ਨਵੀਂ ਦਿੱਲੀ: ਕ੍ਰੈਡਿਟ ਕਾਰਡ ਦਾ ਇਸਤੇਮਾਲ ਸ਼ਾਪਿੰਗ ਤੇ ਆਪਣੇ ਖਰਚਿਆਂ ਦੇ ਭੁਗਤਾਨ ਕਰਨ ਲਈ ਕੀਤਾ ਜਾਂਦਾ ਹੈ। ਜੇ ਤੁਹਾਡੇ ਕੋਲ ਗੱਡੀ ਹੈ ਤੇ ਤੁਸੀਂ ਇਸ ਨੂੰ ਰੋਜ਼ ਚਲਾਉਂਦੇ ਹੋ ਤਾਂ ਤੁਹਾਨੂੰ ਫਿਊਲ ’ਤੇ ਛੋਟ ਦਿਵਾਉਣ ਵਾਲਾ ਕਾਰਡ ਮਿਲੇਗਾ। ਜਾਂ ਫਿਰ ਜੇ ਤੁਸੀਂ ਅਕਸਰ ਹਵਾਈ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਅਜਿਹਾ ਕਾਰਡ ਬਿਹਤਰ ਰਹੇਗਾ ਜੋ ਤੁਹਾਨੂੰ ਹਵਾਈ ਯਾਤਰਾ ਲਈ ਆਫ਼ਰ ਦਿੰਦਾ ਹੋਵੇ। ਕੁਝ ਅਜਿਹੇ ਕਾਰਡ ਵੀ ਹੁੰਦੇ ਹਨ ਜੋ ਤੁਹਾਨੂੰ ਪ੍ਰੀਮੀਅਮ ਲੌਂਜ ਤੇ ਹੋਰ ਲਗਜ਼ਰੀ ਅਨੁਭਵ ਵੀ ਮੁਹੱਈਆ ਕਰਾਉਂਦੇ ਹੋਣ। ਮਾਹਿਰ ਸਲਾਹ ਦਿੰਦੇ ਹਨ ਕਿ ਤੁਹਾਨੂੰ ਅਜਿਹੇ ਕ੍ਰੈਡਿਟ ਕਾਰਡ ਚੁਣਨਾ ਚਾਹੀਦਾ ਹੈ ਜੋ ਤੁਹਾਡੇ ਲਾਈਫ਼ਸਟਾਈਲ ਤੇ ਆਰਥਿਕ ਸਥਿਤੀ ਨਾਲ ਮਾਲ ਖਾਂਦਾ ਹੋਵੇ।

ਕਿੰਨਾ ਹੋਵੇਗਾ ਖ਼ਰਚ

ਹਰ ਕ੍ਰੈਡਿਟ ਕਾਰਡ ਦੇ ਚਾਰਜਿਸ ਅਲੱਗ-ਅਲੱਗ ਹੁੰਦੇ ਹਨ ਜਿਵੇਂ ਜੁਆਇੰਨਿੰਗ ਫੀਸ, ਸਾਲਾਨਾ ਫੀਸ, ਵਿਆਜ ਦਰ ਤੇ ਹੋਰ ਖ਼ਰਚ। ਕਾਰਡ ਦੀ ਸਾਲਾਨਾ ਫੀਸ 100 ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਦੇ ਵਿੱਚ-ਵਿੱਚ ਹੋ ਸਕਦੀ ਹੈ। ਜੇ ਤੈਅ ਸੀਮਾ ਤੋਂ ਜ਼ਿਆਦਾ ਖ਼ਰਚ ਹੋ ਜਾਵੇ ਤਾਂ ਚਾਰਜਿਸ ਵੇਵ (ਰੱਦ) ਕਰ ਦਿੱਤੇ ਜਾਂਦੇ ਹਨ। ਡਿਫਾਲਟ ਦੀ ਸਥਿਤੀ ਵਿੱਚ ਕ੍ਰੈਡਿਟ ਕਾਰਡ ਕੰਪਨੀਆਂ 22 ਫ਼ੀਸਦੀ ਤੋਂ ਲੈ ਕੇ 48 ਫ਼ੀਸਦੀ ਸਾਲਾਨਾ ਦੀ ਵਿਆਜ ਦਰ ਨਾਲ ਚਾਰਜ ਵਸੂਲਦੀਆਂ ਹਨ। ਇਨ੍ਹਾਂ ਵਿੱਚ ਹੋਰ ਚਾਰਜਿਸ ਕੈਸ਼ ਐਡਵਾਂਸ ਟਰਾਂਜ਼ੈਕਸ਼ਨ ਫੀਸ, ਲੇਟ ਪੇਮੈਂਟ ਫੀਸ, ਓਵਰ ਲਿਮਟ ਚਾਰਜਿਸ, ਕਾਰਡ ਬਦਲਵਾਉਣ ਦੀ ਫੀਸ ਤੇ ਹੋਰ ਖ਼ਰਚ ਸ਼ਾਮਲ ਹਨ।

ਰਿਵਾਰਡ ਪੁਆਇੰਟਸ

ਹਰ ਕ੍ਰੈਡਿਟ ਕਾਰਡ ’ਚੇ ਰਿਵਾਰਡ ਪੁਆਇੰਟਸ ਮਿਲਦੇ ਹਨ। ਹਰ ਵਾਰ ਕਾਰਡ ਨੂੰ ਸਵਾਈਪ ਕਰਨ ਜਾਂ ਆਨਲਾਈਨ ਖ਼ਰੀਦਾਰੀ ਕਰਨ ’ਚੇ ਰਿਵਾਰਡ ਪੁਆਇੰਟ ਮਿਲਦੇ ਹਨ। ਹਾਲਾਂਕਿ ਹਰ ਕੰਪਨੀਆਂ ਦੇ ਰਿਵਾਰਡ ਪੁਆਇੰਟਸ ਅਲੱਗ-ਅਲੱਗ ਹੋ ਸਕਦੇ ਹਨ। ਆਮ ਤੌਰ ’ਤੇ 40 ਰੁਪਏ ਤੋਂ 150 ਰੁਪਏ ਦੇ ਖ਼ਰਚ ਉੱਤੇ 8 ਤੋਂ 20 ਪੁਆਇੰਟ ਮਿਲਦੇ ਹਨ। ਇਹ ਕਾਰਡ ਦੀ ਕਿਸਮ ’ਤੇ ਨਿਰਭਰ ਕਰਦਾ ਹੈ। ਇੱਕ ਪੁਆਇੰਟ 25 ਪੈਸੇ ਤੋਂ ਲੈ ਕੇ ਇੱਕ ਰੁਪਏ ਤਕ ਦਾ ਹੋ ਸਕਦਾ ਹੈ। ਇਹ ਵੀ ਕਾਰਡ ਦੀ ਕਿਸਮ ਉੱਤੇ ਨਿਰਭਰ ਕਰਦਾ ਹੈ। ਕ੍ਰੈਡਿਟ ਕਾਰਡ ਡਿਨਰ ਤੇ ਸ਼ਾਪਿੰਗ ਲਈ ਵੀ ਕਈ ਆਫ਼ਰਸ ਦਿੰਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਕ੍ਰੈਡਿਟ ਕਾਰਡ ਦੇ ਬਿੱਲ ਸਮੇਂ ’ਤੇ ਦੇ ਦਿੱਤਾ ਜਾਵੇ।