ਪੜਚੋਲ ਕਰੋ
Advertisement
ਮੋਦੀ ਵੱਲੋਂ ਅੱਤਵਾਦ ਨਾਲ ਨਜਿੱਠਣ ਲਈ ਸ਼੍ਰੀਲੰਕਾ ਨਾਲ 5 ਕਰੋੜ ਡਾਲਰ ਦਾ ਕਰਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਸ਼੍ਰੀਲੰਕਾ ਨਾਲ 5 ਕਰੋੜ ਡਾਲਰ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ‘ਚ ਵਾਰਤਾ ਕਾਮਯਾਬ ਰਹੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਸ਼੍ਰੀਲੰਕਾ ਨਾਲ 5 ਕਰੋੜ ਡਾਲਰ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ‘ਚ ਵਾਰਤਾ ਕਾਮਯਾਬ ਰਹੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਰਾਜਪਕਸ਼ੇ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ।
ਆਪਣੇ ਸੰਬੋਧਨ ‘ਚ ਪੀਐਮ ਮੋਦੀ ਨੇ ਕਿਹਾ ਕਿ ਸਥਿਰ ਸ਼੍ਰੀਲੰਕਾ ਨਾ ਸਿਰਫ ਭਾਰਤ ਲਈ ਸਗੋਂ ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ‘ਚ ਹੈ। ਮੋਦੀ ਨੇ ਕਿਹਾ ਕਿ ਸਾਡੀ ਗੱਲਬਾਤ ਕਾਫੀ ਵਧੀਆ ਰਹੀ। ਮੈਂ ਸ਼੍ਰੀਲੰਕਾਈ ਰਾਸ਼ਟਰਪਤੀ ਨੂੰ ਯਕੀਨ ਦਿੱਤਾ ਹੈ ਕਿ ਭਾਰਤ ਦੀ ਸ਼ੁਭ ਇੱਛਾ ਤੇ ਸਾਥ ਹਮੇਸ਼ਾ ਸ਼੍ਰੀਲੰਕਾ ਨਾਲ ਹੈ।ਪੀਐਮ ਮੋਦੀ ਨੇ ਅੱਗੇ ਕਿਹਾ, “ਭਾਰਤ ਦੀ 40 ਕਰੋੜ ਅਮਰੀਕੀ ਡਾਲਰ ਦੀ ਉਧਾਰ ਸਹੂਲਤ ਸ਼੍ਰੀਲੰਕਾ ਦੇ ਵਿਕਾਸ ਨੂੰ ਅੱਗੇ ਵਧਾਵੇਗੀ”। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨਵੀਂ ਸਰਕਾਰ ਸ਼੍ਰੀਲੰਕਾ ‘ਚ ਤਮਿਲ ਭਾਈਚਾਰੇ ਦੀ ਮੰਸ਼ਾ ਨੂੰ ਪੂਰਾ ਕਰੇਗੀ।
ਉਧਰ ਗੋਟਬਾਯਾ ਨੇ ਮੁਲਾਕਾਤ ਤੋਂ ਬਾਅਦ ਕਿਹਾ ਸਾਡੀ ਗੱਲਬਾਤ ਕਾਮਯਾਬ ਰਹੀ। ਗੱਲਬਾਤ ਦਾ ਕੇਂਦਰ ਸੁਰੱਖਿਆ ਸਾਥ ਰਿਹਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੇਰੀ ਗੱਲਬਾਤ ‘ਚ ਆਰਥਿਕ ਸਾਥ ‘ਤੇ ਵੀ ਚਰਚਾ ਹੋਈ।आपसी सुरक्षा के लिए और आतंकवाद के विरुद्ध आपसी सहयोग को और मजबूत करने पर मैंने राष्ट्रपति राजपक्ष के साथ विस्तार से चर्चा की है। प्रमुख भारतीय संस्थानों में श्रीलंका के पुलिस अधिकारी counter terrorist training प्राप्त कर रहे हैं: PM @narendramodi pic.twitter.com/PdoaC9LR8F
— PMO India (@PMOIndia) November 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement