ਨਵੀਂ ਦਿੱਲੀ: ਜੇਕਰ ਤੁਸੀਂ ਇੱਕ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਸੀਂ ਇਸ ਖ਼ਬਰ 'ਤੇ ਜ਼ਰੂਰ ਧਿਆਨ ਦਿਓ। ਕੇਂਦਰ ਸਰਕਾਰ ਅਗਲੇ ਸਾਲ ਅਪ੍ਰੈਲ ਤੋਂ ਨਵੇਂ ਸੇਫਟੀ ਨਿਯਮ ਲਾਗੂ ਕਾਰਨ ਜਾ ਰਹੀ ਜਾ ਰਹੀ ਹੈ। ਇਸ ਤੋਂ ਬਾਅਦ ਛੋਟੀਆਂ ਕਾਰਾਂ ਤੇ ਕਈ ਵੇਰੀਐਂਟ ਦੇ ਬੇਸ ਮਾਡਲ ਦੇ ਰੇਟ 60 ਹਾਜ਼ਰ ਰੁਪਏ ਤੱਕ ਵਧ ਸਕਦੇ ਹਨ।

ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ਼ ਦੇ ਡੀਜੀ ਵਿਸ਼ਨੂੰ ਮਾਥੁਰ ਨੇ ਕਿਹਾ ਕਿ ਬੇਸ ਮਾਡਲ ਵਿੱਚ ਸੇਫਟੀ ਫੀਚਰਜ਼ ਵਧਾਉਣ ਨਾਲ ਤਕਰੀਬਨ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਣਾ ਤੈਅ ਹੈ ਪਰ ਇਹ ਪੂਰੀ ਤਰ੍ਹਾਂ ਲੇਬਰ, ਰਾਅ ਮਟੀਰੀਅਲ ਤੇ ਆਟੋ ਇੰਡਸਟਰੀ ਦੇ ਹੋਰ ਮਾਨਕਾਂ 'ਤੇ ਅਧਾਰਤ ਹੋਵੇਗਾ। ਉੱਥੇ ਹੀ ਆਟੋ ਕੰਪਨੀ ਦੀ ਵੀ ਇਹ ਰਾਏ ਹੈ ਕਿ ਭਾਰਤ ਸਟੇਜ 6 ਵਰਗੇ ਸੁਰੱਖਿਆ ਮਾਣਕਾਂ ਦੇ ਅਨੁਰੂਪ ਇੱਕ ਫੀਚਰਜ਼ ਲਾਗੂ ਹੋਣ ਤੋਂ ਬਾਅਦ ਕਾਰਾਂ ਦੀ ਕੀਮਤ ਵਧਣੀ ਸੰਭਵ ਹੈ।

ਕਰਨ ਨੂੰ ਜ਼ਿਆਦਾ ਸੁਰੱਖਿਅਤ ਕਰਨ ਦੇ ਮੰਤਵ ਨਾਲ ਸੜਕ ਟਰਾਂਸਪੋਰਟ ਮੰਤਰਾਲਾ ਨਵੇਂ ਨਿਯਮਾਂ ਨੂੰ ਜ਼ਰੂਰੀ ਕਾਰਨ ਜਾ ਰਿਹਾ ਹੈ। ਇਸ ਤਹਿਤ 1 ਜੁਲਾਈ, 2019 ਤੋਂ ਬਾਅਦ ਸਾਰੀਆਂ ਕਾਰਾਂ ਵਿੱਚ ਏਅਰਬੈਗਸ, ਸੀਟ ਬੈਲਟ ਰਿਮਾਈਂਡਰ, 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸਪੀਡ ਹੋਣ ਤੇ ਅਲਰਟ ਸਿਸਟਮ, ਰਿਵਰਸ ਪਾਰਕਿੰਗ ਸੈਂਸਰ ਤੇ ਐਮਰਜੈਂਸੀ ਲਈ ਸੈਂਟਰਲ ਲਾਕਿੰਗ ਸਿਸਟਮ ਦੀ ਜਗ੍ਹਾ ਮੈਨੂਅਲ ਓਵਰ ਰਾਈਡ ਜ਼ਰੂਰੀ ਹੋ ਜਾਣਗੇ।

ਆਟੋ ਐਕਸਪਰਟਸ ਦੀ ਮੰਨੀਏ ਤਾਂ ਅਮਰੀਕਾ, ਬ੍ਰਿਟੇਨ ਸਮੇਤ ਜ਼ਿਆਦਾਤਰ ਯੂਰਪੀ ਦੇਸ਼ਾਂ ਵਿੱਚ ਕਈ ਸਾਲਾਂ ਤੋਂ ਇਨ੍ਹਾਂ ਸੇਫਟੀ ਫੀਚਰਜ਼ ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਅਜਿਹੇ ਵਿੱਚ ਹੋਰ ਫੀਚਰਸ ਨੂੰ ਸ਼ਾਮਲ ਕਰਨ ਨਾਲ ਕਾਰਾਂ ਦੀ ਕੀਮਤ ਵਿੱਚ 60 ਹਾਜ਼ਰ ਰੁਪਏ ਤੱਕ ਦਾ ਇਜ਼ਾਫਾ ਹੋ ਸਕਦਾ ਹੈ।

ਕਾਰਾਂ ਵਿੱਚ ਸੇਫਟੀ ਫੀਚਰਸ ਤੋਂ ਇਲਾਵਾ ਇਸ ਦੀਆਂ ਕੀਮਤਾਂ ਵਿੱਚ BS-6 ਏਮਿਸ਼ਨ ਨਾਮਸਰਮ ਦਾ ਵੀ ਅਸਰ ਪਵੇਗਾ। ਮੌਜੂਦਾ BS-4 ਨਾਲ ਸਿੱਧਾ BS-6 ਤੇ ਜਾਣਾ ਹੈ। ਸਰਚ ਏਜੰਸੀ ਇਕਰਾ ਮੁਤਾਬਕ, ਅਜਿਹਾ ਹੋਣ ਨਾਲ ਪੈਟਰੋਲ ਕਾਰਾਂ ਦੀਆਂ ਕੀਮਤਾਂ 30 ਹਾਜ਼ਰ ਰੁਪਏ ਤੱਕ ਤੇ ਡੀਜ਼ਲ ਕਾਰਾਂ ਦੀਆਂ ਕੀਮਤਾਂ 80 ਹਾਜ਼ਰ ਰੁਪਏ ਤੋਂ 1 ਲੱਖ ਰੁਪਏ ਤੱਕ ਦਾ ਇਜ਼ਾਫਾ ਹੋ ਸਕਦਾ ਹੈ।