ਮੁੜ ਨੋਟ ਬਦਲਣ ਦੀ ਤਿਆਰੀ, RBI ਵੱਲੋਂ ਟ੍ਰਾਇਲ ਜਾਰੀ
ਕੇਂਦਰ ਸਰਕਾਰ ਇੱਕ ਵਾਰ ਫੇਰ ਤੋਂ ਨੋਟ ਬਦਲਣ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ। RBI 100 ਰੁਪਏ ਦੇ ਕਰੰਸੀ ਨੋਟ ਬਦਲਣ ਦੀ ਤਿਆਰੀ 'ਚ ਹੈ
ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਵਾਰ ਫੇਰ ਤੋਂ ਨੋਟ ਬਦਲਣ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ। RBI 100 ਰੁਪਏ ਦੇ ਕਰੰਸੀ ਨੋਟ ਬਦਲਣ ਦੀ ਤਿਆਰੀ 'ਚ ਹੈ।ਦਰਅਸਲ, ਮੌਜੂਦਾ 100 ਰੁਪਏ ਦਾ ਕਰੰਸੀ ਨੋਟ ਗਲਣ ਤੇ ਫਟਣ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ ਪਰ ਰਿਜ਼ਰਵ ਬੈਂਕ ਨੇ ਇਸ ਪ੍ਰੇਸ਼ਾਨ ਦਾ ਹੱਲ ਕੱਢ ਲਿਆ ਹੈ।
ਰਿਜ਼ਰਵ ਬੈਂਕ ਛੇਤੀ ਹੀ 100 ਰੁਪਏ ਦੇ ਅਜਿਹੇ ਨਵੇਂ ਨੋਟ ਲਿਆਉਣ ਦੀ ਤਿਆਰੀ ’ਚ ਹੈ, ਜੋ ਨਾ ਗਲਣਗੇ ਤੇ ਨਾ ਹੀ ਫਟਣਗੇ। ਰਿਜ਼ਰਵ ਬੈਂਕ ਆਫ ਇੰਡੀਆ (RBI) 100 ਰੁਪਏ ਦੇ ਵਾਰਨਿਸ਼ ਲੱਗੇ ਨੋਟ ਜਾਰੀ ਕਰਨ ਦੀ ਤਿਆਰੀ ’ਚ ਹੈ। ਹਾਲਾਂਕਿ ਹਾਲੇ ਇਸ ਨੂੰ ਟ੍ਰਾਇਲ ਦੇ ਆਧਾਰ ’ਤੇ ਜਾਰੀ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਫੀਲਡ ਟ੍ਰਾਇਲ ਸਫਲ ਰਹਿਣ ਤੋਂ ਬਾਅਦ ਨੋਟ ਬਾਜ਼ਾਰ ’ਚ ਉਤਾਰੇ ਜਾਣਗੇ ਤੇ ਪੁਰਾਣੇ ਨੋਟ ਹੌਲੀ-ਹੌਲੀ ਸਿਸਟਮ ਤੋਂ ਬਾਹਰ ਕਰ ਦਿੱਤੇ ਜਾਣਗੇ। ਵਾਰਨਿਸ਼ ਲੱਗੇ 100 ਰੁਪਏ ਦੇ ਨੋਟ ਵੀ ਬੈਂਗਣੀ ਰੰਗ ਦੇ ਹੀ ਹੋਣਗੇ। ਨੋਟ ਗਾਂਧੀ ਸੀਰੀਜ਼ ਦਾ ਹੀ ਹੋਵੇਗਾ। ਹਾਲੇ 100 ਰੁਪਏ ਦੇ ਨੋਟ ਦੀ ਔਸਤਨ ਉਮਰ ਢਾਈ ਤੋਂ ਸਾਢੇ 3 ਸਾਲ ਹੈ। ਵਾਰਨਿਸ਼ ਲੱਗੇ ਨੋਟ ਦੀ ਉਮਰ ਕਰੀਬ 7 ਸਾਲ ਹੋਵੇਗੀ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :