ਕਾਂਚੀਪੁਰਮ (ਚੇਨਈ)- ਕਾਂਚੀਪੁਰਮ ਸ਼ੰਕਰਾ ਮੱਠ ਦੇ 69ਵੇਂ ਸ਼ੰਕਰਾਚਾਰੀਆ ਸ੍ਰੀ ਜਯੇਂਦਰ ਸਰਸਵਤੀ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।
ਮੱਠ ਪ੍ਰਸ਼ਾਸਨ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ 69ਵੇਂ ਆਚਾਰੀਆ ਸ੍ਰੀ ਕਾਂਚੀ ਕਾਮਕੋਟੀ ਪੀਤਮ ਜਗਦ ਗੁਰੂ ਸ੍ਰੀ ਜਯੇਂਦਰ ਸਰਸਵਤੀ ਸ਼ੰਕਰਾਚਾਰੀਆ ਸਵਾਮੀਗਲ ਨੂੰ ਕੱਲ ਸਵੇਰੇ 9 ਵਜੇ ਸਿੱਧੀ ਦੀ ਪ੍ਰਾਪਤੀ ਹੋਈ ਹੈ। ਹੁਣ ਸ੍ਰੀ ਵਿਜਯੇਂਦਰ ਸਰਸਵਤੀ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਬਣਾਇਆ ਜਾਵੇਗਾ, ਜੋ ਮੱਠ ਦੇ 70ਵੇਂ ਸ਼ੰਕਰਾਚਾਰੀਆ ਹੋਣਗੇ।
ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਨੇ ਸ਼ੰਕਰਾਚਾਰੀਆ ਜਯੇਂਦਰ ਸਰਸਵਤੀ ਦੇ ਦਿਹਾਂਤ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ।

[embed]https://twitter.com/narendramodi/status/968721674286895104[/embed]