ਮਹਿਲਾ ਵਿਧਾਇਕਾ ਨਾਲ ਛੇੜਖਾਨੀ, ਸਟੇਜ 'ਤੇ ਭਰੀ ਸਭਾ 'ਚ ਨੌਜਵਾਨ ਨੂੰ ਜੜਿਆ ਥੱਪੜ
ਅਸ਼ਲੀਲ ਹਰਕਤਾਂ ਕਰਦਿਆਂ ਇੱਕ ਨੌਜਵਾਨ ਮੰਚ 'ਤੇ ਚੜ੍ਹ ਗਿਆ ਤੇ ਵਿਧਾਇਕ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਪਟਨਾ: ਬਿਹਾਰ ਦੇ ਰਾਜਾਪਾਕਰ ਦੇ ਭਲੂਈ 'ਚ ਇੱਕ ਪ੍ਰੋਗਰਾਮ ਦੌਰਾਨ ਸਥਾਨਕ ਮਹਿਲਾ ਵਿਧਾਇਕ ਪ੍ਰਤਿਮਾ ਕੁਮਾਰੀ ਦੇ ਨਾਲ ਸ਼ਰੇਆਮ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਅਸ਼ਲੀਲ ਹਰਕਤਾਂ ਕਰਦਿਆਂ ਇੱਕ ਨੌਜਵਾਨ ਮੰਚ 'ਤੇ ਚੜ੍ਹ ਗਿਆ ਤੇ ਵਿਧਾਇਕ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਇਸ ਤੋਂ ਨਰਾਜ਼ ਵਿਧਾਇਕਾ ਨੇ ਉਸ ਦੇ ਸ਼ਰੇਆਮ ਥੱਪੜ ਜੜ ਦਿੱਤਾ। ਦੱਸਿਆ ਜਾ ਰਿਹਾ ਕਿ ਭਲੂਈ 'ਚ ਫੈਂਸੀ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਸੀ ਤੇ ਇਸ ਉਦਘਾਟਨ ਪ੍ਰੋਗਰਾਮ 'ਚ ਵਿਧਾਇਕਾ ਨੂੰ ਬੁਲਾਇਆ ਗਿਆ ਸੀ। ਵਿਧਾਇਕਾ ਪ੍ਰਤਿਮਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੰਚ 'ਤੇ ਮੇਰੇ ਇਲਾਵਾ ਮਹੂਆ ਦੇ ਵਿਧਾਇਕ ਮੁਕੇਸ਼ ਰੌਸ਼ਨ ਸਮੇਤ ਇਲਾਕੇ ਦੇ ਕਈ ਲੋਕ ਮੌਜੂਦ ਸਨ।
ਉਨ੍ਹਾਂ ਦੱਸਿਆ 'ਮੈਂ ਦੇਖਿਆ ਸੀ ਕਿ ਇਕ ਸ਼ਖਸ ਲਗਾਤਾਰ ਮੈਨੂੰ ਅਸ਼ਲੀਲ ਇਸ਼ਾਰੇ ਕਰ ਰਿਹਾ ਹੈ। ਮਹਿਲਾ ਨੇ ਅੱਗੇ ਦੱਸਿਆ ਕਿ ਵਾਰ-ਵਾਰ ਉਹ ਸਾਹਮਣੇ ਤੋਂ ਇਹੀ ਹਰਕਤ ਦੋਹਰਾ ਰਿਹਾ ਸੀ। ਇਸ ਤੋਂ ਬਾਅਦ ਮੈਂ ਆਪਣੀਆਂ ਨਜ਼ਰਾਂ ਹਟਾ ਲਈਆਂ ਪਰ ਸ਼ਖਸ ਨੇ ਹੱਦ ਪਾਰ ਕਰ ਦਿੱਤੀ। ਜਦੋਂ ਉਹ ਮੰਚ 'ਤੇ ਚੜ ਗਿਆ ਤੇ ਉਸ ਨੇ ਮੇਰੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ।'
ਇਸ ਤੋਂ ਬਾਅਦ ਉਨ੍ਹਾਂ ਮੰਚ ਤੋਂ ਹੇਠਾਂ ਉੱਤਰ ਕੇ ਸ਼ਖਸ ਨੇ ਕੱਸ ਕੇ ਚਪੇੜ ਮਾਰੀ। ਇਹ ਮਾਮਲਾ 30 ਜਨਵਰੀ ਦਾ ਹੈ ਤੇ ਵਿਧਾਇਕਾ ਨੇ ਕਿਹਾ ਕਿ ਉਹ ਐਸਪੀ ਨੂੰ ਮਿਲ ਕੇ ਮਾਮਲੇ ਦੀ ਸ਼ਿਕਾਇਤ ਕਰੇਗੀ। ਵਿਧਾਇਕਾ ਨੇ ਦੱਸਿਆ ਕਿ ਕਿਸੇ ਨੇ ਫੋਨ ਕਰਕੇ ਕਿਹਾ ਕਿ ਮੁਲਜ਼ਮ ਚਾਰ ਬੱਚਿਆਂ ਦਾ ਬਾਪ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ