ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ ਦੌਰਾਨ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ 75ਵਾਂ ਸਾਲ ਇੱਕ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਮਜ਼ਬੂਤੀ ਨਾਲ ਦੁਨੀਆ ਸਾਹਮਣੇ ਖੜ੍ਹੇ ਹਾਂ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸਾਰੇ ਭੁਲੇਖੇ ਤੋੜ ਕੇ ਅੱਗੇ ਵਧੇ ਹਾਂ।


ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਦੇਸ਼ ਸਭ ਤੋਂ ਮਾੜੇ ਤੇ ਉਲਟ ਕਾਲ ਦੌਰਾਨ ਵੀ ਰਸਤਾ ਕਿਵੇਂ ਚੁਣਦਾ ਹੈ, ਰਾਸ਼ਟਰਪਤੀ ਨੇ ਸੰਬੋਧਨ ਵਿੱਚ ਇਸ ਬਾਰੇ ਦੱਸਿਆ। ਰਾਸ਼ਟਰਪਤੀ ਦਾ ਹਰ ਇੱਕ ਸ਼ਬਦ ਦੇਸ਼ ਵਾਸੀਆਂ 'ਚ ਭਰੋਸਾ ਪੈਦਾ ਕਰਨ ਵਾਲਾ ਹੈ।



ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਵਿਚ ਕਿਹਾ ਕਿ ਇਸ ਸਦਨ ਵਿਚ 15 ਘੰਟਿਆਂ ਤੋਂ ਵੀ ਜ਼ਿਆਦਾ ਵਾਰ ਵਿਚਾਰ ਵਟਾਂਦਰੇ ਹੋਏ ਹਨ। ਰਾਤ 12-12 ਵਜੇ ਤੱਕ ਇਸ 'ਤੇ ਵਿਚਾਰ ਵਟਾਂਦਰੇ ਹੋਏ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਵਿਸ਼ੇਸ਼ ਤੌਰ 'ਤੇ ਮਹਿਲਾ ਸੰਸਦ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।


ਪੀਐਮ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਇਸ ਕੋਰੋਨਾ ਦੌਰ ਵਿੱਚ 3 ਖੇਤੀਬਾੜੀ ਕਾਨੂੰਨ ਵੀ ਲਿਆਂਦੇ ਗਏ ਸੀ। ਖੇਤੀਬਾੜੀ ਸੁਧਾਰਾਂ ਦੀ ਇਹ ਲੜੀ ਬਹੁਤ ਜ਼ਰੂਰੀ ਹੈ। ਸਾਲਾਂ ਤੋਂ ਅਸੀਂ ਉਨ੍ਹਾਂ ਚੁਣੌਤੀਆਂ ਨੂੰ ਸੁਧਾਰਨ ਲਈ ਸੁਹਿਰਦ ਕੋਸਿਸ਼ ਕੀਤੀ ਹੈ ਜਿਨ੍ਹਾਂ ਦਾ ਸਾਡੇ ਖੇਤੀਬਾੜੀ ਖੇਤਰ ਅਨੁਭਵ ਕਰ ਰਿਹਾ ਹੈ। ਪਰ ਵਿਰੋਧੀ ਧਿਰ ਕਾਨੂੰਨ ਦੇ ਰੰਗ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇ ਕਾਨੂੰਨ ਦੇ ਤੱਥਾਂ 'ਤੇ ਵਿਚਾਰ ਵਟਾਂਦਰੇ ਕੀਤੇ ਹੁੰਦੇ।


ਇਹ ਵੀ ਪੜ੍ਹੋ: IPL: ਵੀਵੋ ਕਰ ਸਕਦਾ ਹੈ ਟਾਈਟਲ ਸਪਾਂਸਰ ਦੇ ਰਾਈਟਸ ਟ੍ਰਾਂਸਫਰ, ਡਰੀਮ -11 ਅਤੇ ਅਨਅਕੈਡਮੀ ਦੌੜ ਵਿਚ ਸਭ ਤੋਂ ਅੱਗੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904