PM ਮੋਦੀ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਦੇਵਘਰ ਹਵਾਈ ਅੱਡੇ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ, ਜਾਣੋ ਤਾਜ਼ਾ ਹਲਾਤ
ਝਾਰਖੰਡ 'ਚ ਚੋਣ ਸਭਾ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਹੋਣ ਦੀ ਖ਼ਬਰ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਜਿਹੇ 'ਚ ਉਨ੍ਹਾਂ ਦੀ ਦਿੱਲੀ ਵਾਪਸੀ 'ਚ ਦੇਰੀ ਹੋ ਸਕਦੀ ਹੈ।
PM Modi: ਝਾਰਖੰਡ 'ਚ ਚੋਣ ਸਭਾ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਹੋਣ ਦੀ ਖ਼ਬਰ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਜਿਹੇ 'ਚ ਉਨ੍ਹਾਂ ਦੀ ਦਿੱਲੀ ਵਾਪਸੀ 'ਚ ਦੇਰੀ ਹੋ ਸਕਦੀ ਹੈ।
Prime Minister Narendra Modi's aircraft experienced a technical snag due to which the aircraft has to remain at Deoghar airport causing some delay in his return to Delhi. pic.twitter.com/8IKaK6yttz
— ANI (@ANI) November 15, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਝਾਰਖੰਡ 'ਚ ਆਦਿਵਾਸੀ ਪ੍ਰਤੀਕ ਬਿਰਸਾ ਮੁੰਡਾ ਦੇ ਜਨਮ ਦਿਨ 'ਤੇ ਦੋ ਰੈਲੀਆਂ ਨੂੰ ਸੰਬੋਧਨ ਕੀਤਾ। ਬਿਰਸਾ ਮੁੰਡਾ ਦਾ ਜਨਮ ਦਿਨ 'ਆਦਿਵਾਸੀ ਮਾਣ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਦੇਵਘਰ 'ਚ ਹੀ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਝਾਰਖੰਡ ਦੇ ਗੋਡਾ 'ਚ ਚੋਣ ਰੈਲੀ ਤੋਂ ਬਾਅਦ ਦਿੱਲੀ ਪਰਤਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਨੂੰ ਏਅਰ ਟ੍ਰੈਫਿਕ ਕੰਟਰੋਲ (ATC) ਨੇ ਗੋਡਾ ਦੇ ਬੇਲਬੱਡਾ ਤੋਂ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਵਘਰ ਏਅਰਪੋਰਟ 'ਤੇ 45 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਰਾਹੁਲ ਗਾਂਧੀ ਹੈਲੀਕਾਪਟਰ 'ਚ ਬੈਠੇ ਰਹੇ ਤੇ ਆਪਣਾ ਮੋਬਾਈਲ ਦੇਖਦੇ ਰਹੇ।
#WATCH | Jharkhand | Congress MP & Lok Sabha LoP Rahul Gandhi's chopper takes off from Mahagama
— ANI (@ANI) November 15, 2024
Rahul Gandhi's chopper was stopped from taking off from Mahagama due to non-clearance from ATC pic.twitter.com/xCnnL9I1ee
ਹੁਣ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਟੇਕਆਫ ਲਈ ਕਲੀਅਰੈਂਸ ਨਾ ਮਿਲਣ 'ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਪੀਐਮ ਮੋਦੀ ਦੀ ਮੀਟਿੰਗ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ।
ਦੱਸ ਦਈਏ ਕਿ ਝਾਰਖੰਡ ਚੋਣਾਂ ਦੇ ਦੂਜੇ ਪੜਾਅ 'ਚ 20 ਨਵੰਬਰ ਨੂੰ 38 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਗੇੜ ਵਿੱਚ ਕੁੱਲ 528 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚ ਕਈ ਉਮੀਦਵਾਰ ਅਜਿਹੇ ਹਨ ਜੋ ਵੱਡੇ ਲੀਡਰਾਂ ਦੀ ਖੇਡ ਵਿਗਾੜ ਸਕਦੇ ਹਨ।