(Source: ECI/ABP News/ABP Majha)
BRICS Summit: ਬ੍ਰਿਕਸ ਸ਼ਿਖਰ ਸੰਮੇਲਨ ਦੀ ਅਗਵਾਈ ਕਰਨਗੇ ਪੀਐਮ ਮੋਦੀ, ਅੱਜ ਹੋਵੇਗੀ ਬੈਠਕ, ਇਸ ਵੱਡੇ ਮੁੱਦੇ 'ਤੇ ਚਰਚਾ ਦੀ ਉਮੀਦ
ਇਸ ਵਾਰ ਸ਼ਿਖਰ ਸੰਮੇਲਨ ਦਾ ਥੀਮ 'ਬ੍ਰਿਕਸ@15: ਅੰਤਰ-ਬ੍ਰਿਕਸ ਨਿਰੰਤਰਤਾ, ਇਕਜੁੱਟਤਾ ਤੇ ਸਹਿਮਤੀ ਲਈ ਸਹਿਯੋਗ' ਹੈ।
BRICS Summit: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਦ ਡਿਜੀਟਲ ਮਾਧਿਅਮ ਰਾਹੀਂ ਪੰਜ ਦੇਸ਼ਾਂ ਦੇ ਸਮੂਹ ਬ੍ਰਿਕਸ (ਬ੍ਰਾਜ਼ੀਲ, ਰੂਸ, ਚੀਨ, ਭਾਰਤ, ਦੱਖਣੀ ਅਫ਼ਰੀਕਾ) ਦੇ ਸਾਲਾਨਾ ਸ਼ਿਖਰ ਸੰਮੇਲਨ ਦੀ ਅਗਵਾਈ ਕਰਨਗੇ। ਭਾਰਤ ਸਾਲ 2021 'ਚ ਬ੍ਰਿਕਸ ਦੀ ਅਗਵਾਈ ਕਰ ਰਿਹਾ ਹੈ। ਇਸ ਬੈਠਕ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਹਾਜ਼ਰ ਰਹਿਣਗੇ। ਬੈਠਕ 'ਚ ਅਫ਼ਗਾਨਿਸਤਾਨ ਦੇ ਤਾਜ਼ਾ ਹਾਲਾਤ 'ਤੇ ਵਿਆਪਕ ਰੂਪ ਨਾਲ ਧਿਆਨ ਕੇਂਦਰਤ ਕੀਤੇ ਜਾਣ ਦੀ ਉਮੀਦ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲੈਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਦੇ ਰਾਸ਼ਟਰਪਤੀ ਜਿਨਪਿੰਗ ਸੰਮੇਲਨ 'ਚ ਹਿੱਸਾ ਲੈਣਗੇ। ਇਸ ਵਾਰ ਸ਼ਿਖਰ ਸੰਮੇਲਨ ਦਾ ਥੀਮ 'ਬ੍ਰਿਕਸ@15: ਅੰਤਰ-ਬ੍ਰਿਕਸ ਨਿਰੰਤਰਤਾ, ਇਕਜੁੱਟਤਾ ਤੇ ਸਹਿਮਤੀ ਲਈ ਸਹਿਯੋਗ' ਹੈ।
ਪੀਐਮਓ ਨੇ ਦੱਸਿਆ ਕਿ ਆਪਣੀ ਅਗਵਾਈ 'ਚ ਭਾਰਤ ਨੇ ਚਾਰ ਪਹਿਲੇ ਖੇਤਰਾਂ ਦਾ ਖਾਕਾ ਤਿਆਰ ਕੀਤਾ ਹੈ। ਇਨ੍ਹਾਂ ਚਾਰ ਖੇਤਰਾਂ 'ਚ ਬਹੁਪੱਧਰੀ ਪ੍ਰਣਾਲੀ, ਅੱਤਵਾਦ ਵਿਰੋਧ, ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਡਿਜੀਟਲ ਤੇ ਤਕਨਾਵੋਜੀ ਉਪਾਵਾਂ ਨੂੰ ਅਪਣਾਉਣਾ ਤੇ ਲੋਕਾਂ ਦੇ ਵਿਚ ਮੇਲ ਮਿਲਾਪ ਵਧਾਉਣਾ ਸ਼ਾਮਿਲ ਹੈ। ਭਾਰਤ ਨੇ ਬਹੁਪੱਖੀ ਵਿਵਸਥਾ 'ਚ ਸੁਧਾਰ, ਅੱਤਵਾਦ ਵਿਰੋਧੀ ਕਦਮ, ਵਿਕਾਸ ਟੀਚਾ ਹਾਸਲ ਕਰਨ ਲਈ ਡਿਜੀਟਲ ਤੇ ਤਕਨਾਲੋਜੀ ਉਪਕਰਣਾ ਦਾ ਇਸਤੇਮਾਲ ਕਰਨ ਤੇ ਲੋਕਾਂ ਦੇ ਵਿਚ ਸੰਚਾਰ ਨੂੰ ਵਧਾਉਣ ਸਮੇਤ ਪਹਿਲ ਵਾਲੇ ਚਾਰ ਖੇਤਰਾਂ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਕੋਵਿਡ-19 ਮਹਾਮਾਰੀ ਦੇ ਅਸਰ ਤੇ ਹੋਰ ਕੌਮਾਂਤਰੀ ਤੇ ਖੇਤਰੀ ਮੁੱਦਿਆਂ 'ਤੇ ਵਿਚਾਰ ਸਾਂਝੇ ਕਰਨਗੇ।
ਇਨ੍ਹਾਂ ਖੇਤਰਾਂ ਤੋਂ ਇਲਾਵਾ ਕੋਵਿਡ-19 ਮਹਾਮਾਰੀ ਦੇ ਬੁਰੇ ਪ੍ਰਭਾਵ ਤੇ ਮੌਜੂਦਾ ਕੌਮਾਂਤਰੀ ਤੇ ਖੇਤਰੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੂਜੀ ਵਾਰ ਬ੍ਰਿਕਸ ਸ਼ਿਖਰ ਸੰਮੇਲਨ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲੇ ਸਾਲ 2016 'ਚ ਉਨ੍ਹਾਂ ਗੋਆ ਸ਼ਿਖਰ ਸੰਮੇਲਨ ਦੀ ਅਗਵਾਈ ਕੀਤੀ ਸੀ। ਇਸ ਸਾਲ ਭਾਰਤ ਉਸ ਸਮੇਂ ਬ੍ਰਿਕਸ ਦੀ ਅਗਵਾਈ ਕਰ ਰਿਹਾ ਹੈ ਜਦੋਂ ਬ੍ਰਿਕਸ ਆਪਣਾ 15ਵਾਂ ਸਥਾਪਨਾ ਦਿਵਸ ਮਨਾਉਣ ਜਾ ਰਿਹਾ ਹੈ।