ਨਵੀਂ ਦਿੱਲੀ: ਬੀ.ਜੇ.ਪੀ. ਦੇ ਸਾਂਸਦ ਤੇ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ 13 ਨਵੰਬਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਵੇਗੀ। ਪੰਜਾਬ ਤੇ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਬੀ.ਜੇ.ਪੀ. ਲਈ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।

ਪੂਨਮ ਆਜ਼ਾਦ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਆਖਿਆ ਕਿ ਇਸ ਨਾਲ ਉਨ੍ਹਾਂ ਨੂੰ ਮਜ਼ਬੂਤੀ ਮਿਲੇਗੀ।

ਸੰਜੇ ਸਿੰਘ ਨੇ ਆਖਿਆ ਕਿ ਪੂਨਮ ਆਜ਼ਾਦ ਦੇ ਆਉਣ ਨਾਲ ਮਹਿਲਾ ਸ਼ਕਤੀ ਨੂੰ ਵਧਾਵਾ ਮਿਲਣ ਦੇ ਨਾਲ-ਨਾਲ ਪੂਰਵਾਂਚਲ ਦੇ ਲੋਕਾਂ ਦੇ ਵਿਚਕਾਰ ਪਾਰਟੀ ਨੂੰ ਮਜ਼ਬੂਤ ਹੋਵੇਗੀ।

ਯਾਦ ਰਹੇ ਕਿ ਪੂਨਮ ਆਜ਼ਾਦ ਦੇ ਪਤੀ ਕੀਰਤੀ ਆਜ਼ਾਦ ਬਿਹਾਰ ਦੇ ਦਰਭੰਗਾ ਤੋਂ ਬੀ.ਜੀ.ਪੀ. ਦੀ ਸਾਂਸਦ ਹਨ ਪਰ ਪਿਛਲੇ ਕਈ ਸਮੇਂ ਤੋਂ ਪਾਰਟੀ ਨਾਲ ਉਨ੍ਹਾਂ ਦੇ ਰਿਸ਼ਤੇ ਸੁਖਾਵੇਂ ਨਹੀਂ ਹਨ। ਦਿੱਲੀ ਦੇ ਡੀ.ਡੀ.ਸੀ.ਏ. ਘੁਟਾਲੇ ਨੂੰ ਲੈ ਕੇ ਕੀਰਤੀ ਆਜ਼ਾਦ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।