Watch: ਟੋਕੀਓ ਪਹੁੰਚਦੇ ਹੀ PM ਮੋਦੀ ਦਾ ਹੋਇਆ ਨਿੱਘਾ ਸਵਾਗਤ, ਜੈ ਸ਼੍ਰੀ ਰਾਮ ਦੇ ਲੱਗੇ ਨਾਅਰੇ
PM Modi in Tokyo : ਟੋਕੀਓ ਦੇ ਏਅਰਪੋਰਟ ਤੋਂ ਪੀਐਮ ਮੋਦੀ ਸਿੱਧੇ ਹੋਟਲ ਨਿਊ ਓਟਾਨੀ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਜੈ ਸ਼੍ਰੀ ਰਾਮ ਅਤੇ ਮੋਦੀ ਮੋਦੀ ਦੇ ਨਾਅਰੇ ਵੀ ਲਗਾਏ ਗਏ।
PM Modi in Tokyo : ਟੋਕੀਓ ਦੇ ਏਅਰਪੋਰਟ ਤੋਂ ਪੀਐਮ ਮੋਦੀ ਸਿੱਧੇ ਹੋਟਲ ਨਿਊ ਓਟਾਨੀ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਜੈ ਸ਼੍ਰੀ ਰਾਮ ਅਤੇ ਮੋਦੀ ਮੋਦੀ ਦੇ ਨਾਅਰੇ ਵੀ ਲਗਾਏ ਗਏ। ਉੱਥੇ ਹੀ ਪੀਐਮ ਮੋਦੀ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਭਾਰਤੀ ਸਮੇਂ ਮੁਤਾਬਕ ਸਵੇਰੇ 4:20 'ਤੇ ਪੀਐਮ ਮੋਦੀ ਦਾ ਜਹਾਜ਼ ਟੋਕੀਓ 'ਚ ਲੈਂਡ ਹੋਇਆ। ਪ੍ਰਧਾਨ ਮੰਤਰੀ ਕਵਾਡ ਸਮਿਟ ਵਿੱਚ ਸ਼ਾਮਲ ਹੋਣ ਲਈ ਟੋਕੀਓ ਪਹੁੰਚੇ ਹਨ। ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਦੋ ਦਿਨਾਂ ਦੌਰੇ 'ਚ ਮੋਦੀ ਤਿੰਨ ਵੱਡੇ ਦੇਸ਼ਾਂ ਦੇ ਮੁਖੀਆਂ ਨਾਲ ਬੈਠਕ ਕਰਨਗੇ। ਇਹ ਤਿੰਨ ਵੱਡੇ ਦੇਸ਼ ਏਸ਼ੀਆ, ਅਮਰੀਕਾ ਅਤੇ ਆਸਟ੍ਰੇਲੀਆ ਦੇ ਤਿੰਨ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੇ ਹਨ।
ਪੀਐਮ ਮੋਦੀ ਦਾ ਦੋ ਦਿਨਾਂ ਵਿੱਚ ਵਿਅਸਤ ਸ਼ੈਡਿਊਲ ਹੈ। ਜੋ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗਾ। ਸਾਫਟਬੈਂਕ ਗਰੁੱਪ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਐਗਜ਼ੈਕਟਿਵਜ਼ ਨਾਲ ਮੀਟਿੰਗ ਤੋਂ ਇਲਾਵਾ ਕਈ ਕਾਰੋਬਾਰੀ ਨੇਤਾਵਾਂ ਨਾਲ ਵੀ ਮੀਟਿੰਗਾਂ ਤੈਅ ਹਨ। ਇਸ ਤੋਂ ਬਾਅਦ ਪੀਐਮ ਮੋਦੀ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ-
ਦੁਪਹਿਰ - 1.45 ਵਜੇ
ਇੰਡੋ-ਪੈਸੀਫਿਕ ਆਰਥਿਕ ਭਾਈਵਾਲੀ ਦੀ ਸ਼ੁਰੂਆਤ
ਦੁਪਹਿਰ - 2.45 ਵਜੇ
ਜਾਪਾਨੀ ਬਿਜ਼ਨਸ ਵਰਲਡ ਨਾਲ ਗੋਲ ਟੇਬਲ ਕਾਨਫਰੰਸ
ਸ਼ਾਮ - 4 ਵਜੇ
ਇੰਪੀਰੀਅਲ ਹੋਟਲ ਵਿਖੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ
#WATCH | "Waah! Where did you learn Hindi from?... You know it pretty well?," PM Modi to Japanese kids who were awaiting his autograph with Indian kids on his arrival at a hotel in Tokyo, Japan pic.twitter.com/xbNRlSUjik
— ANI (@ANI) May 22, 2022
24 ਮਈ ਨੂੰ ਮੋਦੀ ਟੋਕੀਓ 'ਚ ਕਵਾਡ ਨੇਤਾਵਾਂ ਨਾਲ ਸ਼ਿਖਰ ਬੈਠਕ 'ਚ ਸ਼ਾਮਲ ਹੋਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਗੱਲਬਾਤ ਕਰਨਗੇ। ਦੁਵੱਲੀ ਗੱਲਬਾਤ ਦੌਰਾਨ ਨਿਵੇਸ਼, ਸੁਰੱਖਿਆ ਅਤੇ ਤਕਨਾਲੋਜੀ ਸਮੇਤ ਕਈ ਮੁੱਦਿਆਂ 'ਤੇ ਮਹੱਤਵਪੂਰਨ ਗੱਲਬਾਤ ਦੀ ਉਮੀਦ ਹੈ। ਟੋਕੀਓ ਮੀਟਿੰਗ ਨੂੰ ਕਵਾਡ ਫੋਰਮ ਦੇ ਭਵਿੱਖ ਅਤੇ ਇਸ ਦੀ ਪ੍ਰਭਾਵਸ਼ੀਲਤਾ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਸ ਸਮੇਂ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕਈ ਦੇਸ਼ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਅਮਰੀਕਾ-ਜਾਪਾਨ-ਭਾਰਤ ਅਤੇ ਆਸਟ੍ਰੇਲੀਆ ਦੇ ਨੇਤਾ ਠੋਸ ਨਤੀਜੇ ਦੇਣ ਵਾਲੀਆਂ ਯੋਜਨਾਵਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ।