ਪੜਚੋਲ ਕਰੋ
Advertisement
ਫਿਲਮ ਪ੍ਰੋਡਿਊਸਰ ਪ੍ਰੇਰਣਾ ਨੇ ਮਾਰੀ ਕਰੋੜਾਂ ਦੀ ਠੱਗੀ, ਸਾਢੇ ਤਿੰਨ ਕਰੋੜ ਸ਼ੌਪਿੰਗ 'ਤੇ ਉਡਾਏ
ਨਵੀਂ ਦਿੱਲੀ: ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਿਛਲੇ ਢਾਈ ਮਹੀਨਿਆਂ ਤੋਂ ਜੇਲ੍ਹ ‘ਚ ਹੈ। ਇਸ ਮਾਮਲੇ ‘ਚ ਸ਼ਨੀਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਪ੍ਰੇਰਣਾ ਦੀ ਜ਼ਮਾਨਤ ਖਾਰਜ ਅਰਜ਼ੀ ਕਰ ਦਿੱਤੀ ਸੀ। ਅਸਲ ‘ਚ ਮੁੰਬਈ ਪੁਲਿਸ ਦੀ ਆਰਥਿਕ ਸੈੱਲ ਯਾਨੀ ਈਓਡਬਲਿਊ ਨੇ ਜੋ ਚਾਰਜਸ਼ੀਟ ਫਾਈਲ ਕੀਤੀ ਹੈ, ਉਸ ‘ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਪ੍ਰੇਰਣਾ ਦੇ ਬੈਂਕ ਸਟੇਟਮੈਂਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਫਾਈਨਾਂਸਰਰ ਤੋਂ ਪੈਸੇ ਲਏ ਸੀ। ਉਨ੍ਹਾਂ ਪੈਸਿਆਂ ਵਿੱਚੋਂ 8 ਕਰੋੜ ਰੁਪਏ ਦਾ ਇਸਤੇਮਾਲ ਖੰਡਾਲਾ ‘ਚ ਸੁਨੀਲ ਸ਼ੈਟੀ ਦੀ ਰਿਅਲ ਅਸਟੇਟ ਕੰਪਨੀ ਰਾਹੀਂ ਬੰਗਲਾ ਖਰੀਦਣ ‘ਚ ਹੋਇਆ।
ਕੰਪਨੀ ਦੀ ਬੋਰਡ ਆਫ ਡਾਇਰੈਕਟਰ ਚ ਸ਼ਾਮਲ ਪ੍ਰੋਤਿਭਾ ਨੇ ਵੀ 2 ਕਰੋੜ 85 ਲੱਖ ਰੁਪਏ ਉਸ ਬੰਗਲੇ ‘ਚ ਨਿਵੇਸ਼ ਕੀਤੇ ਸੀ। ਪ੍ਰੇਰਣਾ ਨੇ ਵੱਖ-ਵੱਖ ਬ੍ਰਾਂਡ ਦੇ ਜੁੱਤੇ, ਕੱਪੜੇ ਤੇ ਪਰਸ ਖ਼ਰੀਦਣ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਇਸ ‘ਚ 88 ਲੱਖ ਰੁਪਏ ਜਿਮੀ ਚੂ, ਬਰਬਰੀ ਦੀ ਚੀਜ਼ਾਂ ‘ਤੇ ਪ੍ਰੇਰਣਾ ਨੂੰ ਇੱਕ ਕਰੋੜ 38 ਲੱਖ ਰੁਪਏ ਖ਼ਰਚ ਕੀਤੇ ਹਨ। ਈਓਡਬਲਿਊ ਨੇ ਪ੍ਰੇਰਣਾ ‘ਤੇ ਇੱਕ ਹਜ਼ਾਰ 176 ਪੇਜ਼ਾਂ ਦਾ ਚਾਰਜਸ਼ੀਟ ਫਾਈਲ ਕੀਤੀ ਹੈ। ਪ੍ਰੇਰਣਾ ਦੇ ਕੋਲ ਫਰਜ਼ੀ ਡ੍ਰਾਈਵਿੰਗ ਲਾਈਸੈਂਸ ਤੇ ਦੋ ਪਾਸਪੋਰਟ ਵੀ ਹਨ ਜਿਨ੍ਹਾਂ ‘ਤੇ ਵੱਖ-ਵੱਖ ਜਨਮ ਤਾਰੀਖ ਹੈ।View this post on Instagram
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement