ਚੰਡੀਗੜ੍ਹ: ਕਾਂਗਰਸ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਮਾਤ ਦੇ ਦਿੱਤੀ ਹੈ। ਅੰਤਮ ਨਜੀਤੇ ਆਉਣ ਤੋਂ ਪਹਿਲਾਂ ਹੀ ਕਾਂਗਰਸੀ ਖੇਮੇ ਵਿੱਚ ਖ਼ੁਸ਼ੀ ਦੀ ਲਹਿਰ ਹੈ। ਕਾਂਗਰਸੀ ਨੱਚ ਕੇ ਜਿੱਤ ਦੀ ਖੁਸ਼ੀ ਮਨਾ ਰਹੇ ਹਨ। ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਰਗੇ ਦਿੱਸਦੇ ਵਿਅਕਤੀ ਦੇ ਕਾਂਗਰਸ ਲਈ ਜਸ਼ਨ ਮਨਾਉਣ ਦੀ ਵੀਡੀਓ ਸਾਹਮਣੇ ਆਈ ਹੈ।
ਕਾਜ਼ੀ ਫਰਜ਼ ਅਹਿਮਦ ਨਾਂਅ ਦੇ ਟਵਿੱਟਰ ਵਰਤੋਂਕਾਰ ਨੇ ਇਸ ਨੂੰ ਸਾਂਝਾ ਕੀਤਾ ਹੈ। ਉੱਤਰ ਪ੍ਰਦੇਸ਼ ਤੋਂ ਆਈ ਇਸ ਵੀਡੀਓ ਵਿੱਚ ਪੀਐਮ ਮੋਦੀ ਵਰਗਾ ਵਿਅਕਤੀ ਕਾਂਗਰਸ ਦੇ ਚੰਗੇ ਪ੍ਰਦਰਸ਼ਨ 'ਤੇ ਢੋਲ ਦੀ ਥਾਪ 'ਤੇ ਖ਼ੂਬ ਭੰਗੜੇ ਪਾਉਂਦਾ ਵਿਖਾਈ ਦੇ ਰਿਹਾ ਹੈ। ਚੋਣਾਂ ਮੌਕੇ ਪੈਦਾ ਹੋਏ ਤਣਾਅਪੂਰਨ ਮਾਹੌਲ ਨੂੰ ਘੱਟ ਕਰਨ ਵਿੱਚ ਇਹ ਵੀਡੀਓ ਤੁਹਾਡੀ ਵੀ ਮਦਦ ਕਰੇਗੀ।
ਦੇਖੇ ਤੇ ਮਾਣੋ ਆਨੰਦ-