Post Office Scheme: ਇਹ ਪੋਸਟ ਆਫਿਸ ਸਕੀਮਾਂ ਨਵੇਂ ਸਾਲ 'ਤੇ 8% ਤੱਕ ਦੇ ਰਹੀਆਂ ਨੇ ਵਿਆਜ , ਜਾਣੋ ਵੇਰਵੇ
Post Office: 2019 ਤੋਂ ਬਾਅਦ, ਕੇਂਦਰ ਸਰਕਾਰ ਨੇ ਛੋਟੀਆਂ ਬਚਤ ਯੋਜਨਾਵਾਂ ਦੇ ਤਹਿਤ ਵਿਆਜ ਵਿੱਚ ਦੋ ਵਾਰ ਵਾਧਾ ਕੀਤਾ ਹੈ। ਇਨ੍ਹਾਂ ਸਕੀਮਾਂ ਵਿੱਚ 8 ਫੀਸਦੀ ਤੱਕ ਵਿਆਜ ਦਿੱਤਾ ਜਾ ਰਿਹਾ ਹੈ।
Post Office Small Saving Scheme: ਕੇਂਦਰ ਸਰਕਾਰ ਨੇ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਲ ਸੇਵਿੰਗ ਸਕੀਮ ਦਾ ਵਿਆਜ ਵਧਾ ਦਿੱਤਾ ਸੀ। ਸਿਰਫ਼ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਸੁਕੰਨਿਆ ਸਮਰਿਧੀ ਯੋਜਨਾ ਦੇ ਵਿਆਜ ਨੂੰ ਨਹੀਂ ਬਦਲਿਆ ਗਿਆ ਹੈ, ਬਾਕੀ ਸਾਰੀਆਂ ਸਕੀਮਾਂ ਬਦਲ ਦਿੱਤੀਆਂ ਗਈਆਂ ਹਨ। ਡਾਕਘਰ ਦੀ ਐੱਫ.ਡੀ 'ਤੇ 6.5 ਫੀਸਦੀ ਤੋਂ ਲੈ ਕੇ 7 ਫੀਸਦੀ ਤੱਕ ਵਿਆਜ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸਤੰਬਰ 2022 ਦੀ ਤਿਮਾਹੀ ਦੌਰਾਨ ਵੀ ਸਰਕਾਰ ਨੇ ਇਨ੍ਹਾਂ ਛੋਟੀਆਂ ਬੱਚਤ ਸਕੀਮਾਂ ਦੇ ਵਿਆਜ ਵਿੱਚ ਬਦਲਾਅ ਕੀਤਾ ਸੀ। ਹਾਲਾਂਕਿ, ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਦੇ ਵਿਆਜ ਨੂੰ ਵਧਾਉਣ ਦੀ ਬਜਾਏ, ਸਿਰਫ ਕੁਝ ਬਚਤ ਯੋਜਨਾਵਾਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੋ ਸਕੀਮਾਂ ਨੂੰ ਛੱਡ ਕੇ ਬਾਕੀ ਸਭ ਦਾ ਵਿਆਜ ਵਧ ਗਿਆ ਹੈ। ਇਸ ਵਾਧੇ ਨਾਲ ਡਾਕਘਰ ਦੀਆਂ ਵਿਆਜ ਦਰਾਂ ਆਕਰਸ਼ਕ ਹੋ ਗਈਆਂ ਹਨ। ਆਓ ਜਾਣਦੇ ਹਾਂ ਕਿਸ ਸਕੀਮ ਵਿੱਚ ਕਿੰਨਾ ਵਿਆਜ ਦਿੱਤਾ ਜਾ ਰਿਹਾ ਹੈ।
ਕਿਹੜੀਆਂ ਸਕੀਮਾਂ ਜਨਵਰੀ ਤੋਂ ਮਾਰਚ 2023 ਲਈ ਕਿੰਨਾ ਵਿਆਜ ਅਦਾ ਕਰ ਰਹੀਆਂ ਹਨ
- 1 ਸਾਲ ਦੇ ਸਮੇਂ ਦੀ ਜਮ੍ਹਾ 'ਤੇ ਵਿਆਜ 6.5 ਫੀਸਦੀ
- 2 ਸਾਲ ਦੀ ਜਮ੍ਹਾ ਰਾਸ਼ੀ 'ਤੇ ਵਿਆਜ ਦਰ 6.8 ਫੀਸਦੀ ਹੈ
- ਤਿੰਨ ਸਾਲ ਦੇ ਸਮੇਂ ਦੀ ਜਮ੍ਹਾਂ ਰਕਮ 'ਤੇ ਵਿਆਜ 6.9 ਪ੍ਰਤੀਸ਼ਤ ਹੈ
- ਪੰਜ ਸਾਲ ਦੇ ਸਮੇਂ ਦੀ ਜਮ੍ਹਾਂ ਰਕਮ 'ਤੇ 7% ਵਿਆਜ
- ਨੈਸ਼ਨਲ ਸੇਵਿੰਗ ਸਰਟੀਫਿਕੇਟ 'ਤੇ 7 ਫੀਸਦੀ ਵਿਆਜ
- ਕਿਸਾਨ ਵਿਕਾਸ ਪੱਤਰ ਯੋਜਨਾ 'ਤੇ ਵਿਆਜ 7.2 ਫੀਸਦੀ ਹੈ
- ਪਬਲਿਕ ਪ੍ਰੋਵੀਡੈਂਟ ਫੰਡ ਸਕੀਮ 'ਤੇ 7.1 ਫੀਸਦੀ ਵਿਆਜ
- ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਵਿਆਜ 7.6 ਫੀਸਦੀ ਹੈ
- ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ 8 ਫੀਸਦੀ ਵਿਆਜ
- ਮਾਸਿਕ ਆਮਦਨ ਯੋਜਨਾ 'ਤੇ ਵਿਆਜ 7.1 ਫੀਸਦੀ
ਬੈਂਕਾਂ ਨੇ FD ਦਰਾਂ ਵਧਾ ਦਿੱਤੀਆਂ ਹਨ
ਰਿਜ਼ਰਵ ਬੈਂਕ ਨੇ ਸਾਲ 2022 ਵਿੱਚ ਰੇਪੋ ਦਰ ਵਿੱਚ ਵਾਧਾ ਕਰਨ ਤੋਂ ਬਾਅਦ, ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਨੇ ਆਪਣੀਆਂ ਫਿਕਸਡ ਡਿਪਾਜ਼ਿਟ ਦਰਾਂ ਵਿੱਚ ਵਾਧਾ ਕੀਤਾ ਹੈ। ਕੁਝ ਬੈਂਕ 7% ਤੱਕ ਵਿਆਜ ਦੇ ਰਹੇ ਹਨ ਜਦਕਿ ਕੁਝ NFSC ਬੈਂਕ 9% ਤੱਕ ਵਿਆਜ ਦੇ ਰਹੇ ਹਨ। PNB, SBI, HDFC, ICICI, BOB ਅਤੇ ਹੋਰ ਬੈਂਕਾਂ ਨੇ ਪਿਛਲੇ ਸਾਲ ਹੀ ਆਪਣੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਵਧਾ ਦਿੱਤਾ ਹੈ।