ਪ੍ਰਸ਼ਾਂਤ ਕਿਸ਼ੋਰ ਨੇ ਹੱਥ ਜੋੜ ਕੇ ਕਿਹਾ- ਕਾਂਗਰਸ ਨਾਲ ਨਹੀਂ ਕੰਮ ਕਰਾਂਗਾ ਕਿਉਂਕਿ...
ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ 10 ਸਾਲਾਂ 'ਚ ਹੋਈਆਂ 11 ਚੋਣਾਂ 'ਚੋਂ ਸਿਰਫ ਇੱਕ ਚੋਣ 'ਚ ਉਨ੍ਹਾਂ ਨੂੰ ਹਾਰ ਮਿਲੀ ਹੈ, ਜੋ ਉਨ੍ਹਾਂ ਨੇ ਕਾਂਗਰਸ ਨਾਲ ਮਿਲ ਕੇ ਲੜੀ ਸੀ।
Prashant Kishor Attack Congress: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਯੂਪੀ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕਿਹਾ ਕਿ, 2011-2021 ਤੱਕ ਮੈਂ 11 ਚੋਣਾਂ ਨਾਲ ਜੁੜਿਆ ਹੋਇਆ ਸੀ ਅਤੇ ਸਿਰਫ ਇੱਕ ਚੋਣ ਹਾਰਿਆ ਜੋ ਯੂਪੀ ਵਿੱਚ ਕਾਂਗਰਸ ਨਾਲ ਮਿਲ ਕੇ ਲੜੀ। ਉਦੋਂ ਤੋਂ, ਮੈਂ ਫੈਸਲਾ ਕੀਤਾ ਹੈ ਕਿ ਮੈਂ ਉਨ੍ਹਾਂ (ਕਾਂਗਰਸ) ਨਾਲ ਕੰਮ ਨਹੀਂ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੇਰਾ ਟਰੈਕ ਰਿਕਾਰਡ ਵਿਗਾੜ ਦਿੱਤਾ ਹੈ।
#WATCH | From 2011-2021, I was associated with 11 elections and lost only one election that is with Congress in UP. Since then, I've decided that I will not work with them (Congress) as they have spoiled my track record: Poll strategist, Prashant Kishor in Vaishali, Bihar (30.05) pic.twitter.com/rQcoY1pZgq
— ANI (@ANI) May 31, 2022
ਪ੍ਰਸ਼ਾਂਤ ਕਿਸ਼ੋਰ ਇਨ੍ਹੀਂ ਦਿਨੀਂ ਬਿਹਾਰ 'ਚ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਵੈਸ਼ਾਲੀ 'ਚ ਲੋਕਾਂ ਨੂੰ ਚੋਣ ਰਣਨੀਤੀਕਾਰ ਵਜੋਂ ਵੱਖ-ਵੱਖ ਪਾਰਟੀਆਂ ਨਾਲ ਕੀਤੇ ਗਏ ਕੰਮਾਂ ਬਾਰੇ ਦੱਸਿਆ। ਪ੍ਰਸ਼ਾਂਤ ਕਿਸ਼ੋਰ ਨੇ ਲੋਕਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਦਸ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਇਨ੍ਹਾਂ ਦਸ ਸਾਲਾਂ ਵਿਚ ਉਨ੍ਹਾਂ ਵੱਖ-ਵੱਖ ਪਾਰਟੀਆਂ ਨਾਲ ਗਿਆਰਾਂ ਚੋਣਾਂ ਲੜੀਆਂ। ਜਿਸ ਵਿੱਚ ਉਹ ਸਭ ਜਿੱਤ ਗਿਆ। ਪਰ 2017 ਵਿੱਚ ਉਨ੍ਹਾਂ ਨੇ ਯੂਪੀ ਚੋਣਾਂ ਵਿੱਚ ਕਾਂਗਰਸ ਦੇ ਨਾਲ ਕੰਮ ਕੀਤਾ। ਜਿਸ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਹੁਣ ਉਨ੍ਹਾਂ ਨੇ ਕਾਂਗਰਸ ਨਾਲ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ- ਕਾਂਗਰਸ ਨੇ ਮੇਰਾ ਟ੍ਰੈਕ ਰਿਕਾਰਡ ਵਿਗਾੜ ਦਿੱਤਾ
ਪ੍ਰਸ਼ਾਂਤ ਕਿਸ਼ੋਰ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਮੌਜੂਦਾ ਪ੍ਰਬੰਧ ਅਜਿਹਾ ਹੈ ਕਿ ਇਹ ਨਾ ਸਿਰਫ਼ ਆਪਣੇ ਆਪ ਨੂੰ ਗੁਆਏਗੀ, ਸਗੋਂ ਸਾਨੂੰ ਵੀ ਡੋਬ ਦੇਵੇਗੀ। ਉਨ੍ਹਾਂ ਕਿਹਾ ਕਿ 2011-21 ਦਰਮਿਆਨ ਪਿਛਲੇ ਗਿਆਰਾਂ ਸਾਲਾਂ ਦੌਰਾਨ ਉਹ ਗਿਆਰਾਂ ਚੋਣਾਂ ਨਾਲ ਜੁੜੇ ਰਹੇ। ਇਸ ਦੌਰਾਨ ਉਹ ਸਿਰਫ਼ ਇੱਕ ਚੋਣ ਹਾਰੇ, ਉਹ ਵੀ ਯੂਪੀ ਵਿੱਚ ਕਾਂਗਰਸ ਨਾਲ, ਇਸ ਲਈ ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਭਵਿੱਖ ਵਿੱਚ ਕਾਂਗਰਸ ਨਾਲ ਕੰਮ ਨਹੀਂ ਕਰਨਗੇ। ਕਿਉਂਕਿ ਕਾਂਗਰਸ ਮੇਰਾ ਟਰੈਕ ਰਿਕਾਰਡ ਵਿਗਾੜ ਦੇਵੇਗੀ।
ਪ੍ਰਸ਼ਾਂਤ ਕਿਸ਼ੋਰ ਸੋਮਵਾਰ ਨੂੰ ਬਿਹਾਰ ਦੇ ਮਹਿਨਾਰ ਦੇ ਬਾਸਮਪੁਰ ਪਿੰਡ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ ਜਨ ਸੂਰਜ ਯਾਤਰਾ ਸਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸੋਮਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਪਹਿਲਾ ਦਿਨ ਸੀ। ਆਪਣੀ ਯਾਤਰਾ ਦੇ ਅਗਲੇ ਤਿੰਨ ਦਿਨ ਉਹ ਵੱਖ-ਵੱਖ ਪਿੰਡਾਂ ਵਿੱਚ ਜਾਣਗੇ ਅਤੇ ਲੋਕਾਂ ਨੂੰ ਮਿਲਣਗੇ। ਪ੍ਰਸ਼ਾਂਤ ਕਿਸ਼ੋਰ ਪੂਰੇ ਬਿਹਾਰ ਦਾ ਦੌਰਾ ਕਰਨ ਤੋਂ ਬਾਅਦ 2 ਅਕਤੂਬਰ ਤੋਂ ਚੰਪਾਰਨ ਤੋਂ ਪਦਯਾਤਰਾ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ: Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਪੁਲਿਸ ਦਾ ਐਕਸ਼ਨ, ਸਪੈਸ਼ਲ ਸੈੱਲ ਨੇ ਲਾਰੇਂਸ ਬਿਸ਼ਨੋਈ ਨੂੰ ਲਿਆ ਰਿਮਾਂਡ 'ਤੇ