ਚੰਦੂਮਾਜਰਾ ਨੇ ਵੀ ਸਦਨ ਦੇ ਬਾਹਰ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਸਦਨ ਵਿੱਚ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਸਾਲ ਸਿਜਦਾ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਸਦਨ 'ਚ ਮੌਜੂਦ ਸੰਸਦ ਮੈਂਬਰਾਂ ਨੇ ਵੀ ਹਮਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਦਨ ਅੱਗੇ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੂਰੇ ਦੇਸ਼ ਵਿੱਚ ਇਸ ਹਫ਼ਤੇ ਨੂੰ ਸ਼ਹੀਦੀ ਹਫ਼ਤਾ ਐਲਾਨ ਦੇਣਾ ਚਾਹੀਦਾ ਹੈ। ਚੰਦੂਮਾਜਰਾ ਮੁਤਾਬਕ ਲੋਕ ਸਭਾ ਸਪੀਕਰ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਆਪਣੇ ਵਿਚਾਰ ਦੱਸੇ।
ਭਗਵੰਤ ਮਾਨ ਨੇ ਅੱਜ ਸੰਸਦ ਭਵਨ ਦੇ ਬਾਹਰੋਂ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਦੀ ਸੂਚਨਾ ਦਿੱਤੀ ਸੀ ਕਿ ਉਹ ਲੋਕ ਸਭਾ ਸਪੀਕਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸਬੰਧੀ ਮੰਗ ਪੱਤਰ ਦੇਣ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਲਈ ਦੇਸ਼ ਦੀ ਸੰਸਦ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ।
ਦੇਖੋ ਵੀਡੀਓ-