(Source: ECI/ABP News)
JP Nadda on Congress: ਪੰਜਾਬ 'ਚ ਪੀਐਮ ਦੀ ਸੁਰੱਖਿਆ ਮਾਮਲੇ 'ਤੇ ਬੋਲੇ ਜੇਪੀ ਨੱਡਾ, ਕਿਹਾ ਕਾਂਗਰਸ ਮੰਗੇ ਦੇਸ਼ ਤੋਂ ਮੁਆਫੀ
ਕਾਂਗਰਸ ਨੇਤਾਵਾਂ ਤੋਂ ਦੇਸ਼ ਤੋਂ ਮੁਆਫੀ ਮੰਗਣ ਦੀ ਮੰਗ ਕਰਦੇ ਹੋਏ, ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਦੇਸ਼ ਨੂੰ 'ਝੂਠ' ਬੋਲਿਆ ਅਤੇ ਮਾਮਲੇ ਦਾ ਸਿਆਸੀਕਰਨ ਕੀਤਾ।
![JP Nadda on Congress: ਪੰਜਾਬ 'ਚ ਪੀਐਮ ਦੀ ਸੁਰੱਖਿਆ ਮਾਮਲੇ 'ਤੇ ਬੋਲੇ ਜੇਪੀ ਨੱਡਾ, ਕਿਹਾ ਕਾਂਗਰਸ ਮੰਗੇ ਦੇਸ਼ ਤੋਂ ਮੁਆਫੀ PM security Breach: Nadda says well-planned conspiracy, demands apology from Congress leaders JP Nadda on Congress: ਪੰਜਾਬ 'ਚ ਪੀਐਮ ਦੀ ਸੁਰੱਖਿਆ ਮਾਮਲੇ 'ਤੇ ਬੋਲੇ ਜੇਪੀ ਨੱਡਾ, ਕਿਹਾ ਕਾਂਗਰਸ ਮੰਗੇ ਦੇਸ਼ ਤੋਂ ਮੁਆਫੀ](https://feeds.abplive.com/onecms/images/uploaded-images/2022/01/10/98da22c60c48974dab2e91168a3c892b_original.jpg?impolicy=abp_cdn&imwidth=1200&height=675)
JP Nadda on PM Security Lapse: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨਾਲ ਖੇਡਣ ਦੀ 'ਯੋਜਨਾਬੱਧ ਸਾਜ਼ਿਸ਼' ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੀ ਭੂਮਿਕਾ ਨੂੰ ਲੋਕਾਂ ਨੇ ਦੇਖਿਆ ਹੈ। ਨੱਡਾ ਦੀ ਇਹ ਟਿੱਪਣੀ ਇੱਕ ਨਿਊਜ਼ ਚੈਨਲ ਦੇ 'ਸਟਿੰਗ' ਨੂੰ ਲੈ ਕੇ ਸਾਹਮਣੇ ਆਈ ਹੈ, ਜਿਸ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਉਨ੍ਹਾਂ ਨੇ ਪਿਛਲੇ ਹਫਤੇ ਮੋਦੀ ਦੇ ਕਾਫਲੇ ਨੂੰ ਰੋਕਣ ਵਾਲੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਦੇ ਆਦੇਸ਼ ਨਹੀਂ ਸੀ।
ਨੱਡਾ ਨੇ ਦੋਸ਼ ਲਾਇਆ ਕਿ ਮੋਦੀ ਦੀ ਸੁਰੱਖਿਆ ਨੂੰ ਜਾਣਬੁੱਝ ਕੇ ਖ਼ਤਰੇ ਵਿੱਚ ਪਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸੀ ਆਗੂਆਂ ’ਤੇ ਅਜਿਹੇ ਸੰਵੇਦਨਸ਼ੀਲ ਮੁੱਦੇ ਦਾ ਮਜ਼ਾਕ ਉਡਾਉਣ ਦਾ ਦੋਸ਼ ਵੀ ਲਾਇਆ।
ਨੱਡਾ ਨੇ ਕਿਹਾ, ''ਜਿਸ ਤਰ੍ਹਾਂ ਪੰਜਾਬ 'ਚ ਸੋਚੀ ਸਮਝੀ ਸਾਜ਼ਿਸ਼ ਤਹਿਤ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਗਿਆ, ਅੱਜ ਦੇਸ਼ ਨੇ ਕਾਂਗਰਸ ਦੀ ਪੰਜਾਬ ਸਰਕਾਰ ਦੀ ਭੂਮਿਕਾ ਦਾ ਸੱਚ ਦੇਖ ਲਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਰੇ ਵਿੱਚ ਪਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸੀ ਆਗੂਆਂ ਨੇ ਅਜਿਹੇ ਸੰਵੇਦਨਸ਼ੀਲ ਮਾਮਲੇ ਦਾ ਮਜ਼ਾਕ ਉਡਾਇਆ ਹੈ। ਲਗਾਤਾਰ ਦੇਸ਼ ਦੇ ਸਾਹਮਣੇ ਝੂਠ ਬੋਲਣ ਅਤੇ ਮਾਮਲੇ ਦਾ ਸਿਆਸੀਕਰਨ ਕਰਨ ਦਾ ਕੰਮ ਕੀਤਾ। ਕਾਂਗਰਸ ਨੇਤਾਵਾਂ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Coronavirus: ਰਾਜਨਾਥ ਅਤੇ ਨੱਡਾ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੋਏ ਕੋਵਿਡ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)