ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਬਿਜਲੀ ਕਾਮੇ ਦੋ ਦਿਨ ਭਾਰਤ ਰੱਖਣਗੇ ਬੰਦ, ਪਾਵਰ ਗ੍ਰਿੱਡ ਮੇਨਟੇਨ ਰੱਖਣ ਲਈ ਐਡਵਾਈਜ਼ਰੀ ਜਾਰੀ
Powercom Workers strike: ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਦੇ ਵਿਰੋਧ ਵਿੱਚ ਉੱਤਰ ਪ੍ਰਦੇਸ਼ ਦੇ ਬਿਜਲੀ ਕਾਮੇ ਸਮੇਤ ਦੇਸ਼ ਭਰ ਦੇ ਬਿਜਲੀ ਕਾਮੇ 28 ਅਤੇ 29 ਮਾਰਚ ਨੂੰ ਹੜਤਾਲ ਕਰਨਗੇ।
Powercom Workers strike: ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਦੇ ਵਿਰੋਧ ਵਿੱਚ ਉੱਤਰ ਪ੍ਰਦੇਸ਼ ਦੇ ਬਿਜਲੀ ਕਾਮੇ ਸਮੇਤ ਦੇਸ਼ ਭਰ ਦੇ ਬਿਜਲੀ ਕਾਮੇ 28 ਅਤੇ 29 ਮਾਰਚ ਨੂੰ ਹੜਤਾਲ ਕਰਨਗੇ। ਇਸ ਬਾਰੇ, ਬਿਜਲੀ ਮੰਤਰਾਲੇ ਨੇ ਰਾਜਾਂ, ਸੀਈਏ, ਸਾਰੇ ਆਰਪੀਸੀ, ਸੀਪੀਐਸਯੂ, ਐਨਐਲਡੀਸੀ, ਆਰਐਲਡੀਸੀ ਨੂੰ 28 ਤੋਂ 30 ਤੱਕ ਵਰਕਰਾਂ ਦੀ ਰਾਸ਼ਟਰੀ ਕਨਵੈਨਸ਼ਨ ਵੱਲੋਂ ਬੁਲਾਈ ਗਈ ਹੜਤਾਲ ਦੌਰਾਨ ਪਾਵਰ ਗਰਿੱਡ ਦੀ ਭਰੋਸੇਯੋਗਤਾ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਅਤੇ ਬਿਜਲੀ (ਸੋਧ) ਬਿੱਲ 2021 ਦੇ ਵਿਰੋਧ ਵਿੱਚ ਉੱਤਰ ਪ੍ਰਦੇਸ਼ ਦੇ ਸਾਰੇ ਊਰਜਾ ਨਿਗਮਾਂ ਦੇ ਸਾਰੇ ਬਿਜਲੀ ਕਾਮਿਆਂ ਦੇ ਨਾਲ-ਨਾਲ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਬਿਜਲੀ ਕਾਮੇ 28 ਤੋਂ 29 ਮਾਰਚ ਕੰਮ ਦਾ ਬਾਈਕਾਟ ਕਰਨਗੇ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨਿੱਜੀਕਰਨ ਦੇ ਮੱਦੇ ਨਜ਼ਰ ਬਿਜਲੀ (ਸੋਧ) ਬਿੱਲ 2021 ਨੂੰ ਸੰਸਦ ਵਿੱਚ ਪਾਸ ਕਰਨ ਜਾ ਰਹੀ ਹੈ, ਜਿਸ ਦਾ ਬਿਜਲੀ ਕਾਮਿਆਂ ਅਤੇ ਬਿਜਲੀ ਖਪਤਕਾਰਾਂ ’ਤੇ ਭਾਰੀ ਉਲਟ ਪ੍ਰਭਾਵ ਪੈ ਰਿਹਾ ਹੈ।
Power Ministry issues advisory to States, CEA, All RPCs, CPSUs, NLDC, RLDCs to ensure maintaining and reliability of electricity grid during the strike called
— ANI (@ANI) March 27, 2022
by National Convention of Workers from 28th to 30th March. pic.twitter.com/UbJdJKkOSl
ਦੱਸ ਦੇਈਏ ਕਿ ਕੇਂਦਰੀ ਟਰੇਡ ਯੂਨੀਅਨਾਂ ਦੇ ਫੋਰਮ ਨੇ 28-29 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਰੋਡਵੇਜ਼, ਟਰਾਂਸਪੋਰਟ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਵੀ ਇਸ ਭਾਰਤ ਬੰਦ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਂਕਿੰਗ, ਬੀਮਾ ਅਤੇ ਵਿੱਤੀ ਖੇਤਰ ਦੇ ਕਰਮਚਾਰੀ ਵੀ ਇਸ ਹੜਤਾਲ ਦਾ ਹਿੱਸਾ ਹੋਣਗੇ।
ਟਰੇਡ ਯੂਨੀਅਨਾਂ ਨੇ ਕੋਲਾ, ਸਟੀਲ, ਤੇਲ, ਟੈਲੀਕਾਮ, ਡਾਕ, ਇਨਕਮ ਟੈਕਸ, ਤਾਂਬਾ, ਬੈਂਕ ਅਤੇ ਬੀਮਾ ਸੈਕਟਰਾਂ ਨੂੰ ਹੜਤਾਲ ਦੀ ਜਾਣਕਾਰੀ ਦਿੰਦੇ ਨੋਟਿਸ ਭੇਜੇ ਹਨ। ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੀਆਂ ਨੀਤੀਆਂ ਨਾਲ ਮਜ਼ਦੂਰ ਵਰਗ ਨੂੰ ਪ੍ਰੇਸ਼ਾਨ ਕਰ ਰਹੀ ਹੈ।