ਕੰਡੋਮ ਦੀ ਮੌਜੂਦਗੀ ਸਹਿਮਤੀ ਨਾਲ ਸੈਕਸ ਨਹੀਂ ਦਰਸਾਉਂਦੀ, ਰੇਪ ਕੇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਦੀ ਟਿੱਪਣੀ
ਸੁਣਵਾਈ ਦੇ ਦੌਰਾਨ ਅਦਾਲਤ ਨੇ ਕਿਹਾ, "ਸਿਰਫ ਇਸ ਲਈ ਕਿ ਕੰਡੋਮ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਸ਼ਿਕਾਇਤਕਰਤਾ ਦਾ ਬਿਨੈਕਾਰ ਨਾਲ ਸਹਿਮਤੀ ਵਾਲਾ ਰਿਸ਼ਤਾ ਸੀ।'
ਮੁੰਬਈ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਕੰਡੋਮ ਦੀ ਮੌਜੂਦਗੀ ਦਾ ਇਹ ਮਤਲਬ ਨਹੀਂ ਕਿ ਸੈਕਸ ਸਹਿਮਤੀ ਨਾਲ ਹੋਇਆ। ਅਦਾਲਤ ਨੇਵੀ ਕਰਮਚਾਰੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਤੇ ਉਸ ਦੇ ਸਹਿਯੋਗੀ ਦੀ ਪਤਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ।
ਸੁਣਵਾਈ ਦੇ ਦੌਰਾਨ ਅਦਾਲਤ ਨੇ ਕਿਹਾ, "ਸਿਰਫ ਇਸ ਲਈ ਕਿ ਕੰਡੋਮ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਸ਼ਿਕਾਇਤਕਰਤਾ ਦਾ ਬਿਨੈਕਾਰ ਨਾਲ ਸਹਿਮਤੀ ਵਾਲਾ ਰਿਸ਼ਤਾ ਸੀ। ਇਹ ਵੀ ਹੋ ਸਕਦਾ ਹੈ ਕਿ ਦੋਸ਼ੀ ਨੇ ਹੋਰ ਮੁਸੀਬਤਾਂ ਤੋਂ ਬਚਣ ਲਈ ਕੰਡੋਮ ਦੀ ਵਰਤੋਂ ਕੀਤੀ ਹੋਵੇ।”
ਅਦਾਲਤ ਨੇ ਇਹ ਟਿੱਪਣੀ ਇੱਕ ਜਲ ਸੈਨਾ ਦੇ ਕਰਮਚਾਰੀ ਵਿਰੁੱਧ ਬਲਾਤਕਾਰ ਦੇ ਦੋਸ਼ਾਂ ਦੇ ਮਾਮਲੇ ਵਿੱਚ ਕੀਤੀ ਹੈ। ਦਰਅਸਲ, ਜਲ ਸੈਨਾ ਦੇ ਕਰਮਚਾਰੀ 'ਤੇ ਆਪਣੇ ਸਹਿਯੋਗੀ ਦੀ ਪਤਨੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਉਸ ਨੇ ਦਾਅਵਾ ਕੀਤਾ ਸੀ ਕਿ ਸਹਿਮਤੀ ਤੋਂ ਬਾਅਦ ਹੀ ਉਸ ਵਲੋਂ ਸਬੰਧ ਬਣਾਏ ਗਏ ਸੀ। ਇਸ ਦਾਅਵੇ ਦੇ ਸਮਰਥਨ 'ਚ ਉਨ੍ਹਾਂ ਨੇ ਕੰਡੋਮ ਲਗਾਉਣ ਦੀ ਗੱਲ ਕੀਤੀ ਸੀ, ਜਿਸ 'ਤੇ ਅਦਾਲਤ ਨੇ ਇਹ ਟਿੱਪਣੀ ਕੀਤੀ ਹੈ।
ਦੋਸ਼ੀ ਅਤੇ ਔਰਤ ਨਾਲ ਲੱਗਦੇ ਕੁਆਰਟਰਾਂ ਵਿੱਚ ਰਹਿੰਦੇ ਸੀ। ਦੋਸ਼ ਹੈ ਕਿ 29 ਅਪ੍ਰੈਲ ਨੂੰ ਜਦੋਂ ਔਰਤ ਦਾ ਪਤੀ ਕੇਰਲ ਵਿੱਚ ਟ੍ਰੇਨਿੰਗ ਦੇ ਲਈ ਗਿਆ ਹੋਇਆ ਸੀ, ਤਾਂ ਆਰੋਪੀ ਨੇ ਆ ਕੇ ਉਸਨੂੰ ਚਾਕਲੇਟ ਦੀ ਪੇਸ਼ਕਸ਼ ਕੀਤੀ। ਲਗਪਗ 3 ਵਜੇ ਉਸਨੇ ਗੰਭੀਰ ਸਿਰ ਦਰਦ ਮਹਿਸੂਸ ਕੀਤਾ ਅਤੇ ਦੋਸ਼ੀ ਦੇ ਕੋਲ ਦਵਾਈ ਲਈ ਪਹੁੰਚੀ। ਆਦਮੀ ਨੇ ਉਸ ਨੂੰ ਪੈਰਾਸੀਟਾਮੋਲ ਦਿੱਤਾ। ਪੀੜਤਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸਨੇ ਉਸਨੂੰ ਫੜਿਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904