ਪੜਚੋਲ ਕਰੋ
Advertisement
ਇੰਜਨੀਅਰਿੰਗ ਦੀ ਪੜ੍ਹਾਈ ਛੱਡ ਸਾਇਬਰ ਠੱਗਾਂ ਦਾ ਗਿਰੋਹ ਚਲਾਉਣ ਵਾਲਾ ਪੁਲਿਸ ਨੇ ਦਬੋਚਿਆ
ਆਨਲਾਈਨ ਠੱਗੀ ਮਾਰਨ ਵਾਲੇ 16 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਦੋ ਕਿਲੋ ਨਕਲੀ ਸੋਨੇ ਦੇ ਸਿੱਕੇ, 40 ਏਟੀਐਮ ਕਾਰਡ, 12 ਬੈਂਕ ਪਾਸਬੁੱਕ, 24 ਮਹਿੰਗੇ ਸਮਾਰਟਫੋਨ, 12 ਸਿੰਮ ਕਾਰਡ, 14 ਫਰਜ਼ੀ ਸਟੈਂਪ ਬਰਾਮਦ ਕੀਤੇ ਹਨ।
ਗਯਾ: ਬਿਹਾਰ ਦੇ ਗਯਾ ਜ਼ਿਲ੍ਹੇ ਦੀ ਪੁਲਿਸ ਨੇ ਸ਼ੁੱਕਰਵਾਰ 16 ਸਾਇਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਟੀ ਐਸਪੀ ਰਾਕੇਸ਼ ਕੁਮਾਰ ਦੀ ਅਗਵਾਈ 'ਚ ਗਠਿਤ ਟੀਮ ਨੇ ਹੋਟਲ 'ਚ ਛਾਪੇਮਾਰੀ ਕੀਤੀ, ਜਿੱਥੋਂ ਆਨਲਾਈਨ ਠੱਗੀ ਮਾਰਨ ਵਾਲੇ 16 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਦੋ ਕਿਲੋ ਨਕਲੀ ਸੋਨੇ ਦੇ ਸਿੱਕੇ, 40 ਏਟੀਐਮ ਕਾਰਡ, 12 ਬੈਂਕ ਪਾਸਬੁੱਕ, 24 ਮਹਿੰਗੇ ਸਮਾਰਟਫੋਨ, 12 ਸਿੰਮ ਕਾਰਡ, 14 ਫਰਜ਼ੀ ਸਟੈਂਪ ਬਰਾਮਦ ਕੀਤੇ ਹਨ।
ਇਨ੍ਹਾਂ ਤੋਂ ਇਲਾਵਾ 10 ਕਿਲੋਗ੍ਰਾਮ ਆਨਲਾਈ ਕੰਪਨੀ ਦੇ ਪੈਂਫਲੇਂਟ, 2500 ਸਕ੍ਰੈਚ ਕਾਰਡ, ਇਕ ਲੈਪਟੌਪ, ਦੋ ਰੰਗਦਾਰ ਪ੍ਰਿੰਟਰ, 1 ਕਿੱਲੋਗ੍ਰਾਮ ਗਾਂਜਾ, ਕਈ ਬੋਤਲ ਵਿਦੇਸ਼ੀ ਸ਼ਰਾਬ, ਕਈ ਕੰਪਨੀਆਂ ਦੇ ਨਕਲੀ ਆਈਡੀ ਕਾਰਡ ਤੇ ਕਈ ਮਹਿੰਗੇ ਕੱਪੜੇ ਬਰਾਮਦ ਹੋਏ ਹਨ।
ਇਸ ਤਰ੍ਹਾਂ ਦਿੰਦੇ ਸਨ ਘਟਨਾ ਨੂੰ ਅੰਜ਼ਾਮ
ਇਕ ਵਾਰ ਜਾਣਕਾਰੀ ਮਿਲਣ 'ਤੇ ਉਨ੍ਹਾਂ ਗਾਹਕਾਂ ਨੂੰ ਇਕ ਲਿਫਾਫੇ 'ਚ ਸਕ੍ਰੈਚ ਕੂਪਨ ਤੇ ਪੈਂਫਲੇਟ ਪਾਕੇ ਪੋਸਟ ਕਰਦੇ ਸਨ। ਕੂਪਨ ਮਿਲਣ ਤੋਂ ਬਾਅਦ ਗਾਹਕ ਉਸ ਨੂੰ ਲੌਟਰੀ ਸਮਝ ਕੇ ਕੂਪਨ ਸਕ੍ਰੈਚ ਕਰਦੇ ਸਨ ਤੇ ਦਿੱਤੇ ਗਏ ਨੰਬਰ 'ਤੇ ਫੋਨ ਕਰਦੇ ਸਨ। ਫੋਨ ਆਉਣ ਤੋਂ ਬਾਅਦ ਠੱਗਾਂ ਦੀ ਦੂਜੀ ਟੀਮ ਉਨ੍ਹਾਂ ਨਾਲ ਉਨ੍ਹਾਂ ਦੀ ਭਾਸ਼ਾ 'ਚ ਗੱਲ ਕਰਦੀ ਸੀ। ਉਸ ਤੋਂ ਬਾਅਦ ਲੌਟਰੀ ਹੋਣ ਦੀ ਗੱਲ ਦੱਸ ਕੇ ਉਨ੍ਹਾਂ ਤੋਂ ਰੁਪਏ ਮੰਗਵਾਉਣ ਦਾ ਕੰਮ ਕਰਦੇ ਸਨ। ਦੱਸ ਦੇਈਏ ਕਿ ਗਿਰੋਹ 'ਚ ਵੱਖ-ਵੱਖ ਭਾਸ਼ਾ ਦੇ ਜਾਣਕਾਰ ਲੋਕ ਸ਼ਾਮਲ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement