ਪੜਚੋਲ ਕਰੋ
Advertisement
ਮੋਦੀ ਨੇ ਸਰਹੱਦ 'ਤੇ ਚੀਨ ਦਾ ਨਾਂ ਲਏ ਬਗੈਰ ਮਾਰੀ ਬੜ੍ਹਕ, ਜਾਣੋ ਕੀ-ਕੀ ਬੋਲੇ...
ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਹੋਈ ਹਿੰਸਕ ਝੱੜਪ ਦੇ 18 ਦਿਨ ਬਾਅਦ ਅਚਾਨਕ ਲੱਦਾਖ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਲੱਦਾਖ: ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਹੋਈ ਹਿੰਸਕ ਝੱੜਪ ਦੇ 18 ਦਿਨ ਬਾਅਦ ਅਚਾਨਕ ਲੱਦਾਖ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਮੋਦੀ ਨੇ ਇੱਥੇ ਚੀਨ ਦਾ ਨਾਮ ਲਏ ਬਿਨ੍ਹਾਂ ਹੀ ਕਿਹਾ ਕਿ ਵਿਸਥਾਰਵਾਦ ਨੇ ਮਨੁੱਖ ਜਾਤੀ ਨੂੰ ਤਬਾਹ ਕਰ ਦਿੱਤਾ ਹੈ, ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਾਕਤਾਂ ਖ਼ਤਮ ਹੋ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,
" ਭਾਵੇਂ ਸੈਨਾ ਲਈ ਆਧੁਨਿਕ ਹਥਿਆਰ ਹੋਣ ਜਾਂ ਹੋਰ ਉਪਕਰਣ, ਅਸੀਂ ਇਸ ਵੱਲ ਬਹੁਤ ਧਿਆਨ ਦੇ ਰਹੇ ਹਾਂ। ਸਰਹੱਦੀ ਢਾਂਚੇ 'ਤੇ ਖਰਚਾ ਤਕਰੀਬਨ ਦੁੱਗਣਾ ਹੋ ਗਿਆ ਹੈ। ਇਸ ਨਾਲ ਸਰਹੱਦੀ ਖੇਤਰ ਦੇ ਵਿਕਾਸ ਤੇ ਸਰਹੱਦ ਦੇ ਨਾਲ ਨਾਲ ਸੜਕਾਂ ਤੇ ਪੁਲਾਂ ਦਾ ਨਿਰਮਾਣ ਵੀ ਹੋਇਆ ਹੈ। ਹੁਣ ਚੀਜ਼ਾਂ ਥੋੜ੍ਹੇ ਸਮੇਂ ਵਿੱਚ ਤੁਹਾਡੇ ਕੋਲ ਪਹੁੰਚ ਜਾਂਦੀਆਂ ਹਨ। "
-
ਦੱਸ ਦਈਏ ਚੀਨ ਨਾਲ ਅਸਲ ਕੰਟਰੋਲ ਲਾਈਨ (LAC) ਤੇ ਚੱਲ ਰਹੇ ਵਿਵਾਦ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲੇਹ ਦਾ ਦੌਰਾ ਕਰਨ ਪਹੁੰਚੇ ਹਨ। ਉਨ੍ਹਾਂ ਦੇ ਨਾਲ ਚੀਫ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਨ ਰਾਵਤ ਤੇ ਸੈਨਾ ਮੁੱਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਵੀ ਮੌਜੂਦ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੈਨਾ ਨਾਲ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਮੋਦੀ ਨੇ ਗਲਵਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਮੁਕਾਬਲਾ ਕਰਨ ਵਾਲੇ ਭਾਰਤੀ ਸੈਨਿਕਾਂ ਨਾਲ ਵੀ ਮੁਲਾਕਾਤ ਕੀਤੀ। ਉਧਰ, ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਲੱਦਾਖ ਦੌਰੇ ਤੇ ਟਵੀਟ ਕਰ ਕਿਹਾ...#WATCH: Prime Minister Narendra Modi among soldiers after addressing them in Nimmoo, Ladakh. pic.twitter.com/0rC7QraWTU
— ANI (@ANI) July 3, 2020
ਪੀਐਮ ਮੋਦੀ ਸਵੇਰੇ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ। ਉਥੇ ਉਨ੍ਹਾਂ ਸੈਨਾ, ਹਵਾਈ ਸੈਨਾ ਤੇ ਆਈਟੀਬੀਪੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸਿੰਧ ਨਦੀ ਦੇ ਕਿਨਾਰੇ 11,000 ਫੁੱਟ ਦੀ ਉਚਾਈ 'ਤੇ ਸਥਿਤ, ਇਹ ਸਭ ਤੋਂ ਮੁਸ਼ਕਲ ਖੇਤਰਾਂ ਵਿੱਚੋਂ ਇੱਕ ਹੈ। 15 ਜੂਨ ਨੂੰ ਚੀਨ ਤੇ ਭਾਰਤੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੱੜਪ ਤੋਂ ਬਾਅਦ ਲਗਾਤਾਰ ਗੱਲਬਾਤ ਤੇ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਸੈਨਿਕ ਤਣਾਅ ਨੂੰ ਖਤਮ ਕਰਨ ਲਈ ਹੁਣ ਤੱਕ ਤਿੰਨ ਵਾਰ ਫੌਜੀ ਪੱਧਰ ਤੇ ਅਤੇ ਤਿੰਨ ਵਾਰ ਡਿਪਲੋਮੈਟਿਕ ਪੱਧਰ 'ਤੇ ਮੁਲਾਕਾਤ ਆਯੋਜਤ ਕੀਤੀ ਜਾ ਚੁੱਕੀ ਹੈ। ਹਾਲਾਂਕਿ ਕੋਈ ਨਤੀਜਾ ਪ੍ਰਾਪਤ ਨਹੀਂ ਹੋ ਸਕਿਆ, ਪਰ ਭਾਰਤ ਨੇ ਇਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਚੀਨ ਨੂੰ ਡੈੱਡਲਾਕ ਨੂੰ ਘਟਾਉਣ ਲਈ ਐਲਏਸੀ ਤੋਂ ਆਪਣੀਆਂ ਫੌਜਾਂ ਵਾਪਸ ਲੈਣੀਆਂ ਪੈਣਗੀਆਂ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ#WATCH Prime Minister Narendra Modi briefed by senior officials in Nimmoo, Ladakh pic.twitter.com/uTWaaCwUVL
— ANI (@ANI) July 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement