ਅੰਮ੍ਰਿਤਸਰ ਦੁਖਾਂਤ: ਹਾਦਸੇ ਦੌਰਾਨ ਮੋਦੀ ਦੇ ਮੰਤਰੀ ਵੀ ਸੀ ਸ਼ਹਿਰ ’ਚ ਮੌਜੂਦ, ਪਰ ਰੁਕਣਾ ਜ਼ਰੂਰੀ ਨਾ ਸਮਝਿਆ
ਏਬੀਪੀ ਸਾਂਝਾ
Updated at:
27 Oct 2018 07:25 PM (IST)
NEXT
PREV
ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਖ਼ੁਲਾਸਾ ਕੀਤਾ ਹੈ ਕਿ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਵਾਪਰੇ ਦੁਖਦਾਈ ਹਾਦਸੇ ਸਮੇਂ ਪ੍ਰਧਾਨ ਮੰਤਰੀ ਦਫ਼ਤਰ ’ਚ ਰਾਜ ਮੰਤਰੀ ਵਜੋਂ ਤਾਇਨਾਤ ਡਾ. ਜਤਿੰਦਰ ਸਿੰਘ ਸ਼ਹਿਰ ਵਿੱਚ ਮੌਜੂਦ ਸਨ ਪਰ ਉਨ੍ਹਾਂ ਜ਼ਖ਼ਮੀਆਂ ਦੀ ਮਦਦ ਲਈ ਹਸਪਤਾਲ ਜਾਂ ਹਾਦਸੇ ਵਾਲੀ ਜਗ੍ਹਾ ’ਤੇ ਜਾਣਾ ਜ਼ਰੂਰੀ ਨਹੀਂ ਸਮਝਿਆ ਤੇ ਸ਼ਹਿਰ ਛੱਡ ਦਿੱਲੀ ਚਲੇ ਗਏ। ਉੁਨ੍ਹਾਂ ਕਿਹਾ ਕਿ ਡਾ. ਜਤਿੰਦਰ ਸਿੰਘ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਭ ਤੋਂ ਮਹੱਤਵਪੂਰਨ ਵਿਭਾਗ ਦੇਖਦੇ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅੱਖ ਤੇ ਕੰਨ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਦਾ ਇਸ ਵੱਡੇ ਹਾਦਸੇ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿੱਚ ਸ਼ਹਿਰ ਛੱਡ ਕੇ ਜਾਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਰਣਜੀਤ ਅਵੀਨਿਊ ਵਿੱਚ ਮਨਾਏ ਦੁਸਹਿਰੇ ਵਿੱਚ ਡਾ. ਜਤਿੰਦਰ ਸਿੰਘ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਅਕਾਲੀ-ਭਾਜਪਾ ਗਠਜੋੜ ਦੀ ਸਮੁੱਚੀ ਸੂਬਾਈ ਲੀਡਰਸ਼ਿਪ ਵੀ ਉਨ੍ਹਾਂ ਨਾਲ ਹਾਜ਼ਰ ਸੀ। ਜਾਖੜ ਨੇ ਦੱਸਿਆ ਕਿ 7 ਵਜੇ ਦੇ ਲਗਪਗ ਵਾਪਰੇ ਹਾਦਸੇ ਤੋਂ ਬਾਅਦ 10 ਵਜੇ ਤਕ ਕੇਂਦਰੀ ਮੰਤਰੀ ਸ਼ਹਿਰ ਵਿੱਚ ਰਹੇ ਪਰ ਉਨ੍ਹਾਂ ਨੂੰ ਅਕਾਲੀ-ਭਾਜਪਾ ਆਗੂਆਂ ਨੇ ਕਿਉਂ ਲੁਕਾ ਕੇ ਰੱਖਿਆ ਜੋ ਹੁਣ ਇਸ ਮੁੱਦੇ ’ਤੇ ਇਸ ਸਮੇਂ ਸਭ ਤੋਂ ਅੱਗੇ ਹੋ ਕੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੁਰੰਤ ਨਾ ਪੁੱਜਣ ਦੀਆਂ ਗੱਲਾਂ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਸਪਸ਼ਟ ਕਰਨ ਕਿ ਜਦ ਪੂਰੇ ਪੰਜਾਬ ਭਰ ਵਿੱਚ ਹਾਹਾਕਾਰ ਮੱਚੀ ਸੀ ਤਾਂ ਉਨ੍ਹਾਂ ਨੇ ਆਪਣੇ ਕੇਂਦਰੀ ਮੰਤਰੀ ਨੂੰ ਕਿਉਂ ਲੁਕਾ ਕੇ ਰੱਖਿਆ?
ਇਸ ਮੁੱਦੇ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ ਹਾਦਸੇ ਵਾਲੀ ਥਾਂ ’ਤੇ ਤੁਰੰਤ ਵੀਆਈਪੀ ਲੋਕਾਂ ਦੀ ਹਾਜ਼ਰੀ ਰਾਹਤ ਕਾਰਜਾਂ ਵਿੱਚ ਰੁਕਾਵਟ ਹੀ ਬਣਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਕਾਲੀ-ਭਾਜਪਾ ਸਿੱਧੂ ਜੋੜੇ ’ਤੇ ਮੌਕੇ ਉੱਤੇ ਨਾ ਪੁੱਜਣ ਦੇ ਇਲਜ਼ਾਮ ਲਾ ਰਹੇ ਪਰ ਉਨ੍ਹਾਂ ਦੀ ਪਾਰਟੀ ਦੇ ਕੇਂਦਰੀ ਮੰਤਰੀ ਸ਼ਹਿਰ ਵਿੱਚ ਮੌਜੂਦ ਹੁੰਦੇ ਹੋਇਆਂ ਵੀ ਹਾਦਸੇ ਵਾਲੀ ਥਾਂ ਜਾਂ ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਸਾਰ ਲੈਣ ਲਈ ਕਿਉਂ ਨਹੀਂ ਪੁੱਜੇ?
ਉਨ੍ਹਾਂ ਕਿਹਾ ਕਿ ਉਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟਵਿੱਟਰ ’ਤੇ ਟਵੀਟ ਕਰ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਸਪਸ਼ਟ ਕਰਨ ਲਈ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਨਾਲ ਸਬੰਧਤ ਕੇਂਦਰੀ ਮੰਤਰੀ ਦਾ ਇਸ ਪ੍ਰਕਾਰ ਰਾਤ ਸਮੇਂ ਚੁੱਪ-ਚਪੀਤੇ ਚਲੇ ਜਾਣ ਪਿੱਛੇ ਕੀ ਕਾਰਨ ਸਨ, ਜਦਕਿ ਉਸੇ ਰਾਤ ਰੇਲਵੇ ਰਾਜ ਮੰਤਰੀ ਨੂੰ ਦਿੱਲੀ ਤੋਂ ਅੰਮ੍ਰਿਤਸਰ ਭੇਜਿਆ ਗਿਆ ਸੀ।

- - - - - - - - - Advertisement - - - - - - - - -