(Source: ECI/ABP News)
ਅੰਦੋਲਨ ਦੌਰਾਨ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ ਮੋਦੀ, ਖੇਤੀ ਕਾਨੂੰਨਾਂ ਦੇ ਦੱਸਣਗੇ ਫਾਇਦੇ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦੱਸਿਆ, 18 ਦਸੰਬਰ ਨੂੰ ਸੂਬਾ ਭਰ 'ਚ ਹੋਣ ਵਾਲੇ ਕਿਸਾਨ ਸੰਮੇਲਨਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨਗੇ।
![ਅੰਦੋਲਨ ਦੌਰਾਨ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ ਮੋਦੀ, ਖੇਤੀ ਕਾਨੂੰਨਾਂ ਦੇ ਦੱਸਣਗੇ ਫਾਇਦੇ PM Narendra Modi will be addressed to famers today ਅੰਦੋਲਨ ਦੌਰਾਨ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ ਮੋਦੀ, ਖੇਤੀ ਕਾਨੂੰਨਾਂ ਦੇ ਦੱਸਣਗੇ ਫਾਇਦੇ](https://static.abplive.com/wp-content/uploads/sites/5/2020/12/12172825/Modi-on-farm-Laws.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਮੱਧ ਪ੍ਰਦੇਸ਼ ਦੇ ਰਾਇਸੇਨ 'ਚ ਅੱਜ ਸਵੇਰ 11 ਵਜੇ ਤੋਂ ਸ਼ੁਰੂ ਹੋ ਰਹੇ ਸੂਬਾ ਪੱਧਰੀ ਖੇਤੀ ਮਹਾਂਸੰਮੇਲਨ 'ਚ ਮੋਦੀ ਵੀਡੀਓ ਕਾਨਫੰਰਸਿੰਗ ਜ਼ਰੀਏ ਜੁੜਣਗੇ ਤੇ ਕਿਸਾਨਾਂ ਨਾਲ ਸੰਵਾਦ ਰਚਾਉਣਗੇ। ਇਸ ਜ਼ਰੀਏ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾਣਗੇ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦੱਸਿਆ, 18 ਦਸੰਬਰ ਨੂੰ ਸੂਬਾ ਭਰ 'ਚ ਹੋਣ ਵਾਲੇ ਕਿਸਾਨ ਸੰਮੇਲਨਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਨਗੇ। ਦੁਪਹਿਰ ਦੋ ਵਜੇ ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ।
ਕਿਸਾਨਾਂ ਦੇ ਖਾਤੇ 'ਚ 1600 ਕਰੋੜ ਰੁਪਏ ਪਾਉਣਗੇ ਸ਼ਿਵਰਾਜ
ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਅੱਜ ਸੂਬੇ ਦੇ 35 ਲੱਖ ਕਿਸਾਨਾਂ ਦੇ ਖਾਤੇ ਚ 1600 ਕਰੋੜ ਰੁਪਏ ਪਾਉਣਗੇ। 15 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਨੇ ਇਹ ਐਲਾਨ ਕੀਤਾ ਸੀ। ਇਹ ਇਸ ਸਾਲ ਸੋਇਆਬੀਨ ਦੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਪੈਸਾ ਹੈ। ਮੁੱਖ ਮੰਤਰੀ ਨੇ ਕਿਹਾ ਇਕ ਕਿਸ਼ਤ ਹੁਣ ਦੇਵਾਂਗੇ ਤੇ ਦੂਜੀ ਕਿਸ਼ਤ ਬਾਅਦ 'ਚ ਦੇਵਾਂਗੇ। ਉਦੋਂ ਤਕ ਫਸਲ ਬੀਮਾ ਯੋਜਨਾ ਦੀ ਰਾਸ਼ੀ ਵੀ ਆ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)