ਜੇ NDA ਚੋਣਾਂ ਜਿੱਤਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਦਿਨ ਚੁੱਕਣਗੇ ਸਹੁੰ ? ਭਾਜਪਾ ਦੇ ਨੇੜਲੇ ਸਾਥੀ ਨੇ ਦੱਸੀ ਤਾਰੀਕ, ਜਾਣੋ
PM Narendra Modi Shapath Grahan Samaroh: ਐਗਜ਼ਿਟ ਪੋਲ ਦੇ ਦਾਅਵਿਆਂ ਤੋਂ ਉਤਸ਼ਾਹਿਤ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।
PM Narendra Modi Oath: ਲੋਕ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਆਏ ਐਗਜ਼ਿਟ ਪੋਲ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ(NDA) ਮੁੜ ਸੱਤਾ ਵਿੱਚ ਆ ਰਿਹਾ ਹੈ। ਇਸ ਦੌਰਾਨ ਯੋਗੀ ਸਰਕਾਰ ਦੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਵਾਰ ਸਹੁੰ ਚੁੱਕਣ ਦੀ ਤਰੀਕ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਰਾਜਭਰ ਨੇ ਦਾਅਵਾ ਕੀਤਾ ਕਿ ਪੀਐਮ ਮੋਦੀ 8 ਜੂਨ 2024 ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਘਬਰਾਹਟ ਮਹਿਸੂਸ ਕਰ ਰਹੇ ਨੇ ਵਿਰੋਧੀ
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਘੱਟ ਸੀਟਾਂ ਕਾਰਨ ਘਬਰਾਹਟ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੇ ਸਮੇਂ ਵਿੱਚ ਅਨਾਜ ਗੁਦਾਮਾਂ ਵਿੱਚ ਸੜ ਜਾਂਦਾ ਸੀ। ਮੋਦੀ ਦੇ ਰਾਜ ਵਿੱਚ ਦੇਸ਼ ਦੇ 80 ਕਰੋੜ ਲੋਕਾਂ ਨੂੰ ਉਹੀ ਅਨਾਜ ਦਿੱਤਾ ਜਾ ਰਿਹਾ ਹੈ। ਉਨ੍ਹਾਂ (ਕਾਂਗਰਸ) ਦੇ ਸਮੇਂ ਦੌਰਾਨ ਜਦੋਂ ਵੀ ਕੋਈ ਬੀਮਾਰ ਹੁੰਦਾ ਸੀ, ਗਰੀਬਾਂ ਨੂੰ ਆਪਣੀ ਜਾਇਦਾਦ ਵੇਚਣੀ ਪੈਂਦੀ ਸੀ ਪਰ ਮੋਦੀ ਜੀ ਨੇ 5 ਲੱਖ ਰੁਪਏ ਦਾ ਆਯੁਸ਼ਮਾਨ ਭਾਰਤ ਕਾਰਡ ਦਿੱਤਾ। ਮੋਦੀ ਨੇ ਔਰਤਾਂ ਲਈ 33% ਰਾਖਵੇਂਕਰਨ ਦਾ ਬਿੱਲ ਸੰਸਦ ਵਿੱਚ ਪਾਸ ਕਰਵਾਇਆ। 8 ਜੂਨ ਨੂੰ ਨਰਿੰਦਰ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
ਭੀਖ ਵਿੱਚ ਵੀ ਨਹੀਂ ਮਿਲਣਗੀਆਂ ਵੋਟਾਂ
ਲੋਕ ਸਭਾ ਚੋਣ ਨਤੀਜਿਆਂ ਬਾਰੇ ਰਾਜਭਰ ਨੇ ਕਿਹਾ ਕਿ 4 ਜੂਨ ਨੂੰ ਤੁਸੀਂ ਦੇਖੋਗੇ ਕਿ ਉਹ ਜਹਾਜ਼ 'ਚ ਬੈਠਣਗੇ, ਕੁਝ ਇਟਲੀ ਜਾਣਗੇ, ਕੁਝ ਜਾਪਾਨ ਜਾਣਗੇ... ਉਹ ਭੱਜ ਜਾਣਗੇ। ਸਪਾ-ਕਾਂਗਰਸ 'ਤੇ ਚੁਟਕੀ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਇਹ ਲੋਕ ਸੜਕਾਂ 'ਤੇ ਕਟੋਰੇ ਲੈ ਕੇ ਵੋਟਾਂ ਦੀ ਭੀਖ ਮੰਗਣਗੇ ਅਤੇ ਕੋਈ ਨਹੀਂ ਦੇਵੇਗਾ।
ਐਗਜ਼ਿਟ ਪੋਲ ਵਿੱਚ ਕੀ ਆਏ ਨੇ ਨਤੀਜੇ
ਤੁਹਾਨੂੰ ਦੱਸ ਦੇਈਏ ਕਿ ਏਬੀਪੀ ਸੀ ਵੋਟਰ ਨੇ ਦਾਅਵਾ ਕੀਤਾ ਹੈ ਕਿ ਐਨਡੀਏ ਦੇ ਪੱਖ ਵਿੱਚ ਲੋਕਾਂ ਦਾ ਝੁਕਾਅ ਹੈ। ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 353-383 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਇੰਡੀਆ ਅਲਾਇੰਸ ਨੂੰ 152-183 ਸੀਟਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। 4 ਜੂਨ ਨੂੰ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ, ਏਬੀਪੀ ਸੀਵੋਟਰ ਨੇ ਆਪਣੇ ਐਗਜ਼ਿਟ ਪੋਲ ਵਿੱਚ ਐਨਡੀਏ ਦੀ ਸੱਤਾ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ।