਮਹੀਨੇ ਅਮਰੀਕਾ ਜਾ ਸਕਦੇ ਹਨ। ਦਰਅਸਲ ਕੁਆਡ ਦੇਸ਼ਾਂ ਦੇ ਲੀਡਰਾਂ ਦੀ ਭੌਤਿਕ ਮੌਜੂਦਗੀ ਵਾਲੇ ਪਹਿਲੇ ਸ਼ਿਖਰ ਸੰਮੇਲਨ ਦੇ ਇਸ ਮਹੀਨੇ 24 ਸਿਤੰਬਰ ਨੂੰ ਵਾਸ਼ਿੰਗਟਨ 'ਚ ਹੋਣ ਦੀ ਉਮੀਦ ਹੈ। ਸਿਆਸੀ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਚ ਫੁੱਟਕਲ ਖੇਤਰਾਂ 'ਚ ਸਮਗਰ ਸਹਿਯੋਗ ਨੂੰ ਵਿਸਥਾਰ ਦੇਣ ਲਈ ਇਕ ਨਵੀਂ ਰੂਪ-ਰੇਖਾ ਤਿਆਰ ਕਰਨ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
ਸੂਤਰਾਂ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਆਲਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੇ ਸ਼ਿਖਰ ਸੰਮੇਲਨ 'ਚ ਕੁਆਡ ਦੇ ਕੰਮਕਾਜ ਨੂੰ ਨਵੀਂ ਗਤੀ ਦੇਣ ਲਈ ਵਿਆਪਕ ਵਿਚਾਰ ਵਟਾਂਦਰਾ ਕਰਨ ਦੀ ਉਮੀਦ ਹੈ।
ਸੂਤਰਾਂ ਦੇ ਮੁਤਾਬਕ, ਪੀਐਮ ਮੋਦੀ ਵਾਸ਼ਿੰਗਟਨ ਜਾਣ ਦੀ ਸੰਭਾਵਨਾ ਹੈ। ਜਿਸ ਦੌਰਾਨ ਉਨ੍ਹਾਂ ਦਾ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨ ਤੇ 24 ਸਤੰਬਰ ਨੂੰ ਕੁਆਡ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਰਾਸ਼ਟਰਪਤੀ ਬਾਇਡਨ ਦੇ ਨਾਲ ਦੋ-ਪੱਖੀ ਬੈਠਕ ਕਰਨ ਦਾ ਪ੍ਰੋਗਰਾਮ ਹੈ।
ਭਾਰਤ ਵੱਲੋਂ ਹਾਲਾਂਕਿ ਪੀਐਮ ਮੋਦੀ ਦੀ ਯਾਤਰਾ ਦੇ ਨਾਲ-ਨਾਲ ਕੁਆਡ ਸ਼ਿਖਰ ਸੰਮੇਲਨ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਪੀਐਮ ਮੋਦੀ ਦੀ ਅਮੇਰੀਕਾ ਯਾਤਰਾ ਦੀ ਤਿਆਰੀਆਂ ਦੇ ਤਹਿਤ ਭਾਰਤ ਤੇ ਅਮਰੀਕਾ ਨੇ ਕਈ ਬੈਠਕਾਂ ਕੀਤੀਆਂ ਤੇ ਅਜਿਹੀ ਜਾਣਕਾਰੀ ਹੈ ਕਿ ਇਹ ਮੁੱਦਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦੀ ਹਾਲ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਵੀ ਉੱਠਿਆ ਸੀ।
ਅਮਰੀਕਾ ਹਿੰਦ ਪ੍ਰਸ਼ਾਂਤ ਖੇਤਰ 'ਚ ਵਿਵਹਾਰਿਕ ਸਹਿਯੋਗ ਨੂੰ ਬੜਾਵਾ ਦੇਣ ਦੇ ਨਾਲ-ਨਾਲ ਸਮੂਹ ਦੇ ਪ੍ਰਤੀ ਵਾਸ਼ਿੰਗਟਨ ਦੀ ਪਾਬੰਦੀ ਬਾਰੇ ਇਕ ਮਜਬੂਤ ਸੰਕੇਤ ਦੇਣ ਲਈ ਕੁਆਡ ਦੇ ਲੀਡਰਾਂ ਦੀ ਵਿਅਕਤੀਗਤ ਮੌਜੂਦਗੀ ਦੇ ਨਾਲ ਸ਼ਿਖਰ ਸੰਮੇਲਨ ਆਯੋਜਿਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਬਾਇਡਨ ਨੇ ਮਾਰਚ ਵਿਚ ਕੁਆਡ ਲੀਡਰਾਂ ਦੇ ਪਹਿਲੇ ਸ਼ਿਖਰ ਸੰਮੇਲਨ ਦੀ ਡਿਜੀਟਲ ਤਰੀਕੇ ਨਾਲ ਮੇਜ਼ਬਾਨੀ ਕੀਤੀ ਸੀ।