Prayagraj Magh Mela 2022: ਸੁਪਰ ਸਪ੍ਰੈਡਰ ਬਣ ਸਕਦਾ ਮਾਘ ਦਾ ਮੇਲਾ, ਅੱਜ ਲੱਖਾਂ ਲੋਕ ਲਾ ਰਹੇ ਨੇ ਆਸਥਾ ਦੀ ਡੁੱਬਕੀ
ਮਾਘ ਦੇ ਇਸ ਮੇਲੇ 'ਚ 18 ਹੋਰ ਲੋਕਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਹੁਣ ਤੱਕ 70 ਲੋਕ ਇਨਫੈਕਟਡ ਹੋ ਚੁੱਕੇ ਹਨ ਤੇ ਇਹ ਅੰਕੜੇ ਮੇਲੇ ਲਈ ਭੀੜ ਜੁਟਣ ਤੋਂ ਪਹਿਲਾਂ ਦੇ ਹਨ।
ਪ੍ਰਯਾਗਰਾਜ: ਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਾਘ ਮੇਲਾ ਚੱਲ ਰਿਹਾ ਹੈ। ਆਸਥਾ ਦਾ ਇਹ ਮੇਲਾ ਕੋਰੋਨਾ ਦਾ ਸੁਪਰ ਸਪ੍ਰੈਡਰ ਹੋ ਸਕਦਾ ਹੈ। ਅੱਜ ਸ਼ੁੱਕਰਵਾਰ ਨੂੰ ਮਕਰ ਸਕ੍ਰਾਂਤੀ ਮੌਕੇ ਲੱਖਾਂ ਲੋਕ ਇਸ਼ਨਾਨ ਕਰਨਗੇ। ਮੇਲੇ 'ਚ ਕੋਰੋਨਾ ਵਿਸਫੋਟ ਪਹਿਲਾਂ ਹੀ ਹੋ ਚੁੱਕਿਆ ਹੈ। ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਮੇਲਾ ਰੱਦ ਹੋਣਾ ਚਾਹੀਦਾ ਹੈ ਪਰ ਪ੍ਰਯਾਗਰਾਜ 'ਚ ਇਹ ਮੇਲਾ ਲੱਗ ਰਿਹਾ ਹੈ। ਅਜਿਹੇ 'ਚ ਸਵਾਲ ਇਹੀ ਹੈ ਕਿ ਮਹਾਮਾਰੀ ਦੇ ਦੌਰ 'ਚ ਇਹ ਮੇਲਾ ਕਿਉਂ? 47 ਦਿਨਾਂ ਤੱਕ ਚੱਲਣ ਵਾਲੇ ਮੇਲੇ ਦੌਰਾਨ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਗੰਗਾ ਨਦੀ 'ਚ ਆਸਥਾ ਦੀ ਡੁਬਕੀ ਲਗਾਉਣਗੇ।
ਮਾਘ ਦੇ ਇਸ ਮੇਲੇ 'ਚ 18 ਹੋਰ ਲੋਕਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਹੁਣ ਤੱਕ 70 ਲੋਕ ਇਨਫੈਕਟਡ ਹੋ ਚੁੱਕੇ ਹਨ ਤੇ ਇਹ ਅੰਕੜੇ ਮੇਲੇ ਲਈ ਭੀੜ ਜੁਟਣ ਤੋਂ ਪਹਿਲਾਂ ਦੇ ਹਨ। ਅੱਜ ਤੋਂ ਭੀੜ ਵਧਣ ਦੇ ਨਾਲ ਜੇਕਰ ਜਾਂਚ ਹੋਈ ਤਾਂ ਵੱਡੀ ਗਿਣਤੀ 'ਚ ਪੌਜ਼ੇਟਿਵ ਮਾਮਲੇ ਸਾਹਮਣੇ ਆ ਸਕਦੇ ਹਨ।
ਸਰਕਾਰ ਦਾਅਵੇ ਤਾਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ 'ਚ ਲਾਪਰਵਾਹੀ ਨਜ਼ਰ ਆ ਰਹੀ ਹੈ। ਸੋਮਵਾਰ ਤੋਂ ਪੌਸ਼ ਪੂਰਨਮਾਸ਼ੀ ਦੀ ਸ਼ੁਰੂਆਤ ਹੈ। 1 ਲੱਖ ਤੋਂ ਜ਼ਿਆਦਾ ਸੰਤ, ਮਹਾਤਮਾ ਇੱਥੇ ਕਲਪਵਾਸ ਕਰਨਗੇ। ਮਾਘ ਮੇਲੇ ਨੂੰ ਸ਼ਾਨਦਾਰ ਬਣਾਉਣ ਲਈ ਸਰਕਾਰ ਨੇ ਤਿਆਰੀਆਂ ਪੁਖਤਾ ਕੀਤੀ ਹੈ। ਪੌਣੇ 2 ਕਰੋੜ ਦਾ ਟੈਂਡਰ ਕੱਢ ਕੇ ਦੋ ਦਰਜਨ ਤੋਂ ਵੱਧ ਝੂਲੇ ਤੇ ਪ੍ਰਦਰਸ਼ਨੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਕੋਰੋਨਾ ਦੇ ਕਾਰਨ ਇਹ ਸਾਰੀਆਂ ਜਾਣਕਾਰੀਆਂ ਚਿੰਤਾ ਵਧਾ ਰਹੀ ਹੈ।
ਅਜਿਹੇ 'ਚ ਉਮੀਦ ਹਾਈਕੋਰਟ ਹੁਣ ਹਾਈਕੋਰਟ 'ਤੇ ਟਿਕੀ ਹੈ, ਜਿੱਥੇ ਮੁਲਾ ਰੋਕਣ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ ਪਰ ਹਾਈਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਹਾਈਕੋਰਟ ਇਸ ਮਾਮਲੇ ਨੂੰ ਰੈਗੂਲਰ ਕੇਸ ਮੰਨ ਕੇ ਹੀ ਸੁਣਵਾਈ ਕਰੇਗਾ ਤੇ ਸੋਮਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Coronavirus in India: 7% ਵਾਧੇ ਨਾਲ ਭਾਰਤ 'ਚ ਲਗਾਤਾਰ ਦੂਜੇ ਦਿਨ 2.6 ਲੱਖ ਨਵੇਂ ਕੋਰੋਨਾ ਕੇਸ, ਮੌਤਾਂ 200 ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904