Hathras Gang Rape: ਸਮੂਹਿਕ ਬਲਾਤਕਾਰ ਦੀ ਸ਼ਿਕਾਰ ਲੜਕੀ ਦਾ ਪੁਲਿਸ ਵਲੋਂ ਜਬਰੀ ਸਸਕਾਰ
14 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ਚਾਂਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਹੋਇਆ ਸੀ।
ਹਾਥਰਸ: 19 ਸਾਲ ਦੀ ਇੱਕ ਦਲਿਤ ਲੜਕੀ, ਜੋ ਕਿ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਸੀ, ਦੀ ਮੰਗਲਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਦੀ ਅਪੀਲ ਸੁਣੇ ਬਗੈਰ ਹੀ ਜ਼ਬਰਦਸਤੀ ਉਸ ਦਾ ਸਸਕਾਰ ਕਰ ਦਿੱਤਾ। ਪੀੜਤ ਦੀ ਮੌਤ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਸਾਨੂੰ ਗੁਮਰਾਹ ਕੀਤਾ ਜਾ ਰਿਹਾ ਹੈ - ਪੀੜਤ ਭਰਾ
ਸਫਦਰਜੰਗ ਵਿਖੇ ਧਰਨੇ 'ਤੇ ਬੈਠੇ ਹਾਥਰਸ ਪੀੜਤ ਪਰਿਵਾਰ ਨੂੰ ਕੱਲ੍ਹ ਪੁਲਿਸ ਵਲੋਂ ਹਟਾ ਦਿੱਤਾ ਗਿਆ ਸੀ। ਪਰਿਵਾਰ ਮੁਲਜ਼ਮ ਨੂੰ ਫਾਂਸੀ ਦੀ ਮੰਗ ਕਰਦਿਆਂ ਹਸਪਤਾਲ ਦੇ ਬਾਹਰ ਬੈਠਾ ਰਿਹਾ। ਪੀੜਤ ਭਰਾ ਦਾ ਕਹਿਣਾ ਹੈ ਕਿ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਸੀਂ ਨਿਆਂ ਚਾਹੁੰਦੇ ਹਾਂ। ਹਸਪਤਾਲ ਦੇ ਬਾਹਰ, ਕਾਂਗਰਸ, ਭੀਮ ਆਰਮੀ ਅਤੇ ਛੋਟੇ ਸੰਗਠਨਾਂ ਨੇ ਵੀ ਪ੍ਰਦਰਸ਼ਨ ਕੀਤਾ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਹੋਵੇ, ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਵਿੱਚ ਉਨਾਓ ਅਤੇ ਹੁਣ ਹਾਥਰਸ ਵਰਗੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।
The last rites of the victim (of Hathras gang-rape) has been performed. Police and administration will ensure that the perpetrators of the crime are brought to justice: Prem Prakash Meena, Hathras Joint Magistrate pic.twitter.com/pM3qAkOB6c
— ANI UP (@ANINewsUP) September 29, 2020
ਜਬਰ ਜਨਾਹ ਦੀ ਪੁਸ਼ਟੀ ਬਾਰੇ ਸਥਿਤੀ ਸਪਸ਼ਟ ਨਹੀਂ - ਪੁਲਿਸ ਆਈ.ਜੀ. ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਬਾਰੇ ਅਲੀਗੜ੍ਹ ਡਵੀਜ਼ਨ ਦੇ ਥਾਣਾ ਆਈਜੀ ਪੀਯੂਸ਼ ਮੋਰਡੀਆ ਦਾ ਕਹਿਣਾ ਹੈ ਕਿ ਪੀੜਤ ਲੜਕੀ ਦੇ ਬਿਆਨ ਦੇ ਅਧਾਰ ‘ਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਨਾਲ ਬਲਾਤਕਾਰ ਦੀ ਪੁਸ਼ਟੀ ਦੀ ਸਥਿਤੀ ਸਪਸ਼ਟ ਨਹੀਂ ਹੈ ਕਿਉਂਕਿ ਜੇ ਐਨ ਮੈਡੀਕਲ ਕਾਲਜ ਦੀ ਰਿਪੋਰਟ ਵਿੱਚ ਇਹੀ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਸੈਂਪਲ 26 ਸਤੰਬਰ ਨੂੰ ਫੋਰੈਂਸਿਕ ਸਾਇੰਸ ਲੈਬੋਰਟਰੀ ਨੂੰ ਭੇਜਿਆ ਗਿਆ ਹੈ। ਜਿਸਦੀ ਰਿਪੋਰਟ ਅਜੇ ਤੱਕ ਨਹੀਂ ਆਈ। ਉਸ ਤੋਂ ਬਾਅਦ ਹੀ ਉਹ ਇਸ ਬਾਰੇ ਕੁਝ ਕਹਿ ਸਕਦੇ ਹਨ।
ਮੁਲਜ਼ਮਾਂ ਖਿਲਾਫ ਧਾਰਾ 302 ਸ਼ਾਮਲ ਕੀਤੀ ਜਾਏਗੀ ਮੰਗਲਵਾਰ ਨੂੰ ਹਾਥਰਸ ਦੇ ਡੀਐਮ ਪ੍ਰਵੀਨ ਕੁਮਾਰ ਲਕਸ਼ਕਰ ਨੇ ਦੱਸਿਆ ਹੈ ਕਿ 14 ਸਤੰਬਰ ਨੂੰ ਮਾਰਨ ਦੀ ਕੋਸ਼ਿਸ਼ ਦੇ ਇਸ ਮਾਮਲੇ ਵਿੱਚ ਪੀੜਤ ਦਾ ਬਿਆਨ 22 ਸਤੰਬਰ ਨੂੰ ਲਿਆ ਗਿਆ ਸੀ, ਜਿਸ ਦੇ ਅਧਾਰ ’ਤੇ ਇਸ ਮਾਮਲੇ ਵਿੱਚ ਸਮੂਹਿਕ ਬਲਾਤਕਾਰ ਦੀ ਧਾਰਾ 376 ਡੀ ਸ਼ਾਮਲ ਕੀਤੀ ਗਈ ਸੀ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਵੀ ਸ਼ਾਮਲ ਕੀਤੀ ਜਾਏਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੇ ਚਾਰੇ ਮੁਲਜ਼ਮ ਫੜੇ ਗਏ ਹਨ ਅਤੇ 10 ਲੱਖ ਦੀ ਸਰਕਾਰੀ ਸਹਾਇਤਾ ਪੀੜਤ ਪਰਿਵਾਰ ਨੂੰ ਦਿੱਤੀ ਗਈ ਹੈ। ਜੇ ਐਨ ਹਸਪਤਾਲ ਅਲੀਗੜ੍ਹ ਦੇ ਡਾ ਤਾਬੀਸ਼ ਖਾਨ ਨੇ ਕਿਹਾ ਹੈ ਕਿ ਪੀੜਤ ਦੀ ਸੀਟੀ ਸਕੈਨ ਤੋਂ ਪਤਾ ਲੱਗਾ ਹੈ ਕਿ ਉਸਦੀ ਗਰਦਨ ਹੱਡੀਆਂ ਤੇ ਸੱਟ ਲੱਗੀ ਸੀ। ਨਾੜ ਦੱਬ ਜਾਣ ਕਾਰਨ ਉਸਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਹੱਥ ਅਤੇ ਪੈਰ ਤੁਰਨ ਲਈ ਅਯੋਗ ਹੋ ਗਏ ਸੀ। ਦੋ ਦਿਨਾਂ ਬਾਅਦ, ਪੂਰੇ ਮਾਮਲੇ ਦਾ ਖੁਲਾਸਾ ਕਰਨ ਤੋਂ ਬਾਅਦ, ਗਾਇਨੀਕੋਲੋਜਿਸਟ ਅਤੇ ਫੋਰੈਂਸਿਕ ਨੇ ਜਾਂਚ ਕੀਤੀ ਸੀ ਅਤੇ ਸਾਰੀ ਰਿਪੋਰਟ ਸੀਐਮਓ ਨੂੰ ਸੌਂਪ ਦਿੱਤੀ ਸੀ।
19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੁਹਾਨੂੰ ਦੱਸ ਦਈਏ ਕਿ 14 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਦੇ ਚਾਂਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਨੂੰ ਇਸ ਘਟਨਾ ਤੋਂ ਬਾਅਦ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਸੋਮਵਾਰ ਸਵੇਰੇ ਇਲਾਜ ਲਈ ਦਿੱਲੀ ਭੇਜਿਆ ਗਿਆ ਕਿਉਂਕਿ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮੰਗਲਵਾਰ ਦਿੱਲੀ ਹਸਪਤਾਲ 'ਚ ਪੀੜਤ ਲੜਕੀ ਦੀ ਮੌਤ ਹੋ ਗਈ ਸੀ।