ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਹੈਕ, ਇਸ ਤਰ੍ਹਾਂ ਦੇ ਹੋਏ ਕਈ ਟਵੀਟ ਤੇ ਰੱਖੀ ਸੀ ਇਹ ਮੰਗ
ਕ੍ਰਿਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ 'ਚ ਬਿਟਕੁਆਇਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹਟਾ ਦਿੱਤੇ ਗਏ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।
ਕ੍ਰਿਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ 'ਚ ਬਿਟਕੁਆਇਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹਟਾ ਦਿੱਤੇ ਗਏ। ਟਵਿਟਰ ਅਕਾਊਂਟ 'ਤੇ ਕੀਤੇ ਗਏ ਇਕ ਟਵੀਟ 'ਚ ਲਿਖਿਆ ਸੀ, 'ਮੈਂ ਤਹਾਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਬਣਾਏ ਗਏ ਪੀਐਮ ਮੋਦੀ ਰਿਲੀਫ ਫੰਡ 'ਚ ਡੋਨੇਟ ਕਰੋ।
Twitter account of PM Modi's personal website hacked Read @ANI Story | https://t.co/NYZhitc50c pic.twitter.com/V7Wpa6H4c4
— ANI Digital (@ani_digital) September 3, 2020
ਟਵਿਟਰ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਵੈਬਸਾਈਟ ਅਕਾਊਂਟ ਦੀ ਗਤੀਵਿਧੀ ਦਾ ਜਾਣਕਾਰੀ ਸੀ ਅਤੇ ਹੁਣ ਇਸ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਭਾਰਤ 'ਤੇ ਕੋਰੋਨਾ ਦਾ ਸਾਇਆ: ਇਕ ਦਿਨ 'ਚ 83,883 ਨਵੇਂ ਕੇਸ, 1000 ਤੋਂ ਵੱਧ ਮੌਤਾਂ
ਭਾਰਤ 'ਚ PUBG ਬੈਨ: ਮਾਪੇ ਖੁਸ਼ ਤੇ ਨੌਜਵਾਨ ਹੈਰਾਨਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ